Sunday, September 8, 2024

ਧਰਮ ਪ੍ਰਚਾਰ ਤੇ ਸਿੱਖੀ ਸੰਭਾਲ ਕਾਰਜਾਂ ਲਈ ਦਿੱਲੀ ਕਮੇਟੀ ਹਰ ਸੰਭਵ ਸਹਿਯੋਗ ਕਰਨ ਪ੍ਰਤੀ ਵਚਨਬੱਧ- ਰਾਣਾ

Rana Paramjit Singhਨਵੀਂ ਦਿੱਲੀ, 5 ਸਤੰਬਰ (ਅੰਮ੍ਰਿਤ ਲਾਲ ਮੰਨਣ)- ਰਾਣਾ ਪਰਮਜੀਤ ਸਿੰਘ, ਚੇਅਰਮੈਨ ਧਰਮ ਪ੍ਰਚਾਰ ਕਮੇਟੀ (ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ) ਨੇ ਇਥੇ ਜਾਰੀ ਇੱਕ ਬਿਆਨ ਵਿੱਚ ਦੱਸਿਆ ਕਿ ਮੱਧ ਪ੍ਰਦੇਸ਼ ਅਤੇ ਛਤੀਸਗੜ੍ਹ ਰਾਜਾਂ ਵਿੱਚ ਸਿੱਖੀ ਪ੍ਰਚਾਰ ਅਤੇ ਸਿੱਖ ਪਨੀਰੀ ਦੀ ਸੰਭਾਲ ਵਿੱਚ ਜੁੱਟੀ ਸਾਂਝੀ ਜਥੇਬੰਦੀ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵਲੋਂ ਆਪਣੀ ਪਿਛਲੀ ਕਾਰਗੁਜ਼ਾਰੀ ਅਤੇ ਭਵਿਖ ਦੀ ਰਣਨੀਤੀ ਘੜਨ ਬਾਰੇ ਵਿਚਾਰ ਕਰਨ ਲਈ ਹਰ ਸਾਲ ਜੋ ਦੋ-ਦਿਨਾ ਸਮਾਗਮ ਕੀਤਾ ਜਾਂਦਾ ਹੈ, ਇਸ ਵਾਰ ਉਹ ਇਸ ਮਹੀਨੇ (ਸਤੰਬਰ) ਦੇ ਅਖੀਰਲੇ ਹਫਤੇ ਛਤੀਸਗੜ੍ਹ ਦੇ ਪ੍ਰਸਿੱਧ ਸ਼ਹਿਰ ਦੁਰਗ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ।ਉਨ੍ਹਾਂ ਇਹ ਵੀ ਦਸਿਆ ਕੇਂਦਰੀ ਸ੍ਰੀ ਗੁਰੂ ਸਭਾ ਦੇ ਪ੍ਰਤੀਨਿਧੀ ਸ. ਹਰਕਿਸ਼ਨ ਸਿੰਘ, ਜੋ ਵਿਸ਼ੇਸ਼ ਰੂਪ ਵਿੱਚ ਗੁਰਦੁਆਰਾ ਕਮੇਟੀ ਦੇ ਮੁੱਖੀਆਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਇਥੇ ਪੁੱਜੇ ਹਨ, ਨੇ ਉਨ੍ਹਾਂ ਨਾਲ ਮੁਲਾਕਾਤ ਕਰ ਇਸ ਸਮਾਗਮ ਦੇ ਸਬੰਧ ਵਿੱਚ ਵਿਸਥਾਰ ਨਾਲ ਜਾਣਕਾਰੀ ਉਨ੍ਹਾਂ ਨੂੰ ਦਿੱਤੀ।ਸ. ਰਾਣਾ ਨੇ ਦਸਿਆ ਕਿ ਸ. ਹਰਕਿਸ਼ਨ ਸਿੰਘ ਅਨੁਸਾਰ ਦੁਰਗ ਵਿਖੇ ਹੋ ਰਹੇ ਇਸ ਸਾਲਾਨਾ ਸਮਾਗਮ ਵਿੱਚ ਲਗਭਗ 300 ਪ੍ਰਤੀਨਿਧੀਆਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ।ਸ. ਰਾਣਾ ਨੇ ਹੋਰ ਦਸਿਆ ਕਿ ਕੇਂਦਰੀ ਸਿੰਘ ਸਭਾ ਵਲੋਂ ਸ. ਹਰਿਕਿਸ਼ਨ ਸਿੰਘ ਰਾਹੀਂ ਭੇਜੀ ਗਈ ਮੰਗ ਅਨੁਸਾਰ ਸਬੰਧਤ ਸਾਲਾਨਾ ਸਮਾਗਮ ਵਿੱਚ ਸ਼ਾਮਲ ਹੋਣ ਲਈ ਪੁੱਜਣ ਵਾਲੇ ਪ੍ਰਤੀਨਿਧੀਆਂ ਵਿੱਚ ਵੰਡਣ ਲਈ ਧਰਮ ਪ੍ਰਚਾਰ ਕਮੇਟੀ ਵਲੋਂ ਪੰਥ ਪ੍ਰਵਾਨਤ ਸਿੱਖ ਰਹਿਤ ਮਰਿਆਦਾ ਦੀਆਂ ਕਾਪੀਆਂ, ਪੰਜਾਬੀ ਦੇ ਕਾਇਦੇ ਅਤੇ ਹੋਰ ਸਿੱਖ ਇਤਿਹਾਸ ਤੇ ਧਰਮ ਨਾਲ ਸਬੰਧਤ ਸਾਹਿਤ ਵੱਡੀ ਗਿਣਤੀ ਵਿੱਚ ਭਿਜਵਾਇਆ ਗਿਆ ਹੈ।ਉਨ੍ਹਾਂ ਕਿਹਾ ਕਿ ਅਜਿਹੇ ਧਰਮ ਪ੍ਰਚਾਰ ਤੇ ਸਿੱਖੀ ਸੰਭਾਲ ਨਾਲ ਸਬੰਧਤ ਕਾਰਜਾਂ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖੀ ਹਰ ਸੰਭਵ ਸਹਿਯੋਗ ਕਰਨ ਪ੍ਰਤੀ ਵਚਨਬੱਧ ਹਨ।

Check Also

ਪੰਜਾਬੀ ਜਗਤ ਦੀ ਨਾਮਵਰ ਸ਼ਖਸੀਅਤ ਸੁੱਖੀ ਬਾਠ ਯੂਨੀਵਰਸਿਟੀ ਵਿਦਿਆਰਥੀਆਂ ਦੇ ਰੂਬਰੂ

ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ ਖੁਰਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply