Friday, October 18, 2024

ਯੂਨੀਵਰਸਿਟੀ ਦੇ ਆਰਕੀਟੈਕਟ ਵਿਭਾਗ ਨੇ ਜਸ਼ਨ ਦੀ ਜਿੱਤੀ ਓਵਰਆਲ ਚੈਂਪੀਅਨਸ਼ਿਪ

 ਅੰਮ੍ਰਿਤਸਰ, 17 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ  ਦੇ ਅੰਤਰ-ਵਿਭਾਗੀ ਕਲਾ ਅਤੇ ਸਭਿਆਚਾਰਕ PUNJ1703201904ਮੁਕਾਬਲਿਆਂ ਦੇ ਚਾਰ ਰੋਜਾ ਚੱਲਣ ਵਾਲੇ ਗੋਲਡਨ ਜੁਬਲੀ ‘ਜਸ਼ਨ-2019` ਦਾ ਅੱਜ ਇਥੇ ਯੁੂਨੀਵਰਸਿਟੀ ਦੇ ਹਾਕੀ ਸਟੇਡੀਅਮ ਵਿੱਚ ਗਿੱਧੇ ਦੀ ਧਮਾਲ ਨਾਲ ਸੰਪਨ ਹੋ ਗਿਆ।ਇਸ ਵਿਚ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀ-ਕਲਾਕਾਰਾਂ ਨੇ ਵੱਡੀ ਗਿਣਤੀ `ਚ ਹਿੱਸਾ ਲਿਆ ਹੈ।
     ਗੋਲਡਨ ਜੁਬਲੀ ਜਸ਼ਨ ਵਿੱਚ ਯੂਨੀਵਰਸਿਟੀ ਦੇ ਆਰਕੀਟੈਕਟ ਵਿਭਾਗ ਪਹਿਲੇ ਸਥਾਨ `ਤੇ ਰਿਹਾ।ਜਦ ਕਿ ਇਹਨਾਂ ਮੁਕਾਬਿਲਆਂ ਵਿੱਚ ਵਿਭਾਗ ਦੂਜੇ ਅਤੇ ਇਲੈਕਟ੍ਰੋਨਿਕਸ ਵਿਭਾਗ ਕੰਪਿਊਟਰ ਇੰਜੀਨੀਅਰਗ ਐਂਡ ਟੈਕਨੋਲਜ਼ੀ ਵਿਭਾਗ ਤੀਜੇ ਸਥਾਨ `ਤੇ ਰਿਹਾ।
      ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਜਸਪਾਲ ਸਿੰਘ ਸੰਧੂ ਨੇ ਇਸ ਦੀ ਪ੍ਰਧਾਨਗੀ ਕੀਤੀ ਅਤੇ ਅੰਮ੍ਰਿਤਸਰ ਦੇ ਮਸ਼ਹੂਰ ਕਾਡੀਓਲੋਜਿਸਟ ਅਤੇ ਫੌਰਟਿਸ ਐਸਕਾਰਟਸ ਹਸਪਤਾਲ ਦੇ ਮੈਡੀਕਲ ਡਾਇਰੈਕਟਰ ਡਾ. ਐਚ.ਪੀ ਸਿੰਘ ਇਸ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਜੇਤੂਆਂ ਨੂੰ ਟਰਾਫੀਆਂ ਅਤੇ ਸਰਟੀਫਿਕੇਟ ਵੰਡੇ।ਡੀਨ, ਵਿਦਿਆਰਥੀ ਭਲਾਈ ਦੇ ਪ੍ਰੋਫੈਸਰ ਐਸ.ਐਸ ਬਹਿਲ ਨੇ ਮਹਿਮਾਨਾਂ ਅਤੇ ਹੋਰਨਾਂ ਦਾ ਸਵਾਗਤ ਕੀਤਾ।ਜ਼ਸ਼ਨ ਦੇ ਕੋਆਡੀਨੇਟਰ ਪ੍ਰੋ. ਡਾ. ਗੀਤਾ ਹੁੰਦਲ ਅਤੇ ਕਨਵੀਨਰ ਨੇ ਜਸ਼ਨ ਮੁਕਾਬਲੇ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।ਰਜਿਸਟਰਾਰ ਪ੍ਰੋ. ਡਾ. ਕਰਨਜੀਤ ਸਿੰਘ ਕਾਹਲੋਂ ਤੋਂ ਇਲਾਵਾ ਵੱਡੀ ਗਿਣਤੀ `ਚ ਵਿਦਿਆਰਥੀ, ਅਧਿਆਪਕ ਅਤੇ ਹੋਰ ਅਧਿਕਾਰੀ ਮੌਜੂਦ ਸਨ।  
     ਇਸ ਮੌਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਪਦਮ ਸ੍ਰੀ ਸੁਰਜੀਤ ਪਾਤਰ ਵਲੋਂ ਲਿਖਿਆ ਅਤੇ ਸੰਗੀਤ ਵਿਭਾਗ ਦੇ ਪ੍ਰੋ. ਰਾਜ਼ੇਸ਼ ਦੁਆਰਾ ਕੰਪੋਜ਼ ਕੀਤਾ `ਕੁੱਲ ਗੀਤ` ਰਲੀਜ਼ ਕੀਤਾ ਗਿਆ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …

Leave a Reply