ਵੋਟ ਦਾ ਸਮਾਂ ਸਵੇਰੇ 7 ਵਜੇ ਤੋ ਸ਼ਾਮ 6 ਵਜੇ ਤੱਕ ਹੋਵੇਗਾ
ਅੰਮ੍ਰਿਤਸਰ, 20 ਮਈ (ਪੰਜਾਬ ਪੋਸਟ -ਸੁਖਬੀਰ ਸਿੰਘ) – ਰਾਜਾਸਾਂਸੀ ਵਿਧਾਨਸਭਾ ਹਲਕੇ ਦੇ ਪੋਲਿੰਗ ਸਟੇਸ਼ਨ ਨੰ: 123 ਤੇ 22 ਮਈ ਨੂੰ ਮੁੜ ਮਤਦਾਨ
ਕਰਵਾਇਆ ਜਾਵੇਗਾ ਅਤੇ ਵੋਟਿੰਗ ਦਾ ਸਮਾਂ ਸਵੇਰੇ 7 ਵਜੋ ਤੋ ਸ਼ਾਮ 6 ਵਜੇ ਤੱਕ ਦਾ ਹੋਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆ ਸ਼ਿਵਦੁਲਾਰ ਸਿੰਘ ਢਿਲੋ ਜ਼ਿਲਾ੍ਹ ਚੋਣ ਅਧਿਕਾਰੀ ਅੰਮਿ੍ਰਤਸਰ ਨੇ ਦੱਸਿਆ ਕਿ ਪੋਲਿੰਗ ਸਟੇਸ਼ਨ `ਤੇ ਲੱਗੇ ਵੈਬ ਕਾਸਟ ਕੈਮਰੇ ਰਾਹੀ ਧਿਆਨ ਵਿੱਚ ਆਇਆ ਸੀ ਕਿ ਇਸ ਬੂਥ ਚੋਣ ਪ੍ਰਕਿਰਿਆ ਦਾ ਪੂਰੀ ਤਰਾਂ ਪਾਲਣਾ ਨਹੀ ਕੀਤੀ ਗਈ ਸੀ।ਜਿਸ ਕਰਕੇ ਵੋਟ ਕਰਨ ਦੀ ਨਿਜ਼ਤਾ ਦੀ ਉਲੰਘਣਾ ਹੋਈ ਹੈ।ਉਨਾਂ੍ਹ ਦੱਸਿਆ ਕਿ ਕੈਮਰੇ ਰਾਹੀਂ ਪਤਾ ਲੱਗਾ ਸੀ ਕਿ ਵੋਟਰ ਕੰਪਾਰਟਮੈਟ ਵਿੱਚ ਇਕ ਤੋ ਵੱਧ ਵਿਅਕਤੀ ਕੈਮਰੇ ਵਿਚ ਨਜ਼ਰ ਆਏ ਸਨ।
ਢਿਲੋ ਨੇ ਦੱਸਿਆ ਕਿ ਇਸ ਸਬੰਧੀ ਭਾਵੇ ਕਿਸੇ ਵੀ ਰਾਜਨੀਤਿਕ ਦਲ ਵਲੋ ਕੋਈ ਸ਼ਿਕਾਇਤ ਨਹੀ ਕੀਤੀ ਗਈ ਸੀ, ਪਰ ਉਨ੍ਹਾਂ ਵਲੋ ਮੁੱਖ ਚੋਣ ਕਮਿਸ਼ਨਰ ਦੇ ਧਿਆਨ ਵਿਚ ਇਹ ਮਾਮਲਾ ਲਿਆਂਦਾ ਗਿਆ ਸੀ ਅਤੇ ਜਿਸ ਦੀ ਪੁਸ਼ਟੀ ਸਮੀਰ ਵਰਮਾ ਜਨਰਲ ਅਬਜ਼ਰਵਰ ਵਲੋ ਵੀ ਕੀਤੀ ਗਈ ਸੀ।ਜਿਸ `ਤੇ ਮੁੱਖ ਚੋਣ ਕਮਿਸ਼ਨ ਵਲੋ ਬੂਥ ਨੰ: 123 ਤੇ ਮਤਦਾਨ ਨੂੰ ਰੱਦ ਕਰ ਦਿੱਤਾ ਗਿਆ ਹੈ। ਉਨਾਂ੍ਹ ਦੱਸਿਆ ਕਿ ਇਸ ਬੂਥ `ਤੇ ਕੋਈ ਵੀ ਲੜਾਈ ਝਗੜਾ ਨਹੀ ਸੀ ਹੋਇਆ,ਪਰ ਵੋਟ ਕਰਨ ਦੀ ਨਿਜ਼ਤਾ ਦਾ ਉਲੰਘਣ ਹੋਇਆ ਸੀ।ਇਸ ਕਰਕੇ ਇਸ ਬੂਥ `ਤੇ ਮੁੜ ਮਤਦਾਨ ਕਰਵਾਉਣ ਦੀ ਸਿਫਾਰਿਸ਼ ਮੁੱਖ ਚੋਣ ਕਮਿਸ਼ਨ ਨੂੰ ਕੀਤੀ ਗਈ ਸੀ।
ਜਿਲਾ ਚੋਣ ਅਧਿਕਾਰੀ ਨੇ ਦੱਸਿਆ ਕਿ ਜਿੰਨ੍ਹਾਂ ਵੋਟਰਾਂ ਵਲੋਂ ਭਾਵੇ ਪਹਿਲਾਂ ਵੀ ਵੋਟ ਪੋਲ ਕੀਤੀ ਗਈ ਹੈ ਜਾਂ ਜਿਹੜੇ ਇਸ ਬੂਥ ਅਧੀਨ ਪੈਂਦੇ ਰਜਿਟਰਡ ਵੋਟਰ ਹਨ, ਉਹ 22 ਮਈ ਨੂੰ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਜ਼ਰੂਰ ਕਰਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026 ਅਧੀਨ ਜ਼ਿਲ੍ਹਾ ਪੱਧਰੀ ਖੇਡਾਂ ਦਾ ਚੌਥਾ ਦਿਨ
ਅੰਮ੍ਰਿਤਸਰ, 02 ਅਕਤੂਬਰ – (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ …
Punjab Post Daily Online Newspaper & Print Media