Monday, December 23, 2024

ਬਹੁਤ ਫ਼ਰਕ ਹੈ

ਇਕ ਪੱਖੇ ਦੀ ਪੌਣ ਅਤੇ ਕੁਦਰਤੀ ਪੌਣ ਵਿੱਚ ਬਹੁਤ ਫ਼ਰਕ ਹੈ,
ਆਪਣੇ ਸੌਣ ਅਤੇ ਇੱਕ ਮਾਂ ਦੇ ਸੁਵਾਉਣ ਵਿੱਚ ਬਹੁਤ ਫ਼ਰਕ ਹੈ।

ਫ਼ਰਕ ਹੈ ਪੁਰਾਣੀਆਂ ਅਤੇ ਨਵੀਆਂ ਚੀਜ਼ਾਂ ਵਿੱਚ ਬਹੁਤ ਜ਼ਿਆਦਾ,
ਇੱਕ ਅੱਜ ਦੇ ਸੋਫਿਆਂ ਅਤੇ ਮੰਜੇ ਦੀ ਦੌਣ ਵਿੱਚ ਬਹੁਤ ਫ਼ਰਕ ਹੈ।

ਫ਼ਰਕ ਹੈ ਸਾਡੀਆਂ ਅਤੇ ਪੁਰਾਣੇ ਬਜ਼ੁਰਗਾਂ ਦੀਆਂ ਸੋਚਾਂ ਵਿੱਚ ,
ਤੁਹਾਡੇ ਅਤੇ ਤੁਹਾਡੇ ਬਾਪੂ ਦੇ ਸਮਝਾਉਣ ਵਿੱਚ ਬਹੁਤ ਫ਼ਰਕ ਹੈ।

ਫ਼ਰਕ ਹੈ ਅੱਜ ਦੀ ਅਤੇ ਪੁਰਾਣੀ ਲੇਖਣੀ ਅਤੇ ਗਾਇਕੀ ਵਿੱਚ,
ਅੱਜ ਦੇ ਨੌਜਵਾਨ ਅਤੇ ਯਮਲੇ ਦੇ ਗਾਉਣ ਵਿੱਚ ਬਹੁਤ ਫ਼ਰਕ ਹੈ।

ਫ਼ਰਕ ਹੈ ਯਸ਼ੂਜਾਨ ਇਥੇ ਰਹਿੰਦੇ ਅਤੇ ਵਿਦੇਸ਼ੀ ਪੰਜਾਬੀਆਂ ਵਿੱਚ,
ਸਾਡੀ ਤੜਪ ਉਧਰ ਜਾਣ ਉਹਨਾਂ ਦੀ ਆਉਣ ਵਿੱਚ ਬਹੁਤ ਫ਼ਰਕ ਹੈ।

Yashu Jaan

 

 

ਯਸ਼ੂ ਜਾਨ
204 /9 ਪ੍ਰੀਤ ਨਗਰ, ਜਲੰਧਰ।
ਮੋ – 91159 21994

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply