ਅੰਮ੍ਰਿਤਸਰ. 13 ਸਤੰਬਰ (ਸੁਖਬੀਰ ਸਿੰਘ) – ਮਾਤਾ ਦਇਆ ਕੋਰ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵੱਲੋਂ ਸਰਬੱਤ ਦੇ ਭਲੇ ਵਾਸਤੇ ਜਸਪਾਲ ਨਗਰ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਬੀਬੀ ਕੋਲਾਂ ਜੀ ਭਲਾਈ ਕੇਂਦਰ ਟਰੱਸਟ ਦੇ ਮੁਖੀ ਭਾਈ ਗੁਰਇਕਬਾਲ ਸਿੰਘ ਜੀ ਖਾਸ ਤੋਰ ਤੇ ਹਾਜਰ ਹੋਏ। ਇਸ ਮੋਕੇ ਪੰਥ ਪ੍ਰਸਿੱਧ ਰਾਗੀ, ਢਾਡੀ, ਕਵੀਸ਼ਰੀ ਜੱਥਿਆਂ ਤੇ ਕਥਾ ਵਾਚਕਾਂ ਵੱਲੋਂ ਸੰਗਤਾ ਨੂੰ ਗੁਰਬਾਣੀ ਜਸ ਰਾਹੀ ਨਿਹਾਲ ਕੀਤਾ ਗਿਆ। ਸੰਗਤਾਂ ਨੂੰ ਸੰਬੋਧਨ ਕਰਦਿਆਂ ਭਾਈ ਗੁਰਇਕਬਾਲ ਨੇ ਕਿਹਾ ਕਿ ਮਾਤਾ ਦਇਆ ਕੋਰ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵੱਲੋਂ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸਰਬੱਤ ਦੇ ਭਲੇ ਵਾਸਤੇ ਜੋ ਧਾਰਮਿਕ ਸਮਾਗਮ ਕਰਵਾਉਣ ਦਾ ਉਪਰਾਲਾ ਕੀਤਾ ਗਿਆ ਹੈ, ਬਹੁਤ ਹੀ ਸਲਾਘਾਯੋਗ ਹੈ।ਇਸ ਮੋਕੇ ਬਲਵਿੰਦਰ ਸਿੰਘ ਬਿੱਲਾ ਤੇ ਸੁਸਾਇਟੀ ਦੀ ਪ੍ਰਧਾਨ ਬੀਬੀ ਮਨਿੰਦਰ ਕੋਰ ਨੇ ਸਮਾਗਮ ‘ਚ ਪਹੁੰਚੀਆਂ ਸਮੂਹ ਸਖਸ਼ੀਅਤਾਂ ਨੂੰ ਜੀ ਆਇਆਂ ਨੂੰ ਆਖਦਿਆਂ ਯਾਗਦਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ। ਇਸ ਮੋਕੇ ਪਰਮਜੀਤ ਕੋਰ, ਅਵਤਾਰ ਕੋਰ, ਦਵਿੰਦਰ ਕੋਰ, ਅਮਨਪੀ੍ਰਤ ਕੋਰ, ਹਰਜੀਤ ਕੋਰ, ਜਸਵਿੰਦਰ ਕੋਰ, ਅਜੀਤ ਕੋਰ, ਦਲਜੀਤ ਕੋਰ, ਪ੍ਰਿਤਪਾਲ ਸਿੰਘ ਪੀਤਾ, ਚਰਨਜੀਤ ਸਿੰਘ, ਜਸਬੀਰ ਸਿੰਘ ਨਿਜਾਮਪੁਰਾ, ਅਜੀਤ ਸਿੰਘ ਚੱਕੀ ਵਾਲਾ, ਸੁਖਮੀਤ ਸਿੰਘ, ਗੁਰਜਿੰਦਰ ਸਿੰਘ ਆਦਿ ਹਾਜਰ ਸਨ।
Check Also
ਬਾਬਾ ਭੂਰੀ ਵਾਲੇ ਦੇ ਸਹਿਯੋਗ ਨਾਲ ਜਿਲ੍ਹਾ ਪ੍ਰਸ਼ਾਸਨ ਸ਼ਹਿਰ ਨੂੰ ਹਰਿਆਵਲ ਭਰਪੂਰ ਬਣਾਵੇਗਾ – ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 17 ਫਰਵਰੀ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸਾਕਸ਼ੀ ਸਾਹਨੀ ਵਲੋਂ ਸੰਤ ਬਾਬਾ …