ਅੰਮ੍ਰਿਤਸਰ, 22 ਜਨਵਰੀ (ਪੰਜਾਬ ਪੋਸਟ ਬਿਊਰੋ) – ਸਵ: ਸਰਦਾਰ ਰਮਿੰਦਰ ਸਿੰਘ ਬੁਲਾਰੀਆ ਸਪੋਰਟਸ ਕਲੱਬ ਦੀ ਇਕ ਮੀਟਿੰਗ ਗਿਲਵਾਲੀ ਗੇਟ ਵਿੱਖੇ ਕਲੱਬ ਦੇ ਪ੍ਰਧਾਨ ਕਿਸ਼ਨ ਚੰਦ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਕੋਸਲਰ ਮਨਮੋਹਨ ਸਿੰਘ ਟੀਟੂ ਮੁੱਖ ਮਹਿਮਾਨ ਵਿਸ਼ੇਸ਼ ਵਜੋਂੇ ਪੁੱਜੇ।ਇਸ ਮੋਕੇ ਕਲੱਬ ਦੀ ਮੈਂਬਰਸ਼ਿਪ ਨੂੰ ਅੱਗੇ ਵਧਾਉਦੇ ਹੋਏ ਸਮਾਜ ਸੇਵਕ ਅਰੁਣ ਕੁਮਾਰ ਮਹਿਮਾ ਨੂੰ ਵਾਰਡ ਨੰਬਰ 37 ਦਾ ਪ੍ਰਧਾਨ ਨਿਯੁੱਕਤ ਕੀਤਾ ਗਿਆ।ਇਸ ਮੋਕੇ ਕੌਂਸਲਰ ਮਨਮੋਹਨ ਸਿੰਘ ਟੀਟੂ ਅਤੇ ਪ੍ਰਧਾਨ ਕਿਸ਼ਨ ਚੰਦ ਨੇ ਕਿਹਾ ਕਿ ਕਲੱਬ ਦੇ ਸਰਪ੍ਰਸਤ ਇੰਦਰਬੀਰ ਸਿੰਘ ਬੁਲਾਰੀਆ ਦੀ ਸੋਚ ਤੇ ਪਹਿਰਾ ਦੇਂਦੇ ਹੋਏ ਕਲੱਬ ਵਿੱਚ ਜਲਦ ਹੀ ਹੋਰ ਨਿਯੁੱਕਤੀਆਂ ਕੀਤੀਆਂ ਜਾਣਗੀਆਂ।Àਨ੍ਹਾਂ ਕਿਹਾ ਕਿ ਕਲੱਬ ਦਾ ਮਕਸਦ ਹੈ ਕਿ ਨੋਜਵਾਨਾਂ ਨੂੰ ਨਸ਼ਿਆਂ ਤੋ ਦੂਰ ਕਰਕੇ ਜਿਆਦਾ ਤੋ ਜਿਆਦਾ ਖੇਡਾਂ ਵੱਲ ਜੋੜਿਆ ਜਾਵੇ।ਇਸ ਮੋਕੇ ਹੋਰਨਾ ਤੋਂ ਇਲਾਵਾ ਆਲ ਇੰਡੀਆ ਸ਼ਡਿਊਲ ਕਾਸਟ ਫੈਡਰੇਸ਼ਨ ਦੇ ਪ੍ਰਧਾਨ ਜਗਦੀਸ਼ ਕੁਮਾਰ ਜੱਗੂ, ਵਿਕਾਸ਼ ਕੁਮਾਰ ਮੰਗਾ, ਰਮੇਸ਼ ਕੁਮਾਰ ਸ਼ਰਮਾ, ਬਾਬਾ ਰੱਤਾ ਸ਼ਾਹ, ਦੀਪੂ ਪਹਿਲਵਾਨ, ਗੋਰਵ ਗਿੱਲ ਆਦਿ ਵੀ ਮੋਜੂਦ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …