ਅੰਮ੍ਰਿਤਸਰ, 17 ਅਪ੍ਰੈਲ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਵਿਖੇ ਭਗਵਾਨ ਮਹਾਂਵੀਰ ਜੈਅੰਤੀ ਸ਼ਰਧਾਪੂਰਵਕ ਮਨਾਈ ਗਈ।ਭਗਵਾਨ ਮਹਾਂਵੀਰ ਜੀ ਜੋ ਕਿ ਜੈਨ ਧਰਮ ਦੇ ਮੋਢੀ ਸਨ, ਉਨ੍ਹਾਂ ਦੀਆਂ ਸਿੱਖਿਆਵਾਂ ਉਪਰ ਵਿਸ਼ੇਸ਼ ਚਰਚਾ ਕਰਦੇ ਹੋਏ ਸਕੂਲ ਦੇ ਵਿਦਿਆਰਥੀਆਂ ਨੇ ਉਨ੍ਹਾਂ ਦੇ ਜੀਵਨ ਦੀਆਂ ਮਹਾਨ ਘਟਨਾਵਾਂ ਪੇਸ਼ ਕੀਤੀਆਂ।ਉਨ੍ਹਾਂ ਨੇ ਦੱਸਿਆ ਕਿ ਇਨਸਾਨੀਅਤ ਦੇ ਰਸਤੇ `ਤੇ ਚੱਲਣ ਲਈ ਉਨ੍ਹਾਂ ਦੀਆਂ ਸਿੱਖਿਆਵਾਂ ਅੱਜ ਦੇ ਸਮੇਂ ਵਿੱਚ ਵੀ ਬਹੁੁਤ ਅਹਿਮ ਸਥਾਨ ਰੱਖਦੀਆਂ ਹਨ।ਬੱਚਿਆਂ ਨੇ ਭਗਤੀ ਭਾਵ, ਗੀਤ ਅਤੇ ਕਵਿਤਾਵਾਂ ਗਾਈਆਂ ਅਤੇ ਸਮਾਜਿਕ ਬੁਰਾਈਆਂ ਵਿਰੁੱਧ ਅਵਾਜ਼ ਉਠਾਉਣ ਲਈ ਸਹੁੰ ਵੀ ਚੁੱਕੀ।
ਪੰਜਾਬ ਜ਼ੋਨ-ਏ ਦੇ ਖੇਤਰੀ ਅਧਿਕਾਰੀ ਡਾ. ਸ਼੍ਰੀਮਤੀ ਨੀਲਮ ਕਾਮਰਾ ਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਪਿ੍ਰੰਸੀਪਲ ਡੀ.ਏ.ਵੀ ਕਾਲਜ ਨੇ ਅੱਜ ਦੇ ਇਸ ਸ਼ੁੱਭ ਅਵਸਰ ਤੇ ਵਿਦਿਆਰਥੀਆਂ ਨੂੰ ਆਪਣੀਆਂ ਸ਼ੁੱਭ-ਇੱਛਾਵਾਂ ਭੇਜਦੇ ਹੋਏ ਸੰਦੇਸ਼ ਦਿੱਤਾ ਕਿ ਸਾਨੂੰ ਉਨ੍ਹਾਂ ਦੇ ਦਰਸਾਏ ਹੋਏ ਆਦਰਸ਼ਾਂ `ਤੇ ਚੱਲਣ ਦੀ ਲੋੜ ਹੈ।
ਸਕੂਲ ਦੇ ਪਿ੍ਰੰਸੀਪਲ ਡਾ. ਨੀਰਾ ਸ਼ਰਮਾ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਸਿੱਖਿਆਵਾਂ ਤੇ ਚੱਲਦੇ ਹੋਏ ਇੱਕ ਜਿੰਮੇਵਾਰ ਨਾਗਰਿਕ ਬਣਨ ਅਤੇ ਅੰਧ-ਵਿਸ਼ਵਾਸ਼ਾਂ ਵਿਰੁੱਧ ਅਵਾਜ਼ ਬੁਲੰਦ ਕਰਦੇ ਹੋਏ ਇੱਕ ਆਦਰਸ਼ ਜ਼ਿੰਦਗੀ ਬਤੀਤ ਕਰਨ `ਤੇ ਜ਼ੋਰ ਦਿੱਤਾ ।