Wednesday, December 11, 2024

ਸ਼ਹੀਦ ਭਾਈ ਸਤਵੰਤ ਸਿੰਘ ਅਤੇ ਬੇਅੰਤ ਸਿੰਘ ਤੇ ਅਧਾਰਿਤ ਪੰਜਾਬੀ ਫਿਲਮ ਕੌਮ ਦੇ ਹੀਰੇ

ਸੈਂਸਰ ਬੋਰਡ ਤੋਂ ਫਿਲਮ ਪਾਸ ਕਰਾਉਣ ਲਈ ਸੁਪਰੀਮ ਕੋਰਟ ਤੀਕ ਜਾਵਾਂਗੇ – ਰਾਜ ਕਾਕੜਾ,ਰਵਿੰਦਰ ਰਵੀ

PPN270206
ਅੰਮ੍ਰਿਤਸਰ, 27 ਫਰਵਰੀ (ਨਰਿੰਦਰ ਪਾਲ ਸਿੰਘ)- ਸ਼ਹੀਦ ਭਾਈ ਸਤਵੰਤ ਸਿੰਘ ਅਤੇ ਬੇਅੰਤ ਸਿੰਘ ਦੀ ਕੁਰਬਾਨੀ ਤੇ ਅਧਾਰਿਤ ਪੰਜਾਬੀ ਫਿਲਮ ਕੌਮ ਦੇ ਹੀਰੇ ਨੂੰ ਸੇਂਸਰ ਬੋਰਡ ਪਾਸੋਂ ਪਾਸ ਕਰਾਉਣ ਲਈ ਫਿਲਮ ਦੇ ਨਿਰਮਾਤਾ ਤੇ ਨਿਰਦੇਸ਼ਕ ਦੇਸ਼ ਦੀ ਸਰਵਉਚ ਅਦਾਲਤ ਤੀਕ ਜਾਣ ਤੋਂ ਗੁਰੇਜ ਨਹੀ ਕਰਨਗੇ ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਫਿਲਮ ਦੇ ਨਿਰਮਾਤਾ ਗੀਤਕਾਰ –ਗਾਇਕ ਰਾਜ ਕਾਕੜਾ ਤੇ ਨਿਰਦੇਸ਼ਕ ਰਵਿੰਦਰ ਰਵੀ ਨੇ ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।ਫਿਲਮ ਵਿਚ ਸਤਵੰਤ ਸਿੰਘ ਦੀ ਭੂਮਿਕਾ ਨਿਭਾਉਣ ਵਾਲੇ ਸੁਖਦੀਪ ਸੁੱਖ ਤੋਂ ਇਲਾਵਾ ਸ਼ਹੀਦ ਭਾਈ ਸਤਵੰਤ ਸਿੰਘ ਦੇ ਪਿਤਾ ਬਾਪੂ ਤਰਲੋਕ ਸਿੰਘ ਵੀ ਪੁੱਜੇ ਹੋਏ ਸਨ।ਨਿਰਦੇਸ਼ਕ ਰਵਿੰਦਰ ਰਵੀ ਨੇ ਦੱਸਿਆ ਕਿ ਉਹ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਮਸਕਾਰ ਕਰਕੇ, ਅਰਦਾਸ ਬੇਨਤੀ ਕਰਨ ਆਏ ਹਨ ਕਿ ਅਕਾਲ ਪੁਰਖ ਵਾਹਿਗੁਰੂ, ਜੋ ਸਿੱਖ ਕੌਮ ਨਾਲ 1984 ਵਿੱਚ ਵਾਪਰਿਆ ਹੈ, ਉਸ ਕਾਂਡ ਦੇ ਇਕ ਹਿੱਸੇ ਨੂੰ ਇਸ ਫਿਲਮ ਰਾਹੀਂ ਇਤਿਹਾਸ ਦੇ ਪੰਨਿਆਂ ਵਿੱਚ ਅੰਕਤ ਕੀਤੇ ਜਾਣ ਦੀ ਸਮਰੱਥਾ ਬਖਸ਼ਣ।