ਅੰਮ੍ਰਿਤਸਰ, 26 ਮਾਰਚ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਵੇਹਲੀ ਜਨਤਾ ਫਿਲਮਜ਼ ਅਤੇ ਓਮਜੀ ਗਰੁੱਪ 2017 `ਚ ਰਲੀਜ਼ ਹੋਈ ਪੰਜਾਬੀ ਇੰਡਸਟਰੀ ਦੀ ਕਲਾਸਿਕ ਫਿਲਮ ਰੱਬ ਦਾ ਰੇਡੀਓ ਦਾ ਸੀਕੁਅਲ ਪੰਜਾਬੀ ਫਿਲਮ `ਰੱਬ ਦਾ ਰੇਡੀਓ-2` 29 ਮਾਰਚ 2019 ਨੂੰ ਰਿਲੀਜ਼ ਹੋਵੇਗੀ।ਇਸ ਫਿਲਮ `ਚ ਤਰਸੇਮ ਜੱਸੜ ਅਤੇ ਸਿੰਮੀ ਚਾਹਲ ਇੱਕ ਵਾਰ ਫਿਰ ਮੁੱਖ ਕਿਰਦਾਰ ਨਿਭਾਉਣਗੇ ।
ਤਰਸੇਮ ਜੱਸੜ ਅਤੇ ਸਿੰਮੀ ਚਾਹਲ ਦੇ ਅਲਾਵਾ ਫਿਲਮ ਚ ਵਾਮੀਕਾ ਗੱਬੀ, ਬੀ.ਐਨ ਸ਼ਰਮਾ, ਅਵਤਾਰ ਗਿੱਲ, ਨਿਰਮਲ ਰਿਸ਼ੀ, ਜਗਜੀਤ ਸੰਧੂ, ਹਾਰਬੀ ਸੰਘਾ, ਗੁਰਪ੍ਰੀਤ ਭੰਗੂ, ਸ਼ਿਵਇੰਦਰ ਮਹਲ, ਸੁਨੀਤਾ ਧੀਰ, ਤਾਨੀਆ ਅਤੇ ਬਲਵਿੰਦਰ ਕੌਰ ਵੀ ਮਹੱਤਵਪੂਰਨ ਕਿਰਦਾਰਾਂ ਚ ਨਜ਼ਰ ਆਉਣਗੇ।ਮਨਪ੍ਰੀਤ ਜੋਹਲ ਦੀ ਵੇਹਲੀ ਜਨਤਾ ਫਿਲਮਜ਼ ਅਤੇ ਆਸ਼ੂ ਮੁਨੀਸ਼ ਸਾਹਨੀ ਓਮਜੀ ਗਰੁੱਪ ਨੇ ਇਸ ਫਿਲਮ ਦਾ ਨਿਰਮਾਣ ਕੀਤਾ ਹੈ।ਇਸ ਫਿਲਮ ਦਾ ਨਿਰਦੇਸ਼ਨ ਸ਼ਰਨ ਆਰਟ ਨੇ ਕੀਤਾ ਹੈ।ਇਸ ਦੀ ਕਹਾਣੀ ਜੱਸ ਗਰੇਵਾਲ ਨੇ ਲਿਖੀ ਹੈ।ਇਸ ਫਿਲਮ ਦਾ ਸੰਗੀਤ ਵੇਹਲੀ ਜਨਤਾ ਰਿਕਾਰਡਜ਼ ਲੇਬਲ ਦੇ ਅਧੀਨ ਰਲੀਜ਼ ਹੋਇਆ ਹੈ।ਇਹ ਸੀਕੁਅਲ ਮੁੱਖ ਜੋੜੀ ਮਨਜਿੰਦਰ ਅਤੇ ਗੁੱਡੀ ਦੇ ਵਿਆਹ ਦੇ ਬਾਅਦ ਦੀ ਕਹਾਣੀ `ਤੇ ਕੇਂਦਰਿਤ ਹੈ।
ਫਿਲਮ ਦੀ ਟੀਮ ਅੱਜ ਅੰਮ੍ਰਿਤਸਰ ਵਿਖੇ ਪੱਤਰਕਾਰਾਂ ਦੇ ਰੂਬਰੂ ਹੋਈ।ਮੁੱਖ ਅਦਾਕਾਰ ਤਰਸੇਮ ਜੱਸੜ ਨੇ ਕਿਹਾ, “ਰੱਬ ਦਾ ਰੇਡੀਓ ਦੀ ਸ਼ੂਟਿੰਗ ਦੌਰਾਨ ਮਨਜਿੰਦਰ ਦੇ ਕਿਰਦਾਰ ਦੀ ਸਰਲਤਾ ਅਤੇ ਵਿਚਾਰਾਂ ਨੇ ਲੋਕਾਂ ਦਾ ਦਿਲ ਜਿੱਤ ਲਿਆ।`ਰੱਬ ਦਾ ਰੇਡੀਓ-2` 2017 ਵਿੱਚ ਸ਼ੁਰੂ ਹੋਏ ਇਸ ਸਫ਼ਰ ਨੂੰ ਅੱਗੇ ਲੈ ਕੇ ਜਾਵੇਗੀ।ਫਿਲਮ ਦੇ ਨਿਰਮਾਤਾ ਮਨਪ੍ਰੀਤ ਜੋਹਲ ਅਤੇ ਆਸ਼ੂ ਮੁਨੀਸ਼ ਸਾਹਨੀ ਹਨ।ਇਸ ਦਾ ਵਿਸ਼ਵ ਵਿਤਰਣ ਮੁਨੀਸ਼ ਸਾਹਨੀ ਦੇ ਓਮਜੀ ਗਰੁੱਪ ਨੇ ਕੀਤਾ ਹੈ।
Check Also
ਸੰਤ ਬਾਬਾ ਅਤਰ ਸਿੰਘ ਜੀ ਮੈਡੀਕਲ ਕਾਲਜ਼ ਤੇ ਹਸਪਤਾਲ ਦੀ ਬਿਲਡਿੰਗ ਦੇ ਉਸਾਰੀ ਕਾਰਜ਼ ਸ਼ੁਰੂ
ਮਸਤੂਆਣਾ ਸਾਹਿਬ ਵਿਖੇ ਕਾਫੀ ਲੰਮੇ ਸਮੇਂ ਤੋਂ ਚੱਲ ਰਹੇ ਰੋਸ ਧਰਨੇ ਨੂੰ ਕੀਤਾ ਸਮਾਪਤ ਸੰਗਰੂਰ, …