Friday, October 18, 2024

ਬਾਬਾ ਦਾਦੂਵਾਲ ਨੂੰ ਹਰਿਆਣਾ ‘ਚ ਬਤੌਰ ਸਿੱਖ ਨੇਤਾ ਉਭਾਰਨਾ ਚਾਹੁੰਦੀ ਹੈ ਭਾਜਪਾ

ਦਾਦੂਵਾਲ ਨਾਲ ਭਾਜਪਾ ਕਰ ਰਹੀ ਲਗਾਤਾਰ ਸਪੰਰਕ-ਚਾਂਦਪੁਰਾ

PPN05091403ਬਠਿੰਡਾ, 5 ਸਤੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਹਰਿਆਣਾ ਵਿਧਾਨ ਸਭਾ ਚੋਣਾ ਦਾ ਸਮਾਂ ਜਿਉ ਜਿਉ ਨੇੜੇ ਆ ਰਿਹਾ ਹੈ ਤਿਉ ਤਿਉ ਰਾਜਨੀਤਿਕ ਪਾਰਟੀਆ ਵੱਲੋ ਆਪਣੀਆ ਸਰਗਰਮੀਆ ਤੇਜ ਕਰ ਦਿੱਤੀਆ ਹਨ। ਹਰਿਆਣਾ ਵਿਧਾਨ ਸਭਾ ਚ ਇਨੈਲੋ ਵੱਲੋ ਸ੍ਰੋਮਣੀ ਅਕਾਲੀ ਦਲ ਦੇ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੂੰ ਆਪਣੇ ਸਟਾਰ ਕੰਮਪੇਨਰ ਦੇ ਤੌਰ ਉਤਾਰਿਆ ਜਾ ਰਿਹਾ ਹੈ ਜਿਸ ਦੇ ਚੱਲਦੇ ਭਾਜਪਾ ਵੱਲੋ ਸਿੱਖ ਹਲਕਿਆ ਵਿਚ ਆਪਣੀ ਪੈਠ ਬਣਾਉਣ ਲਈ ਕਿਸੇ ਸਿੱਖ ਆਗੂ ਦੀ ਲੋੜ ਮਹਿਸੂਸ ਹੋਣ ਲੱਗੀ । ਜਿਸ ਤਹਿਤ ਭਾਜਪਾ ਆਗੂਆ ਨੇ ਸੰਤ ਬਾਬਾ ਦਾਦੂਵਾਲ ਨਾਲ ਸੰਪਰਕ ਕਰਨਾ ਸ਼ੁਰੂ ਕਰ ਦਿੱਤਾ ਹੈ ਸੰਤ ਬਾਬਾ ਬਲਜੀਤ ਸਿੰਘ ਦਾਦੂਵਾਲ ਵੱਲੋ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਦ ਲਈ ਬਹੁਤ ਵੱਡਾ ਯੋਗਦਾਨ ਪਾਇਆ ਗਿਆ ਸੀ ਜਿਸ ਕਾਰਨ ਉਹਨਾਂ ਦਾ ਹਰਿਆਣੇ ਦੇ ਸਿੱਖਾ ਵਿਚ ਕਾਫੀ ਪ੍ਰਭਾਵ ਦੇਖਦਿਆ ਹੋਇਆ ਰਾਜਨੀਤਿਕ ਪਾਰਟੀ ਆ ਨੇ ਆਪਣੇ ਆਪਣੇ ਪੱਤੇ ਖੋਲਣੇ ਸ਼ੁਰੂ ਕਰ ਦਿੱਤੇ ਹਨ ਇਹਨਾਂ ਗਤੀਵਿਧੀਆ ਦੀ ਜਾਣਕਾਰੀ ਪ੍ਰੈਸ ਨੂੰ ਜਾਰੀ ਬਿਆਨ ਵਿਚ ਕਰਦਿਆ ਪੰਥਕ ਸੇਵਾ ਲਹਿਰ ਦੇ ਮੁੱਖ ਸੇਵਾਦਾਰ ਪਰਦੀਪ ਸਿੰਘ ਚਾਂਦਪੁਰਾ ਨੇ ਕਿਹਾ ਕਿ ਸੰਤ ਬਾਬਾ ਬਲਜੀਤ ਸਿੰਘ ਦਾਦੂਵਾਲ ਨਾਲ ਜੇਲ ਵਿਚ ਭਾਜਪਾ ਦੇ ਆਗੂਆ ਵੱਲੋ ਲਗਾਤਾਰ ਸਪੰਰਕ ਕੀਤਾ ਜਾ ਰਿਹਾ ਹੈ ਤਾਂ ਕਿ ਸੰਤ ਬਾਬਾ ਬਲਜੀਤ ਸਿੰਘ ਦਾਦੂਵਾਲ ਨੂੰ ਹਰਿਆਣਾ ਵਿਧਾਨ ਸਭਾ ਚੋਣਾ ਦੌਰਾਨ ਸਿੱਖ ਸਟਾਰ ਪ੍ਰਚਾਰਕ ਦੇ ਤੌਰ ਤੇ ਪੇਸ਼ ਕਰਕੇ ਸਿੱਖ ਵੋਟ ਬੈਕ ਨੂੰ ਪ੍ਰਭਾਵਿਤ ਕੀਤਾ ਜਾ ਸਕੇ । ਇਥੇ ਦੱਸਣਾ ਬਣਦਾ ਹੈ ਕਿ ਸੰਤ ਬਾਬਾ ਬਲਜੀਤ ਸਿੰਘ ਦਾਦੂਵਾਲ ਵੱਖ ਵੱਖ ਕੇਸਾਂ ਦੇ ਚਲਦਿਆ ਇਸ ਸਮੇ ਜੇਲ ਵਿਚ ਹਨ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …

Leave a Reply