Friday, November 22, 2024

ਬਿਨ੍ਹਾਂ ਲਾੜ੍ਹੇ ਦੇ ਬਰਾਤ ਵਾਂਗ ਹੈ ਭਾਜਪਾ ਦੀ ਸਥਿਤੀ – ਔਜਲਾ

ਦੇਸ਼ ਵਾਸੀ ਨਕਾਰ ਦੇਣਗੇ ਭਾਜਪਾ ਦੀ ਫਿਰਕਾਪ੍ਰਸਤੀ ਨੂੰ ਹਵਾ ਦੇਣ ਵਾਲੀ ਨੀਤੀ – ਵਿਧਾਇਕ ਦੱਤੀ
ਅੰਮ੍ਰਿਤਸਰ, 11 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸੀ ਉਮੀਦਵਾਰ ਤੇ ਮੌਜੂਦਾ ਲੋਕ ਸਭਾ ਮੈਂਬਰ ਗੁਰਜੀਤ ਸਿੰਘ PUNJ1104201902ਔਜਲਾ ਦੀ ਚੋਣ ਮੁਹਿੰਮ ਨੂੰ ਭਖਾਉਂਦਿਆਂ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਉਤਰੀ ਤੋਂ ਵਿਧਾਇਕ ਸੁਨੀਲ ਦੱਤੀ ਵਲੋਂ ਕੋਟ ਬਾਬਾ ਦੀਪ ਸਿੰਘ ਕਲੋਨੀ ਫਤਹਿਗੜ੍ਹ ਚੂੜੀਆਂ ਰੋਡ ਵਿਖੇ ਵਿਸ਼ਾਲ ਚੋਣ ਰੈਲੀ ਕੀਤੀ ਗਈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਪੁੱਜੇ ਇਲਾਕਾ ਵਾਸੀਆਂ ਤੇ ਨੌਜੁਆਨਾਂ ਨੇ ਹਿਸਾ ਲਿਆ।
ਕੌਂਸਲਰ ਸੋਨੂੰ ਦੱਤਾ, ਸਰਪੰਚ ਗੁਰਮੀਤ ਸਿੰਘ ਤੇ ਸਰਪੰਚ ਰਾਜਵਿੰਦਰ ਸਿੰਘ ਲਾਡਾ ਦੀ ਸਾਂਝੀ ਅਗਵਾਈ ਹੇਠ ਹੋਈ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਔਜਲਾ ਨੇ ਕਿਹਾ ਕਿ ਅੱਜ ਦੇਸ਼ ਨੂੰ ਇਕ ਅਜਿਹੇ ਪ੍ਰਧਾਨ ਮੰਤਰੀ ਦੀ ਲੋੜ੍ਹ ਹੈ ਜੋ ਵਿਕਾਸ ਪੱਖੀ ਨੀਤੀਆਂ ਤੇ ਅਮਲ ਕਰਦਿਆਂ ਦੇਸ਼ ਨੂੰ ਵਿਸ਼ਵ ਦੀ ਆਰਥਿਕ ਸ਼ਕਤੀ ਵਜੋਂ ਉਭਾਰ ਸਕੇ ਨਾਂ ਕਿ ਦੇਸ਼ ਤੇ ਰਾਜ ਕਰ ਰਹੀ ਭਾਜਪਾ ਸਰਕਾਰ ਦੇ ਮੁਖੀ ਨਰਿੰਦਰ ਮੋਦੀ ਵਲੋਂ ਬਿਨ੍ਹਾਂ ਕਿਸੇ ਠੋਸ ਨੀਤੀ ਦੇ ਨੌਜੁਆਨਾਂ ਨੂੰ ਚਾਹ-ਪਕੌੜੇ ਕੱਢਣ ਤੇ ਚੌਕੀਦਾਰ ਬਨਣ ਲਈ ਪ੍ਰੇਰਿਤ ਕਰਨ ਵਾਲੇ ਪ੍ਰਧਾਨ ਮੰਤਰੀ ਦੀ।ਵਿਧਾਨ ਸਭਾ ਹਲਕਾ ਅੰਮ੍ਰਿਤਸਰ ਉਤਰੀ ਦੇ ਵਿਧਾਇਕ ਸੁਨੀਲ ਦੱਤੀ ਨੇ ਕਿਹਾ ਕਿ ਦੇਸ਼ ਦੀ ਵਾਗਡੋਰ ਧਰਮ ਨਿਰਪੱਖ ਪਾਰਟੀ ਕਾਂਗਰਸ ਦੇ ਹੱਥ ਵਿੱਚ ਸੁਰੱਖਿਅਤ ਹੈ ਜਦਕਿ ਨਫਰਤ ਅਤੇ ਫਿਰਕਾਪ੍ਰਸਤੀ ਦੀ ਅੱਗ ਵਿੱਚ ਦੇਸ਼ ਨੂੰ ਝੋਕਣ ਵਾਲੀ ਭਾਜਪਾ ਨੂੰ ਦੇਸ਼ ਵਾਸੀ ਨਕਾਰ ਦੇਣਗੇ।ਇਸ ਮੌਕੇ ਸਾਬਕਾ ਵਿਧਾਇਕ ਜੁਗਲ ਕਿਸ਼ੋਰ ਸ਼ਰਮਾ ਸਾਬਕਾ, ਬਲਦੇਵ ਕ੍ਰਿਸ਼ਨ ਸੀਨੀਅਰ ਕਾਂਗਰਸੀ ਆਗੂ, ਆਦਿਤਆ ਦੱਤਾ, ਕੌਮਾਂਤਰੀ ਕੁਸ਼ਤੀ ਕੋਚ ਪਹਿਲਵਾਨ ਵਿਕਰਮਜੀਤ ਸਿੰਘ, ਪਹਿਲਵਾਨ ਬੰਟੀ, ਅੰਮ੍ਰਿਤਪਾਲ ਸਿੰਘ ਪਹਿਲਵਾਨ, ਸੋਹਨ ਸਿੰਘ ਭਲਵਾਨ, ਸੋਨੂੰ ਖੰਨਾ ਸਮੇਤ ਪ੍ਰਬੰਧਕਾਂ ਵਲੋਂ ਗੁਰਜੀਤ ਸਿੰਘ ਔਜਲਾ, ਵਿਧਾਇਕ ਸੁਨੀਲ ਦੱਤੀ ਦਾ ਵਿਸੇਸ਼ ਸਨਮਾਨ ਕੀਤਾ ਗਿਆ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply