Saturday, August 9, 2025
Breaking News

ਛੱਤ ਡਿੱਗਣ ਨਾਲ ਇੱਕ ਅੋਰਤ ਦੀ ਮੌਤ – ਔਜਲਾ ਨੇ ਕੀਤਾ ਹਮਦਰਦੀ ਦਾ ਪ੍ਰਗਟਾਵਾ

PPN05091401

ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ)- ਸਥਾਨਕ ਮੀਰਾ ਕੋਟ ਸਥਿਤ ਪ੍ਰੇਮ ਨਗਰ ਗਲੀ ਐਸ.ਪੀ ਵਾਲੀ ਵਿਖੇ ਇੱਕ ਮਕਾਨ ਦੀ ਛੱਤ ਡਿੱਗਣ ਨਾਲ ਇੱਕ ਅੋਰਤ ਦੀ ਮੌਤ ਹੋ ਗਈ ।ਮਿਲੀ ਜਾਣਕਾਰੀ ਅਨੁਸਾਰ ਜਸਵੰਤ ਕੌਰ ਨਾਮੀ ਔਰਤ ਜਦ ਕੁੱਝ ਸਮਾਨ ਲੈਣ ਘਰ ਦੇ ਅੰਦਰ ਗਈ ਤਾਂ ਅਚਾਨਕ ਛੱਤ ਡਿੱਗ ਜਾਣ ਕਰਕੇ ਛੱਤ ਹੇਠਾਂ ਦੱਬੀ ਗਈ, ਜਿਸ ਕਰਕੇ ਉਹ ਦਮ ਤੋੜ ਗਈ। ਜਸਵੰਤ ਕੋਰ ਆਪਣੇ ਪਿੱਛੇ ਦੋ ਪੁੱਤਰਾਂ ਸਰਬਜੀਤ ਸਿੰਘ ਅਤੇ ਤਰਲੋਚਨ ਸਿੰਘ ਛੱਡ ਗਈ ਹੈ।ਜਿਲਾ ਕਾਂਗਰਸ ਦਿਹਾਤੀ ਪ੍ਰਧਾਨ ਗੁਰਜੀਤ ਸਿੰਘ ਔਜਲਾ ਨੇ ਅੱਜ ਪੇ੍ਰਮ ਨਗਰ ਦਾ ਦੌਰਾ ਕਰਕੇ ਪੀੜਤ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ, ਜਿਲਾ ਪ੍ਰਸਾਸ਼ਨ ਤੇ ਸਰਕਾਰ ਨੂੰ ਪੀੜਤ ਪਰਿਵਾਰ ਦੀ ਮਦਦ ਕਰਨ ਦੀ ਅਪੀਲ ਕੀਤੀ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply