ਅੰਮ੍ਰਿਤਸਰ, 19 ਸਤੰਬਰ (ਪੰਜਾਬ ਪੋਸਟ ਬਿਊਰੋ)- ਉਘੇ ਅਕਾਲੀ ਆਗੂ ਅਤੇ ਸ਼੍ਰੌਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਹਿ ਚੁੱਕੇ ਪ੍ਰਧਾਨ ਜਥੇਦਾਰ ਜਗਦੇਵ ਸਿੰਘ ਤਲਵੰਡੀ ਅਕਾਲ ਚਲਾਣਾ ਕਰ ਗਏ ਹਨ।ਤਕਰੀਬਨ 85 ਸਾਲਾ ਜਥੇਦਾਰ ਤਲਵੰਡੀ ਲੁਧਿਆਣਾ ਦੇ ਡੀ.ਐਮ.ਸੀ ਹਸਪਤਾਲ ਵਿੱਚ ਪਿਛਲੇ ਕੁੱਝ ਦਿਨਾਂ ਤੋਂ ਦਾਖਲ ਸਨ, ਜਿਥੇ ਉਨਾਂ ਨੇ ਅੱਜ 11-00 ਵਜੇ ਆਖਰੀ ਸਾਹ ਲਿਆ। ਜਥੇਦਾਰ ਤਲਵੰਡੀ ਲੰਮਾ ਸਮਾਂ ਸਿੱਖ ਸਿਆਸਤ ਨਾਲ ਜੁੜੇ ਰਹੇ।1967 ਵਿੱਚ ਪੰਜਾਬ ‘ਚ ਬਣੀ ਜਸਟਿਸ ਗੁਰਨਾਮ ਸਿੰਘ ਦੀ ਅਗਵਾਈ ਵਾਲੀ ਪਹਿਲੀ ਗੈਰ ਕਾਂਗਰਸੀ ਸਰਕਾਰ ਵਿੱਚ ਉਹ ਰਾਜ ਮੰਤਰੀ ਸਨ ਅਤੇ ਲੋਕ ਸਭਾ ਮੈਂਬਰ ਵੀ ਬਣੇ।ਜਥੇਦਾਰ ਤਲਵੰਡੀ ਆਪਣੇ ਪਿੱਛੇ ਧਰਮ ਪਤਨੀ ਤੋਂ ਇਲਾਵਾ ਦੋ ਲੜਕੇ ਜਗਜੀਤ ਸਿੰਘ ਤਲਵੰਡੀ ਤੇ ਰਣਜੀਤ ਸਿੰਘ ਤਲਵੰਡੀ ਅਤੇ ਦੋ ਲੜਕੀਆਂ ਨੂੰ ਛੱਡ ਗਏ ਹਨ।ਜਥੈ: ਤਲਵੰਡੀ ਦਾ ਅੰਤਿਮ ਸਸਕਾਰ 20 ਸਤੰਬਰ ਨੂੰ ਉਨਾਂ ਦੇ ਜੱਦੀ ਪਿੰਡ ਤਲਵੰਡੀ ਰਾਏ ਵਿੱਚ ਕੀਤਾ ਜਾਵੇਗਾ।
Check Also
ਅਕੈਡਮਿਕ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਯੂਕੋ ਬੈਂਕ ਦਾ ਕੀਤਾ ਦੌਰਾ
ਸੰਗਰੂਰ, 23 ਮਈ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਦੇ ਗਿਆਰਵੀਂ ਅਤੇ ਬਾਰਵੀਂ ਜਮਾਤ ਦੇ …