ਲੌਂਗੋਵਾਲ, 20 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸਥਾਨਕ ਕਸਬੇ ਅੰਦਰ ਜਿਉਂ ਹੀ ਸਵੇਰੇ 7 ਵਜੇ ਵੋਟ ਪ੍ਰਕਿਰਿਆ ਸ਼ੁਰੂ ਕੀਤੀ ਗਈ ਤਾਂ ਕਈ ਬੂਥਾਂ `ਤੇ ਲਾਈਨਾਂ ਵਿੱਚ ਲੱਗੇ ਵੋਟਰਾਂ ਨੂੰ ਚੋਣ ਅਧਿਕਾਰੀਆਂ ਵਲੋਂ ਵਾਪਸ ਭੇਜ ਦਿੱਤਾ ਗਿਆ।ਇਸ ਸਬੰਧੀ ਵੋਟਰਾਂ ਦਾ ਕਹਿਣਾ ਸੀ ਕਿ ਉਹ ਆਪਣੀਆਂ ਵੋਟ ਪਰਚੀਆਂ ਨਾਲ ਲੈ ਕੇ ਆਏ ਹਨ, ਪਰ ਫਿਰ ਵੀ ਉਨਾਂ ਨੂੰ ਵੋਟ ਪਾਉਣ ਤੋਂ ਮਨ੍ਹਾ ਕਰ ਦਿੱਤਾ ਗਿਆ ਹੈ।ਇਸ ਸਬੰਧੀ ਜਦੋਂ ਬੂਥ ਦੇ ਸਬੰਧਤ ਪ੍ਰੀਜਾਈਡਿੰਗ ਅਫ਼ਸਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਵੋਟ ਪਰਚੀ ਦੇ ਨਾਲ ਆਪਣਾ ਕੋਈ ਇਕ ਪਰੂਫ ਲਿਆਉਣਾ ਅਤਿ ਜ਼ਰੂਰੀ ਹੈ।ਪਰ ਜਦੋਂ ਇਸ ਮਸਲੇ ਸਬੰਧੀ ਪ੍ਰੀਜਾਈਜੈਡਿੰਗ ਅਫਸਰ ਦੀ ਸੁਪਰਵਾਈਜ਼ਰ ਜਗਰੂਪ ਸਿੰਘ ਨਾਲ ਫੋਨ ਤੇ ਗੱਲ ਕਰਵਾਈ ਤਾਂ ਉਨਾਂ ਕਿਹਾ ਕਿ ਜੇਕਰ ਕਿਸੇ ਵੋਟਰ ਕੋਲ ਵੋਟ ਪਰਚੀ ਨਹੀਂ ਹੈ ਤਾਂ ਵੀ ਉਸ ਦੀ ਵੋਟ ਆਧਾਰ ਕਾਰਡ, ਵੋਟਰ ਕਾਰਡ, ਰਾਸ਼ਨ ਕਾਰਡ, ਡਰਾਈਵਿੰਗ ਲਾਇਸੰਸ, ਪਾਸਪੋਰਟ ਆਦਿ ਰਾਹੀਂ ਪੋਲ ਕਰਵਾ ਦਿੱਤੀ ਜਾਵੇ।ਉਸ ਤੋਂ ਬਾਅਦ ਵੋਟਾਂ ਅਮਨ ਅਮਾਨ ਨਾਲ ਪਈਆਂ।
ਇਸ ਤੋਂ ਇਲਾਵਾ ਸਥਾਨਕ ਨਗਰ ਕੌਂਸਲ ਦਫ਼ਤਰ ਵਿਖੇ ਵੋਟਿੰਗ ਮਸ਼ੀਨਾਂ ਵਿੱਚ ਆਈ ਗੜਬੜੀ ਕਾਰਨ ਕਾਫ਼ੀ ਸਮਾਂ ਵੋਟਿੰਗ ਪ੍ਰਕਿਰਿਆ ਪ੍ਰਭਾਵਿਤ ਰਹੀ ਅਤੇ ਵੋਟਰਾਂ ਨੂੰ ਕਾਫੀ ਲੰਮਾ ਸਮਾਂ ਲੰਮੀਆਂ ਲਾਈਨਾਂ ਵਿੱਚ ਖੜ੍ਹ ਕੇ ਆਪਣੀ ਵਾਰੀ ਦਾ ਇੰਤਜਾਰ ਕਰਨਾ ਪਿਆ ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …