Monday, December 23, 2024

`ਲਾਰੇ ਲੀਡਰਾਂ ਦੇ` (ਕਾਵਿ ਵਿਅੰਗ)

ਨਾ ਕਾਲਾ ਧੰਨ ਆਇਆ ਨਾ ਗੰਗਾ ਸਾਫ ਹੋਈ
ਨੋਟਬੰਦੀ ਦਾ ਦੇਸ਼ ਨੂੰ ਲੱਗਿਆ ਗ੍ਰਹਿਣ ਯਾਰੋ।

ਨਾ ਸਮਾਰਟ ਫੋਨ ਨਾ ਨੌਕਰੀ ਨਾ ਬੇਰੁਜ਼ਗਾਰੀ ਭੱਤਾ ਦਿੱਤਾ
ਲਾਰੇ ਲੀਡਰਾਂ ਦੇ ਸੂਲਾਂ ਵਾਂਗ ਸਦਾ ਚੁਭਦੇ ਰਹਿਣ ਯਾਰੋ।

ਮੈਨੀਫੈਸਟੋ ਗੱਪਾਂ ਲਈ ਲੀਡਰਾਂ ਪ੍ਰਧਾਨ ਚੁਣਿਆ
ਲਾਰੇ ਸਰਕਾਰਾਂ ਦੇ ਹਵਾ `ਚ ਉਡਦੇ ਰਹਿਣ ਯਾਰੋ।

ਪੰਜ ਸਾਲ ਨਾ ਜਿੰਨਾ ਜਨਤਾ ਦੀ ਬਾਤ ਪੁੱਛੀ
ਹੁਣ ਕੋਲ-ਕੋਲ ਹੋ ਕੇ ਲੱਗੇ ਨੇ ਬਹਿਣ ਯਾਰੋ।

ਜੇ ਹੱਕ ਸੱਚ ਦੀ ਕੋਈ ਨੌਜਵਾਨ ਗੱਲ ਕਰਦਾ
ਚੋਰ ਅੱਡੀਆਂ ਚੁੱਕ ਚੁੱਕ ਲੱਗਦੇ ਨੇ ਪੈਣ ਯਾਰੋ।

ਕਿਉਂ ਭੋਲੇ ਲੋਕ ਨੇ ਸੰਧੂ ਬੁਰਜ ਵਾਲਿਆ ਭੁੱਲ ਜਾਂਦੇ
ਦੁੱਧ ਬਿਲਿਆਂ ਸਿਰਹਾਣੇ ਕਦੇ ਸਲਾਮਤ ਨਾ ਰਹਿਣ ਯਾਰੋ।
Baltej Sandhu

 

 
ਬਲਤੇਜ ਸੰਧੂ
ਬੁਰਜ ਲੱਧਾ, ਬਠਿੰਡਾ
ਮੋ- 9465818158

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply