Friday, October 18, 2024

ਕਿਸਾਨ ਪੀਲੀ ਕੁੰਗੀ ਦੇ ਹਮਲੇ ਤੋਂ ਸੁਚੇਤ ਰਹਿਣ – ਡਾ. ਦਲਬੀਰ ਛੀਨਾ

ਅੰਮ੍ਰਿਤਸਰ, 17 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) –  ਮੁੱਖ ਖੇਤੀਬਾੜੀ ਅਫਸਰ ਅੰਮ੍ਰਿਤਸਰ ਡਾ. ਦਲਬੀਰ ਸਿੰਘ ਛੀਨਾ ਨੇ ਆਪਣੀ ਟੀਮ ਨਾਲ PUNJ1703201903ਜਿਲ੍ਹੇ ਦੇ ਵੱਖ-ਵੱਖ ਬਲਾਕਾਂ ਜਿਵੇਂ ਕਿ ਵੇਰਕਾ, ਹਰਸ਼ਾ ਛੀਨਾ, ਅਜਨਾਲਾ, ਚੌਗਾਵਾਂ ਆਦਿ ਦਾ ਦੌਰਾ ਕੀਤਾ ਗਿਆ ਅਤੇ ਕਣਕ ਦੀ ਫਸਲ ਦੀ ਮੌਜੂਦਾ ਸਥਿਤੀ ਦਾ ਜਾਇਜ਼ਾ ਲਿਆ। ਡਾ: ਛੀਨਾ ਨੇ ਦੱਸਿਆ ਕਿ ਇਸ ਸਮੇਂ ਕਣਕ ਦੀ ਫਸਲ ਦੀ ਹਾਲਤ ਬਹੁਤ ਹੀ ਵਧੀਆ ਹੈ, ਪਰ ਪਿਛਲੇ ਦਿਨੀ ਰਾਤ ਦਾ ਤਾਪਮਾਨ ਘੱਟ ਹੋਣ ਕਰਕੇ ਅਤੇ ਦਿਨ ਵੇਲੇ ਬੱਦਲਵਾਈ ਰਹਿਣ ਕਰਕੇ ਫਸਲ ਵਿੱਚ ਕਿਤੇ-ਕਿਤੇ ਧੋੜੀਆਂ ਵਿੱਚ ਪੀਲੀ ਕੁੰਗੀ ਦਾ ਹਮਲਾ ਵੇਖਣ ਵਿੱਚ ਆਇਆ ਹੈ।ਜੇਕਰ ਪੱਤਿਆਂ `ਤੇ ਪੀਲੇ ਧੱਬੇ ਲੰਮੀਆਂ ਧਾਰੀਆਂ ਦੇ ਰੂਪ ਵਿੱਚ ਵਿਖਾਈ ਦਿੰਦੇ ਹਨ ਜਿੰਨ੍ਹਾਂ ਤੇ ਪੀਲਾ ਹਲਦੀ ਨੁਮਾ ਧੂੜਾ ਨਜਰ ਆਉਂਦਾ ਹੈ, ਤਾਂ ਇਹ ਪੀਲੀ ਕੁੰਗੀ ਦੇ ਹਮਲੇ ਦੇ ਲੱਛਣ ਹੋ ਸਕਦੇ ਹਨ। ਹਮਲੇ ਵਾਲੇ ਖੇਤ ਵਿੱਚ ਫਿਰਨ ਤੇ ਕੱਪੜਿਆਂ ਉਪਰ ਅਤੇ ਬਿਮਾਰੀ ਵਾਲੇ ਪੱਤਿਆਂ ਨੂੰ ਹੱਥ ਲਾਉਣ `ਤੇ ਹੱਥਾਂ ਉਪਰ ਹਲਦੀ ਰੰਗਾ ਪਾਊਡਰ ਨਜ਼ਰ ਆਉਂਦਾ ਹੈ।ਇਸੇ ਤਰਾਂ ਪੀਲੀ ਕੁੰਗੀ ਦਾ ਹਮਲਾ ਹੋਣ ਦੀ ਸੂਰਤ ਵਿੱਚ ਕਿਸਾਨ ਤੁਰੰਤ ਆਪਣੇ ਨਜ਼ਦੀਕੀ ਖੇਤੀਬਾੜੀ ਵਿਭਾਗ ਦੇ ਦਫਤਰ ਨਾਲ ਸੰਪਰਕ ਕਰਨ ਅਤੇ ਖੇਤੀ ਮਾਹਿਰਾਂ ਦੀ ਸਲਾਹ ਜਰੂਰ ਲੈਣ।
