Sunday, May 19, 2024

ਐਸ.ਡੀ.ਆਈ.ਸੀ ਪ੍ਰਧਾਨ ਘਣਸ਼ਿਆਮ ਕਾਂਸਲ ਨੇ ਭੰਡਾਰੇ ਲਈ ਰਸਦ ਦਾ ਟਰੱਕ ਕੀਤਾ ਰਵਾਨਾ

ਲੌਂਗੋਵਾਲ, 13 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) –  ਛੋਟਾ ਤ੍ਰਿਲੋਕਪੁਰ ਵਿਖੇ 15ਵੇਂ ਵਿਸ਼ਾਲ ਭੰਡਾਰੇ ਲਈ ਸਥਾਨਕ ਸ਼ਹਿਰ ਤੋਂ ਸ਼੍ਰੀ ਸ਼ਾਰਦਾ ਮਾਤਾ ਸੇਵਾ PUNJ1304201901ਮੰਡਲ ਸੁਨਾਮ ਵਲੋਂ ਰਾਸ਼ਨ ਦਾ ਟਰੱਕ ਰਵਾਨਾ ਕੀਤਾ ਗਿਆ।ਸੰਗਰੂਰ ਡਿਸਟ੍ਰਿਕਟ ਇੰਡਸਟਰੀ ਚੈਂਬਰ ਦੇ ਜ਼ਿਲ੍ਹਾ ਪ੍ਰਧਾਨ ਘਣਸ਼ਿਆਮ ਕਾਂਸਲ ਨੇ ਇਸ ਟਰੱਕ ਨੂੰ ਮਾਤਾ ਦੀ ਝੰਡੀ ਦੇ ਕੇ ਰਵਾਨਾ ਕੀਤਾ।ਘਣਸ਼ਿਆਮ ਕਾਂਸਲ ਨੇ ਦੱਸਿਆ ਕਿ ਸ਼ਕਤੀਪੀਠ ਹੋਣ ਕਾਰਨ ਛੋਟਾ ਤ੍ਰਿਲੋਕਪੁਰ ਦੀ ਬਹੁਤ ਜ਼ਿਆਦਾ ਮਾਨਤਾ ਹੈ ਅਤੇ ਪੰਜਾਬ, ਹਰਿਆਣਾ ਤੇ ਹਿਮਾਚਲ ਤੋਂ ਸ਼ਰਧਾਲੂ ਮਾਤਾ ਸ਼ਾਰਦਾ ਦੇ ਦਰਸ਼ਨ ਕਰਨ ਲਈ ਆਉਂਦੇ ਹਨ।ਇਸ ਸ਼ਕਤੀਪੀਠ ਤੋਂ ਭਗਤਾਂ ਦੀਆ ਮੁਰਾਦਾ ਪੂਰੀਆਂ ਹੋਣ ਕਾਰਨ ਨਵਰਾਤਰਿਆਂ `ਚ ਬਹੁਤ ਵੱਡੀ ਗਿਣਤੀ ਵਿਚ ਸ਼ਰਧਾਲੂ ਮਾਤਾ ਦੇ ਦਰਸ਼ਨਾਂ ਲਈ ਆਉਂਦੇ।
      ਉਨ੍ਹਾਂ ਕਿਹਾ ਕਿ ਪਿਛਲੇ 15 ਸਾਲਾਂ ਤੋਂ ਛੋਟਾ ਤ੍ਰਿਲੋਕਪੁਰ ਵਿਖੇ ਭੰਡਾਰੇ ਲਈ ਰਾਸ਼ਨ ਦਾ ਸਮਾਨ ਭੇਜਿਆ ਜਾ ਰਿਹਾ ਹੈ।ਇਹ ਰਾਸ਼ਨ ਭੇਜਣ ਦੀ ਸ਼ੁਰੂਆਤ ਸਵਰਗੀ ਧਨੀ ਰਾਮ ਕਾਂਸਲ ਨੇ ਕੀਤੀ ਸੀ ਅਤੇ ਅੱਜ ਵੀ ਉਨ੍ਹਾਂ ਦੀ ਧਰਮ-ਪਤਨੀ ਸ਼੍ਰੀਮਤੀ ਉਰਮਿਲਾ ਦੇਵੀ ਵਲੋਂ ਇਸ ਦੀ ਅਗਵਾਈ ਕੀਤੀ ਜਾ ਰਹੀ ਹੈ।ਉਨਾਂ ਦੱਸਿਆ ਕਿ ਬਾਂਸਲ ਫੀਡ ਫ਼ੈਕਟਰੀ ਦੇ ਮਾਲਕ ਜਨਕ ਰਾਜ ਵਲੋਂ ਹਰ ਸਾਲ ਰਾਸ਼ਨ ਭੇਜਣ ਲਈ ਟਰੱਕ ਦੀ ਸੇਵਾ ਕੀਤੀ ਜਾਂਦੀ ਹੈ।
ਇਸ ਮੌਕੇ ਸਤਪਾਲ ਬਾਂਸਲ, ਅਮਨ ਗਰਗ, ਰਾਕੇਸ਼ ਕੁਮਾਰ ਟੋਨੀ, ਸ਼ਾਮ ਲਾਲ ਖਡਿਆਲ, ਗੁਲਸ਼ਨ ਰਾਏ, ਸੁਰਿੰਦਰ ਜਿੰਦਲ, ਦੀਪੂ ਗਰਗ, ਮੁੰਨਾ ਸਮੇਤ ਹੋਰ ਸ਼ਰਧਾਲੂ ਵੀ ਮੌਜੂਦ ਸਨ।

Check Also

ਹੋਟਲ ਅਤੇ ਐਗਰੋ ਬੇਸ ਉਦਯੋਗ ਸਥਾਪਿਤ ਹੋਣ ਨਾਲ, ਨੌਜਵਾਨਾਂ ਨੂੰ ਮਿਲੇਗਾ ਰੁਜ਼ਗਾਰ – ਸੰਧੂ ਸਮੁੰਦਰੀ

ਅੰਮ੍ਰਿਤਸਰ, 18 ਮਈ (ਸੁਖਬੀਰ ਸਿੰਘ) – ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਤਰਨਜੀਤ …

Leave a Reply