Sunday, April 28, 2024

ਬਾਬਾ ਫ਼ਰੀਦ ਕਾਲਜ ਆਫ਼ ਐਜ਼ੂਕੇਸ਼ਨ ਵਿਖੇ ‘ਟੀਚਿੰਗ ਲਰਨਿੰਗ ਵਰਕਸ਼ਾਪ- ਥਿਊਰੀ ਐਂਡ ਪ੍ਰੈਕਟਿਸ’ ਦਾ ਆਯੋਜਨ

PPN1002201909ਬਠਿੰਡਾ,09 ਫਰਵਰੀ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਬਾਬਾ ਫ਼ਰੀਦ ਕਾਲਜ ਆਫ਼ ਐਜ਼ੂਕੇਸ਼ਨ ਨੇ ਬੀ.ਐੱਡ. ਦੇ ਵਿਦਿਆਰਥੀਆਂ ਲਈ ਅਸਿਸਟੈਂਟ ਪੋ੍ਰਫੈਸਰ ਪਰਵਿੰਦਰ ਸਿੰਘ ਦੀ ਦੇਖ ਰੇਖ ਹੇਠ ’ਟੀਚਿੰਗ ਲਰਨਿੰਗ ਵਰਕਸ਼ਾਪ- ਥਿਊਰੀ ਐਂਡ ਪ੍ਰੈਕਟਿਸ’ ਦਾ ਆਯੋਜਨ ਕੀਤਾ। ਇਸ ਵਰਕਸ਼ਾਪ ਵਿੱਚ ਜਗਜੀਤ ਸਿੰਘ, ਸਰਕਾਰੀ ਹਾਈ ਸਕੂਲ, ਗਿੱਦੜ (ਬਠਿੰਡਾ),ਜੋਰਾ ਸਿੰਘ, ਐਮ.ਡੀ., ਕੋ-ਆਪਰੇਟਿਵ ਸਕੂਲ, ਕੋਟਲੀ ਅਬਲੂ, ਲਖਵਿੰਦਰ ਸਿੰਘ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਧੂਨ (ਤਰਨਤਾਰਨ) ਅਤੇ ਗੁਰਦਾਸ ਸਿੰਘ ਸੰਧੂ, ਬਾਬਾ ਫ਼ਰੀਦ ਸੀਨੀ.ਸੈਕੰ. ਸਕੂਲ, ਬਠਿੰਡਾ ਬਤੌਰ ਮਾਹਿਰ ਵਿਦਿਆਰਥੀਆਂ ਦੇ ਰੂ-ਬ-ਰੂ ਹੋਏ। ਇਸ ਵਰਕਸ਼ਾਪ ਵਿੱਚ ਪਹੰੁਚੇ ਸਿੱਖਿਆ ਖੇਤਰ ਦੇ ਮਾਹਿਰ ਜੋ ਆਪਣੀ ਬੀ.ਐੱਡ. ਦੀ ਪੜ੍ਹਾਈ ਬਾਬਾ ਫ਼ਰੀਦ ਕਾਲਜ ਆਫ਼ ਐਜ਼ੂਕੇਸ਼ਨ ਤੋਂ ਪੂਰੀ ਕਰਕੇ ਪਬਲਿਕ ਅਤੇ ਪ੍ਰਾਈਵੇਟ ਸੈਕਟਰ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ, ਨੇ ਆਪਣੇ ਸਿੱਖਣ ਦੇ ਅਨੁਭਵ ਬੀ.ਐੱਡ. ਦੇ ਵਿਦਿਆਰਥੀਆਂ ਨਾਲ ਸਾਂਝੇ ਕੀਤੇ । ਇਸ ਦੇ ਨਾਲ ਹੀ ਉਹਨਾਂ ਨੇ ਟੀਚਿੰਗ ਦੌਰਾਨ ਵੱਖ-ਵੱਖ ਕਿਸਮ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨ ਬਾਰੇ ਵੀ ਆਪਣੇ ਤਜ਼ਰਬੇ  ਸਾਂਝੇ ਕੀਤੇ। ਬੀ.ਐਡ. ਦੌਰਾਨ ਵੱਖ-ਵੱਖ ਸਕੂਲਾਂ ’ਚ ਆਪਣੀ ਇੰਟਰਨਸ਼ਿਪ ਪੂਰੀ ਕਰ ਚੁੱਕੇ ਵਿਦਿਆਰਥੀਆਂ ਨੇ ਮਾਹਿਰਾਂ ਨਾਲ ਆਪਣੇ ਚੰਗੇ ਮਾੜੇ ਅਨੁਭਵ ਸਾਂਝੇ ਕੀਤੇ। ਉਨ੍ਹਾਂ ਨੇ ਮਾਹਿਰਾਂ ਨੇ ਵਿਦਿਆਰਥੀਆਂ ਦੇ ਮਾਨਸਿਕ ਪੱਧਰ ਦੀ ਪਛਾਣ ਕਿਵੇਂ ਕੀਤੀ ਜਾਵੇ। ਕੁਝ ਬੱਚੇ ਹੌਲੀ ਸਿੱਖਣ ਵਾਲੇ ਅਤੇ ਕੁਝ ਬੁੱਧੀਮਾਨ ਹੁੰਦੇ ਹਨ ਅਤੇ ਜਿਵੇਂ ਕਿ ਹਰ ਬੱਚਾ ਵਿਸ਼ੇਸ਼ ਹੁੰਦਾ ਹੈ ਇਸ ਲਈ ਜ਼ਰੂਰੀ ਹੈ ਕਿ ਅਧਿਆਪਕ ਨੂੰ ਬੱਚੇ ਦੇ ਮਾਨਸਿਕ ਪੱਧਰ ਅਨੁਸਾਰ ਸਿੱਖਿਆ ਪ੍ਰਦਾਨ ਕਰਨੀ ਚਾਹੀਦੀ ਹੈ। ਕਾਲਜ ਦੇ ਵਾਇਸ ਪਿ੍ਰੰਸੀਪਲ ਕੁਲਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਸਖਤ ਮਿਹਨਤ ਅਤੇ ਸਵੈ-ਵਿਸ਼ਵਾਸ਼ ਲਈ ਪੇ੍ਰਰਿਤ ਕੀਤਾ। ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਸਿਧਾਂਤਕ ਅਤੇ ਵਿਹਾਰਕ ਪ੍ਰਸਥਿਤੀਆਂ ਵਿੱਚ ਟੀਚਿੰਗ ਲਰਨਿੰਗ ਪ੍ਰਕਿਰਿਆ ਦੇ ਵੱਖ-ਵੱਖ ਪਹਿਲੂਆਂ ਬਾਰੇ ਜਾਣਕਾਰੀ ਪ੍ਰਦਾਨ ਕਰਨ ਲਈ ਕੀਤੇ ਗਏ ਇਸ ਉਪਰਾਲੇ ਲਈ ਬਾਬਾ ਫ਼ਰੀਦ ਕਾਲਜ ਆਫ਼ ਐਜ਼ੂਕੇਸ਼ਨ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ।

Check Also

ਖਾਲਸਾ ਕਾਲਜ ਵਿਖੇ ਵਿਦਿਆਰਥੀਆਂ ਲਈ ਇਨਕਮ ਟੈਕਸ ਅਤੇ ਰਿਟਰਨ ਦੀ ਈ-ਫਾਈਲਿੰਗ ’ਤੇ ਵਰਕਸ਼ਾਪ

ਅੰਮ੍ਰਿਤਸਰ, 27 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply