ਬੱਚਿਆਂ ਨੂੰ ਮਜਦੂਰੀ ਤੋਂ ਮੁੱਕਤ ਕਰਵਾਉਣ ਲਈ ਲੋਕ ਅੱਗੇ ਆਉਣ
ਅੰਮ੍ਰਿਤਸਰ, 21 ਜੂਨ (ਪੰਜਾਬ ਪੋਸਟ- ਸੁਖਬੀਰ ਸਿੰਘ) – ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜਿਲ੍ਹੇ ਵਿਚੋਂ ਬਾਲ ਮਜ਼ਦੂਰੀ ਨੂੰ ਖਤਮ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਤਹਿਤ ਵੱਖ-ਵੱਖ ਵਿਭਾਗਾਂ ਨੂੰ ਨਾਲ ਲੈ ਕੇ ਟੀਮਾਂ ਗਠਿਤ ਕੀਤੀਆਂ ਗਈਆਂ ਹਨ, ਜੋ ਕਿ ਉਨਾਂ ਸਥਾਨਾਂ ਦੀ ਜਾਂਚ ਕਰਨਗੇ, ਜਿੱਥੇ ਕਿ ਬਾਲ ਮਜ਼ਦੂਰੀ ਹੋਣ ਦੀ ਵੱਧ ਸੰਭਾਵਨਾ ਹੈ। ਉਕਤ ਪ੍ਰਗਟਾਵਾ ਕਰਦੇ ਸਹਾਇਕ ਕਿਰਤ ਕਮਿਸ਼ਨਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਕਈ ਘਰਾਂ ਜਾਂ ਛੋਟੇ ਕਾਰੋਬਾਰੀਆਂ ਅਦਾਰਿਆਂ ਵਿਚ ਵੀ ਬਾਲ ਮਜ਼ਦੂਰਾਂ ਤੋਂ ਕੰਮ ਲਿਆ ਜਾਂਦਾ ਹੈ, ਜੋ ਕਿ ਸਿੱਧੇ ਤੌਰ ’ਤੇ ਟੀਮਾਂ ਦੀ ਨਿਗ੍ਹਾ ਵਿਚ ਆਉਣ ਤੋਂ ਰਹਿ ਜਾਂਦੇ ਹਨ। ਉਨਾਂ ਕਿਹਾ ਕਿ ਇਸ ਕਲੰਕ ਨੂੰ ਖਤਮ ਕਰਨ ਲਈ ਜ਼ਰੂਰੀ ਹੈ ਕਿ ਲੋਕ ਸਾਡਾ ਇਸ ਨੇਕ ਕੰਮ ਵਿਚ ਸਾਥ ਦੇਣ ਅਤੇ ਇਸ ਦੀ ਸੂਚਨਾ ਵਿਭਾਗ ਨੂੰ ਦਿੱਤੀ ਜਾਵੇ।
ਉਨਾਂ ਕਿਹਾ ਕਿ ਬਾਲ ਮਜਦੂਰੀ ਕਰਵਾਉਣਾ ਇਕ ਅਪਰਾਧ ਹੈ ਅਤੇ ਇਸ ਅਧੀਨ ਮਾਲਕ ਨੂੰ ਸਜ਼ਾ ਅਤੇ ਜੁਰਮਾਨਾ ਕੀਤਾ ਜਾ ਸਕਦਾ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਦਾਇਰੇ ਵਿਚ ਜਿੱਥੇ ਕਿਧਰੇ ਵੀ ਬਾਲ ਮਜ਼ਦੂਰੀ ਨੂੰ ਵੇਖਣ, ਜਿਸ ਦੀ ਸੂਚਨਾ ਲੇਬਰ ਇੰਨਫੋਰਸਮੈਂਟ ਅਫਸਰ ਸ੍ਰੀ ਉਪਕਾਰ ਸਿੰਘ ਨੂੰ ਫੋਨ ਨੰਬਰ 98726-67759 ਅਤੇ ਸ੍ਰੀ ਨਿਤਿਸ਼ ਅਗਰਵਾਲ ਲੇਬਰ ਅਧਿਕਾਰੀ ਨੂੰ ਫੋਨ ਨੰਬਰ 78370-59113 ਉਤੇ ਦੇਣ, ਤਾਂ ਜੋ ਉਥੇ ਪਹੁੰਚ ਕੇ ਟੀਮਾਂ ਬੱਚਿਆਂ ਨੂੰ ਮਜਦੂਰੀ ਤੋਂ ਮੁੱਕਤ ਕਰਵਾ ਸਕਣ। ਉਨਾਂ ਭਰੋਸਾ ਦਿੱਤਾ ਕਿ ਸੂਚਨਾ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …