Wednesday, June 18, 2025

ਮਾੜੀ ਕੰਬੋਕੇ ਵਿਖੇ ਸਲਾਨਾ ਜੋੜ ਮੇਲਾ ਮਨਾਇਆ ਗਿਆ

PPN13091401ਭਿੱਖੀਵਿੰਡ, 13 ਸਤੰਬਰ – (ਕੁਲਵਿੰਦਰ ਸਿੰਘ ਕੰਬੋਕੇ/ਲਖਵਿੰਦਰ ਸਿੰਘ ਗੋਲਣ)- ਅੱਡਾ ਭਿੱਖੀਵਿੰਡ ਤੋਂ ਥੋੜੀ ਦੂਰ ਪੈਂਦੇ ਪਿੰਡ ਮਾੜੀ ਕੰਬੋਕੇ ਵਿਖੇ ਧੰਨ ਧੰਨ ਬਾਾਬ ਵਲੈਤ ਸ਼ਾਹ ਅਤੇ ਧੰਨ ਧੰਨ ਬਾਬਾ ਕਰੋੜੀ ਸ਼ਾਹ ਦਾ ਸਲਾਨਾ ਜੋੜ ਮੇਲਾ 26-27 ਭਾਦਰੋਂ ਨੂੰ ਬੜੀ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਦੋਵੇਂ ਦਿਨ ਰੰਗਾ ਰੰਗ ਪ੍ਰੋਗਰਾਮ ਚਲਾਇਆ ਗਿਆ, ਜਿਸ ਵਿੱਚ ਪਹਿਲੇ ਦਿਨ ਗਾਇਕ ਹਰਜਿੰਦਰ ਚੀਮਾ ਅਤੇ ਦੂਸਰੇ ਦਿਨ ਸੱਭਿਆਚਾਰ ਅਤੇ ਗਾਇਕ ਹਰਪ੍ਰੀਤ ਢਿੱਲੋਂ ਵੱਲੋਂ ਮੇਲੇ ਦੀਆਂ ਰੋਣਕਾਂ ਨੂੰ ਚਾਰ ਚੰਨ ਲਗਾਏ। ਇਸ ਪ੍ਰੋਗਰਾਮ ਤੋਂ ਬਾਅਦ ਸ਼ਾਮ ਵੇਲੇ ਕਬੱਡੀ ਦਾ ਮੈਚ ਰਵੀ ਪਹਿਲਵਾਨ ਅਤੇ ਤਾਬੇ ਦੀਆਂ ਟੀਮਾਂ ਵਿਚਾਲੇ ਹੋਇਆ। ਮੇਲੇ ਵਿੱਚ ਪੁਲਿਸ ਥਾਣਾ ਖਾਲੜਾ ਨੇ ਤਨਦੇਹੀ ਨਾਲ ਡਿਊਟੀ ਨਿਭਾਈ ਗਈ। ਇਸ ਸਮੇਂ ਮੇਲਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੰਦੀਪ ਸਿੰਘ ਸੈਣੀ, ਸਰਵਨ ਸਿੰਘ ਆੜਤੀਆ, ਗੁਰਮੁੱਖ ਸਿੰਘ ਪੱਪੂ, ਬਖਸ਼ੀਸ਼ ਸਿੰਘ, ਸੇਵਾਦਾਰ ਬਲਵਿੰਦਰ ਸਿੰਘ ਵੱਲੋਂ ਮੇਲਾ ਬਹੁਤ ਹੀ ਸੁਚੱਜੇ ਢੰਗ ਨਾਲ ਕਰਵਾਇਆ ਗਿਆ ਅਤੇ ਮੇਲਾ ਕਮੇਟੀ ਵੱਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …

Leave a Reply