            ਇਸ ਬੀਮਾਰੀ ਦੇ ਹਮਲੇ ਦੀ ਰੋਕਥਾਮ ਲਈ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਸ਼ੁਦਾ ਉਲੀਨਾਸ਼ਕ ਨਟੀਵੋ 75 7 120 ਗ੍ਰਾਮ ਜਾਂ ਟਿਲਟ 25 ਈ.ਸੀ (ਪ੍ਰੋਪੀਕੋਨਾਜੋਲ) 200 ਮਿਲੀਲੀਟਰ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰਨਾ ਚਾਹੀਦਾ ਹੈ।ਡਾ. ਛੀਨਾ ਨੇ ਦੱਸਿਆ ਕਿ ਸ਼ੁਰੂ ਵਿੱਚ ਪੀਲੀ ਕੁੰਗੀ ਦੇ ਹਮਲੇ ਵਾਲੀਆਂ ਧੋੜੀਆਂ `ਤੇ ਹੀ ਉਲੀਨਾਸ਼ਕ ਦਵਾਈਆਂ ਦਾ ਛਿੜਕਾਅ ਕਰਨਾ ਚਾਹੀਦਾ ਹੈ ਅਤੇ ਲੋੜ ਪੈਣ ਤੇ ਇਹ ਛਿੜਕਾਅ ਫਿਰ ਦੁਹਰਾਉਣਾ ਚਾਹੀਦਾ ਹੈ।ਪੀਲੀ ਕੁੰਗੀ ਦੇ ਹਮਲੇ ਵਾਲੇ ਖੇਤਾਂ ਵਿੱਚ ਧੋੜੀਆਂ `ਤੇ ਸਪਰੇਅ ਕਰਨ ਲਈ ਪ੍ਰ੍ਰੀ ਢੋਲੀ 9 ਗ੍ਰਾਮ ਨਟੀਵੋ ਜਾਂ 15 ਮਿ.ਲੀ. ਟਿਲਟ ਦਵਾਈ 15 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।ਉਹਨਾਂ ਦੱਸਿਆ ਕਿ ਹੁਣ ਦਿਨ ਦਾ ਤਾਪਮਾਨ ਲਗਾਤਾਰ ਵਧ ਰਿਹਾ ਹੈ, ਜਿਸ ਕਰਕੇ ਇਸ ਬਿਮਾਰੀ ਦੇ ਵਧਣ ਦਾ ਖਦਸ਼ਾ ਨਹੀ ਹੈ।ਪਰ ਫੇਰ ਵੀ ਕਿਸਾਨ ਆਪਣੇ ਖੇਤਾਂ ਦਾ ਲਗਾਤਾਰ ਨਿਰੀਖਣ ਕਰਦੇ ਰਹਿਣ ਤਾਂ ਜੋ ਫਸਲ ਤੋਂ ਵਧੀਆ ਝਾੜ ਪ੍ਰਾਪਤ ਕੀਤਾ ਜਾ ਸਕੇ।
             ਇਸ ਮੌਕੇ ਉਹਨਾਂ ਨਾਲ ਖੇਤੀਬਾੜੀ ਅਫਸਰ ਡਾ. ਮਸਤਿੰਦਰ ਸਿੰਘ ਬੰਡਾਲਾ, ਡਾ. ਚਰੰਜੀਵ ਲਾਲ ਖੇਤੀਬਾੜੀ ਅਫਸਰ, ਅਜਨਾਲਾ, ਡਾ. ਗੁਰਪ੍ਰੀਤ ਸਿੰਘ ਏ.ਡੀ.ਓ ਹਰਸ਼ਾ ਛੀਨਾ, ਡਾ: ਬਲਵਿੰਦਰ ਸਿੰਘ ਛੀਨਾ ਏ.ਡੀ.ਓ ਪੀ.ਪੀ), ਡਾ. ਪਰਜੀਤ ਸਿੰਘ ਔਲਖ ਏ.ਡੀ.ਓ ਟੀ.ਏ ਵੀ ਮੌਜੂਦ ਸਨ।  

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …

Leave a Reply