ਭੀਖੀ, 31 ਮਾਰਚ (ਪੰਜਾਬ ਪੋਸਟ – ਕਮਲ ਜ਼ਿੰਦਲ) – ਨਹਿਰੂ ਯੁਵਾ ਕੇਂਦਰ ਮਾਨਸਾ ਦੀ ਸ੍ਰਪ੍ਰਸਤੀ ਹੇਠ ਸਕੂਲ ਸਕੂਲ ਲਾਇਬਰੇਰੀ ਮੁਹਿੰਮ ਤਹਿਤ ਸਿੱਖਿਆ  ਵਿਕਾਸ ਮੰਚ ਮਾਨਸਾ ਵਲ੍ਹੋ ਸਰਕਾਰੀ ਪ੍ਰਾਇਮਰੀ ਸਕੂਲ ਮਾਨ ਅਸਪਾਲ ਵਿਖੇ ਸਕੂਲ ਅਧਿਆਪਕਾਂ ਦੇ ਸਹਿਯੋਗ ਨਾਲ 10 ਵੀਂ ਲਾਇਬਰੇਰੀ ਸਿਪਾਹੀ ਹਰਬੰਸ ਸਿੰਘ ਦੀ ਯਾਦ ਚ ਖੋਲ੍ਹੀ ਗਈ,ਜਿਸ ਵਿੱਚ ਪਰਿਵਾਰ ਦਾ ਵੱਡਾ ਯੋਗਦਾਨ ਰਿਹਾ।ਲਾਇਬਰੇਰੀ ਦਾ ਉਦਘਾਟਨ ਮਾਨਸਾ ਦੇ ਐਸ.ਡੀ.ਐਮ ਅਭਿਜੀਤ ਕਪਲਿਸ਼ ਨੇ ਕਰਦਿਆ ਕਿਹਾ ਕਿ ਚੰਗੇ ਅਧਿਆਪਕਾਂ ਦੇ ਨਾਲ ਨਾਲ ਸਕੂਲ ਚ ਚੰਗੀ ਲਾਇਬਰੇਰੀ ਦਾ ਹੋਣਾ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਵੱਡਾ ਯੋਗਦਾਨ ਹੁੰਦਾ ਹੈ
ਵਿਕਾਸ ਮੰਚ ਮਾਨਸਾ ਵਲ੍ਹੋ ਸਰਕਾਰੀ ਪ੍ਰਾਇਮਰੀ ਸਕੂਲ ਮਾਨ ਅਸਪਾਲ ਵਿਖੇ ਸਕੂਲ ਅਧਿਆਪਕਾਂ ਦੇ ਸਹਿਯੋਗ ਨਾਲ 10 ਵੀਂ ਲਾਇਬਰੇਰੀ ਸਿਪਾਹੀ ਹਰਬੰਸ ਸਿੰਘ ਦੀ ਯਾਦ ਚ ਖੋਲ੍ਹੀ ਗਈ,ਜਿਸ ਵਿੱਚ ਪਰਿਵਾਰ ਦਾ ਵੱਡਾ ਯੋਗਦਾਨ ਰਿਹਾ।ਲਾਇਬਰੇਰੀ ਦਾ ਉਦਘਾਟਨ ਮਾਨਸਾ ਦੇ ਐਸ.ਡੀ.ਐਮ ਅਭਿਜੀਤ ਕਪਲਿਸ਼ ਨੇ ਕਰਦਿਆ ਕਿਹਾ ਕਿ ਚੰਗੇ ਅਧਿਆਪਕਾਂ ਦੇ ਨਾਲ ਨਾਲ ਸਕੂਲ ਚ ਚੰਗੀ ਲਾਇਬਰੇਰੀ ਦਾ ਹੋਣਾ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਵੱਡਾ ਯੋਗਦਾਨ ਹੁੰਦਾ ਹੈ
    ਸਮਾਗਮ ਦੀ ਪ੍ਰਧਾਨਗੀ ਕਰਦਿਆ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਸਟੇਟ ਪ੍ਰਬੰਧਕੀ ਅਫਸਰ ਸੰਦੀਪ ਘੰਡ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੇ ਅੰਦਰ ਖੁੱਲ ਰਹੀਆਂ ਲਾਇਬਰੇਰੀਆਂ ਨਾਲ  ਜਿਥੇ ਵਿਦਿਆਰਥੀਆਂ ਚ ਪੜ੍ਹਨ ਪੜਾਉਣ ਦੀਆਂ ਰੁਚੀਆਂ ਪ੍ਰਫੁੱਲਿਤ ਹੋਣਗੀਆਂ ਉਥੇ ਉਨ੍ਹਾਂ ਦੇ ਸਰਵਪੱਖੀ ਵਿਕਾਸ ਲਈ ਵੀ ਕਿਤਾਬਾਂ ਵਰਦਾਨ ਸਾਬਤ ਹੋਣਗੀਆਂ , ਜਿਲਾ ਖੇਡ ਅਫਸਰ ਹਰਪਿੰਦਰ ਸਿੰਘ, ਸਭਿਆਚਾਰ ਚੇਤਨਾ ਮੰਚ ਮਾਨਸਾ ਦੇ ਡਾਇਰੈਕਟਰ ਹਰਿੰਦਰ ਮਾਨਸ਼ਾਹੀਆਂ, ਪ੍ਰਧਾਨ ਬਲਰਾਜ ਨੰਗਲ, ਸਭਿਆਚਾਰ ਸਕੱਤਰ ਬਲਜਿੰਦਰ ਸੰਗੀਲਾ, ਲਾਇਬਰੇਰੀ ਅਤੇ ਸਕੂਲ ਲਈ ਵਿਸ਼ੇਸ਼ ਸਹਿਯੋਗ ਦੇਣ ਵਾਲੇ ਸਕੂਲ ਮੈਨੇਂਜਮੈਂਟ ਦੇ ਚੇਅਰਮੈਨ ਅਤੇ ਹੈਲਪ ਕਲੱਬ ਮਾਨ ਅਸਪਾਲ ਦੇ ਪ੍ਰਧਾਨ ਮੰਦਰ ਸਿੰਘ, ਪ੍ਰੋ. ਜਸਪਾਲ ਸਿੰਘ ਨੇਬਰਹੁੱਡ ਕੈਂਪਸ ਰੱਲਾ ਨੇ ਕਿਹਾ ਕਿ ਸਕੂਲੀ ਸਲੇਬਸ ਨਾਲ ਸਬੰਧਤ ਪੁਸਤਕਾਂ ਤੋਂ ਬਿਨਾਂ ਸਹਿਤਕ ਅਤੇ ਹੋਰ ਗਿਆਨ ਵਿਗਿਆਨ ਦੀਆਂ ਕਿਤਾਬਾਂ ਵਿਦਿਆਰਥੀ ਜਿੰਦਗੀ `ਚ ਵੱਡੀ ਤਬਦੀਲੀ ਲਿਆਉਦੀਆਂ ਹਨ।ਜਿਸ ਕਰਕੇ ਅਧਿਆਪਕਾਂ ਨੂੰ ਸਕੂਲ ਲਾਇਬਰੇਰੀਆਂ ਖੋਲਣ ਲਈ ਵੱਡੇ ਉਪਰਾਲੇ ਕਰਨ ਦੀ ਲੋੜ ਹੈ।
    ਸਮਾਗਮ ਦੌਰਾਨ ਸਿਪਾਹੀ ਹਰਬੰਸ ਸਿੰਘ ਦੇ ਮਾਤਾ ਗੁਲਾਬ ਕੌਰ, ਪਤਨੀ ਪਰਮਜੀਤ ਕੌਰ, ਪੁੱਤਰ ਸੁਖਜਿੰਦਰ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।ਪਿੰਡ ਦੀ ਸਰਪੰਚ ਮਾਇਆ ਕੌਰ, ਹੈਡ ਟੀਚਰ ਸਾਕਸ਼ੀ, ਪਰਮਜੀਤ ਸਿੰਘ, ਹਰਤੇਜ ਸਿੰਘ, ਕਮਲਜੀਤ ਕੌਰ, ਸਹਿਜਦੀਪ ਸਿੰਘ, ਸੰਦੀਪ ਪੁਰੀ ਨੇ ਭਰੋਸਾ ਦਿੱਤਾ ਕਿ ਉਹ ਵਿਦਿਆਰਥੀਆਂ ਦੀ ਬਿਹਤਰੀ ਲਈ ਸਕੂਲ ਲਈ ਹੋਰ ਵੀ ਸਾਰਥਿਕ ਉਪਰਾਲੇ ਕਰਦੇ ਰਹਿਣਗੇ।ਮੰਚ ਸੰਚਾਲਨ ਦੀ ਭੂਮਿਕਾ ਜਗਤਾਰ ਔਲਖ ਨੇ ਬਾਖੂਬੀ ਨਿਭਾਈ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …
 Punjab Post Daily Online Newspaper & Print Media
Punjab Post Daily Online Newspaper & Print Media
				 
			 
			 
						
					 
						
					 
						
					