Thursday, January 2, 2025
Breaking News

ਪ੍ਰਿੰਸੀਪਲ ਸ੍ਰੀਮਤੀ ਅੰਜ਼ਨਾ ਗੁਪਤਾ ਨੇ ਵਿਸਾਖੀ ਦੀਆਂ ਦਿੱਤੀਆਂ ਮੁਬਾਰਕਾਂ

Anjana Guptaਅੰਮ੍ਰਿਤਸਰ, 13 ਅਪ੍ਰੈਲ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਥਾਨਕ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਪ੍ਰਿੰਸੀਪਲ ਸ੍ਰੀਮਤੀ ਅੰਜ਼ਨਾ ਗੁਪਤਾ ਨੇ ਵਿਸਾਖੀ ਦੇ ਪਾਵਨ ਤਿਓਹਾਰ `ਤੇ ਸਭ ਨੂੰ ਬਹੁਤ-ਬਹੁਤ ਮੁਬਾਰਕਾਂ ਦਿੱਤੀਆਂ ਹਨ।ਇਤਿਹਾਸਕ, ਸਮਾਜਿਕ ਤੇ ਸਭਿਆਚਾਰਕ ਮਹੱਤਵ ਦਾ ਇਹ ਤਿਓਹਾਰ ਵਿਸਾਖੀ ਅਜ਼ਾਦੀ ਦੇ ਅੰਦੋਲਨ ਵਿੱਚ ਵਿਸ਼ੇਸ਼ ਸਥਾਨ ਰੱਖਦਾ ਹੈ।ਕਣਕ ਦੀ ਪੱਕੀ ਫਸਲ ਵੇਖ ਕੇ ਕਿਸਾਨਾਂ ਦੇ ਚਿਹਰਿਆਂ `ਤੇ ਖੁਸ਼ੀ ਝਲਕਦੀ ਹੈ ਅਤੇ ਉਹ ਮਿਲ ਕੇ ਇਸ ਤਿਓਹਾਰ ਦੀਆਂ ਖੁਸ਼ੀਆਂ ਸਾਂਝੀਆਂ ਕਰਦੇ ਹਨ।ਗੁਰੂ ਗੋਬਿੰਦ ਸਿੰਘ ਵਲੋਂ ਖਾਲਸਾ ਪੰਥ ਦੀ ਸਥਾਪਨਾ ਦਾ ਦਿਨ ਯਾਦ ਕਰ ਕੇ ਦੇਸ਼ ਵਾਸੀਆਂ ਵਿੱਚ ਜੋਸ਼ ਤੇ ਬਹਾਦਰੀ ਦਾ ਸੰਚਾਰ ਹੁੰਦਾ ਹੈ।ਜਦਕਿ ਇਸ ਦਿਨ ਜਲਿਆਵਾਲਾ ਬਾਗ `ਚ ਵਾਪਰੇ ਖੂਨੀ ਕਾਂਡ ਨੂੰ ਯਾਦ ਕਰ ਕੇ ਲੋਕ ਭਾਵੁਕ ਹੋ ਜਾਂਦੇ ਹਨ।ਪ੍ਰਿੰਸੀਪਲ ਗੁਪਤਾ ਨੇ ਕਿਹਾ ਕਿ ਕਿਸਾਨਾਂ ਨਾਲ ਮਿਲ ਕੇ ਖੁਸ਼ੀ ਮਨਾਉਂਦਿਆਂ ਦੇਸ਼ ਦੈ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਦੇਣੀ ਸਾਰਿਆਂ ਦਾ ਪਹਿਲਾ ਫਰਜ਼ ਹੈ।

Check Also

ਜਨਮ ਦਿਨ ਮੁਬਾਰਕ – ਭੂਮਿਕਾ ਕਾਂਸਲ

ਸੰਗਰੂਰ, 2 ਜਨਵਰੀ (ਜਗਸੀਰ ਲੌਂਗੋਵਾਲ) – ਚੀਮਾ ਮੰਡੀ ਸੰਗਰੂਰ ਵਾਸੀ ਸੁਰੇਸ਼ ਕਾਂਸਲ ਲਾਡੀ ਪਿਤਾ ਅਤੇ …

Leave a Reply