ਮਲੋਟ, 2 ਜੂਨ (ਪੰਜਾਬ ਪੋਸਟ – ਗਰਗ) – ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੰਡੀ ਹਰਜੀ ਰਾਮ ਵਿਖੇ ਸਮਰ ਕੈਂਪ ਦੇ ਦੂਜੇ ਦਿਨ ਸੁੰਦਰ ਲਿਖਾਈ ਤੇ ਪੇਟਿੰਗ ਕਰਨੀ ਸਿਖਾਈ ਗਈ।ਮੈਡਮ ਸੰਤੋਸ਼ ਕੁਮਾਰੀ ਪੰਜਾਬੀ ਅਧਿਆਪਕਾਂ ਨੇ ਬੱਚਿਆਂ ਨਾਲ ਸੁੰਦਰ ਲਿਖਾਈ ਦੇ ਵੱਖ-ਵੱਖ ਨੁਕਤੇ ਸਾਂਝੇ ਕੀਤੇ ਅਤੇ ਲਿਖਾਈ ਨੂੰ ਸੁੰਦਰ ਬਣਾਉਣ ਲਈ ਪ੍ਰੈਕਟੀਕਲੀ ਅੱਖਰਾਂ ਦੀ ਬਣਤਰ ਬਾਰੇ ਦੱਸਿਆ।6 ਜੂਨ ਤੱਕ ਚੱਲਣ ਵਾਲੇ ਇਸ ਕੈਂਪ ਦੇ ਦੂਜੇ ਦਿਨ ਜੀਵਨ ਜਾਂਚ ਤੇ ਯੋਗ ਆਸਣ ਅਤੇ ਸੁੰਦਰ ਲਿਖਾਈ, ਕਰਾਫਟ ਤੇ ਪੇਂਟਿੰਗ ਦਾ ਕੈਂਪ ਲਗਾਇਆ ਗਿਆ।ਹਰੀ ਸਿੰਘ ਹੈਰੀ ਨੇ ਬੱਚਿਆਂ ਨੂੰ ਪੇਂਟਿੰਗ ਸਿਖਾਈ।
ਸਕੂਲ ਦੇ ਪ੍ਰਿੰਸੀਪਲ ਵਿਜੇ ਗਰਗ ਨੇ ਸਮਰ ਕੈਂਪ ਦੇ ਮਹੱਤਵ ਬਾਰੇ ਦੱਸਿਆ ਅਤੇ ਆਏ ਹੋਏ ਮਹਿਮਾਨਾਂ ਨੂੰ `ਜੀ ਆਇਆਂ` ਆਖਿਆ।ਇਸ ਮੌਕੇ ਅਮਰਜੀਤ ਸਿੰਘ ਲੈਕਚਰਾਰ, ਸੁਨੀਲ ਗਲਹੋਤਰਾ, ਜਸਵਿੰਦਰ ਸਿੰਘ ਡੀ.ਪੀ.ਈ, ਰੋਸ਼ਨ ਸਿੰਘ, ਮੈਡਮ ਸੁਮਨ ਕਾਜਲਾ, ਮੈਡਮ ਅਲਪਨਾ, ਮੈਡਮ ਰਮਨਦੀਪ ਕੌਰ, ਮੈਡਮ ਮਨਦੀਪ ਕੌਰ, ਮੈਡਮ ਸੁਨੀਤਾ ਸੇਠੀ, ਮੈਡਮ ਸੁਮਨ ਲਤਾ, ਮੈਡਮ ਸੁਰੇਸ਼ਟਾ, ਮੈਡਮ ਪੂਨਮ, ਮੈਡਮ ਸੋਨੀਆ, ਅਤੇ ਮੈਡਮ ਜਸਵਿੰਦਰ ਕੌਰ ਹਾਜ਼ਰ ਸਨ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …