Saturday, January 25, 2025

ਖਾਲੜਾ ਪੁਲਿਸ ਵੱਲੋਂ ਕੇਸ ਦਰਜ਼, ਕਾਰਵਾਈ ਸ਼ੁਰੂ

PPN13091402ਖਾਲੜਾ, 13 ਸਤੰਬਰ – (ਲਖਵਿੰਦਰ ਸਿੰਘ ਗੋਲਣ)- ਥਾਣਾ ਖਾਲੜਾ ਅਧੀਨ ਆਉਂਦੇ ਪਿੰਡ ਭੈਣੀ ਮੱਸਾ ਸਿੰਘ ਵਿਖੇ ਇੱਕ ਨੌਜਵਾਨ ਵੱਲੋਂ ਨਾਬਾਲਗ ਲੜਕੀ ਨੂੰ ਵਰਗਲਾ ਕੇ ਲਿਜਾਣ ‘ਤੇ ਪਰਚਾ ਦਰਜ਼ ਹੋਣ ਦਾ ਸਮਾਚਾਰ ਹੈ। ਇਸ ਸਬੰਧੀ ਏ.ਐਸ.ਆਈ. ਸਾਹਿਬ ਸਿੰਘ ਨੇ ਦੱਸਿਆ ਕਿ ਭੈਣੀ ਮੱਸਾ ਸਿੰਘ ਦਾ ਵਸਨੀਕ ਜੋਧ ਸਿੰਘ ਜੋਧਾ ਪੁੱਤਰ ਕੁਲਦੀਪ ਸਿੰਘ ਨੇ ਬੀਤੇ ਦਿਨੀਂ ਕਮਲਾ ਰਾਣੀ (ਕਾਲਪਨਿਕ ਨਾਮ) ਜੋ ਕਿ ਅਜੇ 15 ਕੁ ਸਾਲ ਦੀ ਨਾਬਾਲਿਗ ਹੈ।ਉਕਤ ਨੌਜੁਆਨ ਵਿਆਹ ਦਾ ਝਾਂਸਾ ਦੇ ਕੇ ਕਿੱਧਰੇ ਲੈ ਗਿਆ ਹੈ, ਜਿਸ ਦੀ ਅਜੇ ਤੱਕ ਭਾਲ ਨਹੀਂ ਹੋ ਸਕੀ। ਪੁਲਿਸ ਨੇ ਜੋਧਬੀਰ (ਜੋਧਾ) ਸਮੇਤ ਪਰਿਵਾਰ ਉਸਦੇ ਪਿਤਾ ਕੁਲਦੀਪ ਸਿੰਘ ਪੁੱਤਰ ਵੱਸਣ ਸਿੰਘ, ਕਸਮੀਂ ਪਤਨੀ ਕੁਲਦੀਪ ਸਿੰਘ, ਮਹਾਂਬੀਰ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਭੈਣੀ ਮੱਸਾ ਸਿੰਘ ਵਿਰੁੱਧ ਮੁਕੱਦਮਾ ਨੰਬਰ 59, ਭਾਰਤੀ ਦੰਡਾਵਲੀ ਦੀ ਧਾਰਾ 363, 366, ਏ-120, ਬੀ ਆਈ.ਪੀ.ਸੀ. ਅਧੀਨ ਕੇਸ ਦਰਜ਼ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਦੋਸ਼ੀ ਫਰਾਰ ਹਨ।

Check Also

ਗਵਰਨਮੈਂਟ ਆਈ.ਟੀ.ਆਈ ਰਣਜੀਤ ਐਵਨਿਊ ‘ਚ ਗਣਤੰਤਰ ਦਿਵਸ ਸਮਾਗਮ ਆਯੋਜਿਤ

ਅੰਮ੍ਰਿਤਸਰ, 24 ਜਨਵਰੀ (ਸੁਖਬੀਰ ਸਿੰਘ) – ਗਵਰਨਮੈਂਟ ਆਈ.ਟੀ.ਆਈ ਰਣਜੀਤ ਐਵੇਨਿਊਞ ‘ਚ ਅੱਜ ਗਣਤੰਤਰ ਦਿਵਸ ਦੇ …

Leave a Reply