Friday, October 18, 2024

ਬਿਜਲੀ ਸਬੰਧੀ ਸ਼ਿਕਾਇਤ 1912 ਹੈਲਪ ਨੰਬਰ ‘ਤੇ ਦਰਜ ਕਰਾਈ ਜਾ ਸਕਦੀ ਹੈ

ਪਾਵਰਕਾਮ ਵੱਲੋਂ ਉੱਪ ਮੰਡਲ ਪੱਧਰ ਦੇ ਵੀ ਸ਼ਿਕਾਇਤ ਨੰਬਰ ਜਾਰੀ

PPN05091401ਬਟਾਲਾ, 5 ਸਤੰਬਰ (ਨਰਿੰਦਰ ਬਰਨਾਲ) – ਲੋਕਾਂ ਦੀਆਂ ਬਿਜਲੀ ਸਪਲਾਈ ਨਾਲ ਸਬੰਧਤ ਸ਼ਿਕਾਇਤਾਂ ਨੂੰ ਫੌਰੀ ਹੱਲ ਕਰਨ ਲਈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਿਡ (ਬਿਜਲੀ ਵਿਭਾਗ) ਵੱਲੋਂ 1912 ਹੈਲਪ ਲਾਈਨ ਚਲਾਈ ਜਾ ਰਹੀ ਹੈ। ਇਹ ਹੈਲਪ ਲਾਈਨ ਪੰਜਾਬ ਪੱਧਰ ‘ਤੇ ਚੌਵੀ ਘੰਟੇ ਚੱਲ ਰਹੀ ਹੈ ਅਤੇ ਲੋਕ ਬਿਜਲੀ ਦੀ ਖਰਾਬੀ ਸਬੰਧੀ ਆਪਣੀ ਸ਼ਿਕਾਇਤ ਇਸ ਨੰਬਰ ‘ਤੇ ਕਿਸੇ ਵੇਲੇ ਵੀ ਦਰਜ ਕਰਾ ਸਕਦੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਾਵਰਕਾਮ ਗੁਰਦਾਸਪੁਰ ਦੇ ਐੱਸ.ਈ. ਸ. ਜਸਬੀਰ ਸਿੰਘ ਨੇ ਬਿਜਲੀ ਖਪਤਕਾਰਾਂ ਨੂੰ ਅਪੀਲ ਕੀਤੀ ਕਿ ਉਹ ਹੈਲਪ ਲਾਈਨ ਨੰਬਰ 1912 ‘ਤੇ ਸ਼ਿਕਾਇਤ ਦਰਜ ਕਰਾਉਂਦੇ ਸਮੇਂ ਆਪਣੇ ਬਿਜਲੀ ਦੇ ਮੰਡਲ/ਉੱਪਮੰਡਲ ਦਫ਼ਤਰ ਦਾ ਨਾਮ ਜਰੂਰ ਦੱਸਣ ਤਾਂ ਜੋ ਉਨ੍ਹਾਂ ਦੀ ਸ਼ਿਕਾਇਤ ਦਾ ਨਿਪਟਾਰਾ ਜਲਦੀ ਕੀਤਾ ਜਾ ਸਕੇ।
ਐੱਸ.ਈ. ਸ. ਜਸਬੀਰ ਸਿੰਘ ਨੇ ਦੱਸਿਆ ਕਿ ਪਾਵਰਕਾਮ ਦੇ ਮੁੱਖ ਦਫਤਰ ਵੱਲੋਂ ਜਾਰੀ ਹੈਲਪ ਲਾਈਨ ਨੰਬਰ ਤੋਂ ਬਿਨਾਂ ਪਾਵਰਕਾਮ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਵਿੱਚ ਮੰਡਲ ਤੇ ਉੱਪ ਮੰਡਲ ਪੱਧਰ ‘ਤੇ ਵੀ ਸ਼ਿਕਾਇਤ ਨੰਬਰ ਜਾਰੀ ਕੀਤੇ ਗਏ ਹਨ ਅਤੇ ਖਪਤਕਾਰ ਇਨ੍ਹਾਂ ਨੰਬਰਾਂ ‘ਤੇ ਵੀ ਆਪਣੀ ਸ਼ਿਕਾਇਤ ਦਰਜ ਕਰਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਬਟਾਲਾ ਸਿਟੀ ਸਰਕਲ ਜਿਸ ਵਿੱਚ ਪੂਰਬੀ, ਪੱਛਮੀ, ਦੱਖਣੀ ਬਟਾਲਾ, ਸਿਟੀ ਬਟਾਲਾ, ਉਮਰਪੁਰਾ ਅਤੇ ਪੰਜਗਰਾਈਆਂ ਦੇ ਉੱਪ ਮੰਡਲ ਸਟੇਸ਼ਨ ਪੈਂਦੇ ਹਨ ਦੇ ਖਪਤਕਾਰ 01871-240056, 96461-20733 ਅਤੇ 96461-20737 ਨੰਬਰਾਂ ‘ਤੇ ਆਪਣੀ ਸ਼ਿਕਾਇਤ ਦਰਜ ਕਰਾ ਸਕਦੇ ਹਨ। ਸਬ-ਬਟਾਲਾ ਸਰਕਲ ਅਧੀਨ ਆਉਂਦੇ ਮਾਡਲ ਟਾਊਨ ਬਟਾਲਾ, ਉੱਤਰੀ ਬਟਾਲਾ, ਡੇਰਾ ਬਾਬਾ ਨਾਨਕ, ਕੋਟਲੀ ਸੂਰਤ ਮੱਲੀ ਅਤੇ ਅਲੀਵਾਲ ਉੱਪ ਮੰਡਲ ਸਟੇਸ਼ਨਾਂ ਦੇ ਖਪਤਕਾਰ 01871-242198 ਜਾਂ 96461-20788 ‘ਤੇ ਸ਼ਿਕਾਇਤ ਲਿਖਾ ਸਕਦੇ ਹਨ।
ਸ. ਜਸਬੀਰ ਸਿੰਘ ਨੇ ਅੱਗੇ ਦੱਸਿਆ ਕਿ ਕਾਦੀਆਂ ਸਰਕਲ ਜਿਸ ਅਧੀਨ ਕਾਦੀਆਂ, ਸ੍ਰੀ ਹਰਗੋਬਿੰਦਪੁਰ, ਘੁਮਾਣ, ਕਾਹਨੂੰਵਾਨ ਅਤੇ ਹਰਚੋਵਾਲ ਸਬ-ਸਟੇਸ਼ਨ ਆਉਂਦੇ ਹਨ ਦੇ ਖਪਤਕਾਰ 01872-220039 ਜਾਂ 96461-20515 ਨੰਬਰ ‘ਤੇ ਸ਼ਿਕਾਇਤ ਦਰਜ ਕਰਾ ਸਕਦੇ ਹਨ। ਇਸੇ ਤਰਾਂ ਧਾਰੀਵਾਲ ਸਰਕਲ ਜਿਸ ਅਧੀਨ ਨੌਸ਼ਿਹਰਾ ਮੱਝਾ ਸਿੰਘ, ਧਾਰੀਵਾਲ, ਜੌੜਾ ਛਿੱਤਰਾਂ, ਕਲਾਨੌਰ ਅਤੇ ਡੇਹਰੀਵਾਲ ਸਬ-ਸਟੇਸ਼ਨ ਆਉਂਦੇ ਹਨ ਦੇ ਖਪਤਕਾਰ 01874-275151 ਜਾਂ 96461-13547 ‘ਤੇ ਸ਼ਿਕਾਇਤ ਦਰਜ ਕਰਾ ਸਕਦੇ ਹਨ। ਗੁਰਦਾਸਪੁਰ ਸਰਕਲ ਜਿਸ ਅਧੀਨ ਸਿਟੀ ਗੁਰਦਾਸਪੁਰ, ਤਿਬੜੀ, ਬਹਿਰਾਮਪੁਰ, ਦੋਰਾਂਗਲਾ ਅਤੇ ਪੁਰਾਣਾ ਸ਼ਾਲਾ ਸਬ-ਸਟੇਸ਼ਨ ਆਉਂਦੇ ਹਨ ਦੇ ਖਪਤਕਾਰ 01874-240046 ਜਾਂ 96461-20913 ਨੰਬਰਾਂ ‘ਤੇ ਆਪਣੀ ਸ਼ਿਕਾਇਤ ਦਰਜ ਕਰਾ ਸਕਦੇ ਹਨ। ਐੱਸ.ਈ. ਸ. ਜਸਬੀਰ ਸਿੰਘ ਨੇ ਕਿਹਾ ਕਿ ਪਾਵਰਕਾਮ ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਪੁਰੀ ਤਰਾਂ ਵੱਚਨਬੱਧ ਹੈ ਅਤੇ ਲੋਕਾਂ ਦੀ ਹਰ ਸ਼ਿਕਾਇਤ ਨੂੰ ਬਿਨ੍ਹਾਂ ਕਿਸੇ ਦੇਰੀ ਹੱਲ ਕੀਤਾ ਜਾ ਰਿਹਾ ਹੈ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …

Leave a Reply