ਉਨ੍ਹਾਂ ਦੱਸਿਆ ਕਿ ਫਿਲਮ ਪੂਰੀ ਤਰ੍ਹਾਂ ਨਾਲ ਇੰਦਰਾ ਕਤਲ ਕਾਂਡ ਦੇ  ਸਮੁੱਚੇ ਘਟਨਾਕਰਮ ਤੇ ਅਧਾਰਿਤ ਹੈ, ਇਸ ਵਿਚ ਭਾਈ ਸਤਵੰਤ ਸਿੰਘ, ਬੇਅੰਤ ਸਿੰਘ ਅਤੇ ਕੇਹਰ ਸਿੰਘ ਦੇ ਪ੍ਰੀਵਾਰਾਂ ਨਾਲ ਮੁਲਾਕਾਤਾਂ ਦੇ ਨਾਲ-ਨਾਲ ਅਦਾਲਤੀ ਦਸਤਾਵੇਜਾਂ ਦੇ ਤੱਥ ਵੀ ਸ਼ਾਮਿਲ ਕੀਤੇ ਗਏ ਹਨ, ਫਿਲਮ ਵਿੱਚ ਕਿਧਰੇ ਵੀ ਕਿਸੇ ਦੀਆਂ ਵੀ ਭਾਵਨਾਵਾਂ ਨੂੰ ਠੇਸ ਪਹੁੰਚਾਣ ਦੀ ਕੋਈ ਕੋਸ਼ਿਸ਼ ਨਹੀ ਹੈ । ਉਨਾਂ ਦੱਸਿਆ ਕਿ ਪਹਿਲਾਂ ਤਾ ਸੈਂਸਰ ਬੋਰਡ ਨੇ ਫਿਲਮ ਨੂੰ ਪ੍ਰਵਾਨਗੀ ਨਹੀ ਦਿੱਤੀ ਤੇ ਇਸ ਵਕਤ ਫਿਲਮ ਰੀਵਾਈਜਿੰਗ ਕਮੇਟੀ ਪਾਸ ਹੈ।ਜਿਸ ਕਾਰਣ ਫਿਲਮ ਸਿਨੇਮਾਂ ਘਰਾਂ ਵਿੱਚ 28 ਫਰਵਰੀ ਦੀ ਬਜਾਏ 14 ਮਾਰਚ ਨੂੰ ਪੁੱਜਣ ਦੀ ਸੰਭਾਵਨਾ ਹੈ । ਉਨ੍ਹਾਂ ਦੱਸਿਆ ਕਿ ਜੇਕਰ ਇਸ ਕਮੇਟੀ ਨੇ ਵੀ ਇਨਸਾਫ ਨਾ ਦਿੱਤਾ ਤਾਂ ਉਹ ਸੁਪਰੀਮ ਕੋਰਟ ਵਿੱਚ ਵੀ ਜਾਣ ਤੋਂ ਗੁਰੇਜ ਨਹੀ ਕਰਨਗੇ ਕਿਉਂਕਿ ਇਹ ਫਿਲਮ, ਇਤਿਹਾਸ ਦੀ ਪੇਸ਼ਕਾਰੀ ਹੈ

Check Also

ਨੈਸ਼ਨਲ ਪੱਧਰ ‘ਤੇ ਨਿਸ਼ਾਨੇਬਾਜ਼ੀ ‘ਚ ਭੁਪਿੰਦਰਜੀਤ ਸ਼ਰਮਾ ਦਾ ਤੀਜਾ ਸਥਾਨ

ਭੀਖੀ, 11 ਦਸੰਬਰ (ਕਮਲ ਜ਼ਿੰਦਲ) – ਪਿੱਛਲੇ ਦਿਨੀ ਪਿੰਡ ਫਰਵਾਹੀ ਦੇ ਨੌਜਵਾਨ ਭੁਪਿੰਦਰਜੀਤ ਸ਼ਰਮਾ ਪੁੱਤਰ …

Leave a Reply