Monday, December 23, 2024

ਪੰਜਾਬ ਸਪੋਰਟਸ ਵਿਭਾਗ ਵਲੋਂ ਡਵੀਜਨ ਪੱਧਰ ਦੇ ਕਬੱਡੀ ਮੁਕਾਬਲੇ ਸ਼ੁੁਰੂ

ਜੰਡਿਆਲਾ, 17 ਜੁਲਾਈ (ਪੰਜਾਬ ਪੋਸਟ -ਹਰਿੰਦਰਪਾਲ ਸਿੰਘ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ PUNJ1707201919ਪੰਜਾਬ ਸਪੋਰਟਸ ਡਿਪਾਰਟਮੈਂਟ ਵਲੋਂ ਜਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਡਵੀਜਨ ਪੱਧਰ ਦੇ ਕਬੱਡੀ ਟੂਰਨਾਮੈਂਟ ਅੰ:14, ਅੰ:17 ਅਤੇ ਅੰ:25 ਸਾਲ ਉਮਰ ਵਰਗ ਅਤੇ ਜਿਲ੍ਹਾ ਪੱਧਰ ਤੇ ਅੰ:14, 17 ਸਾਲ ਲੜਕੇ ਲੜਕੀਆ ਅਤੇ ਅੰ: 25 ਸਾਲ ਪੁਰਸ਼/ਇਸਤਰੀਆਂ ਟੂਰਨਾਮੈਂਟ ਕਰਵਾਏ ਜਾ ਰਹੇ ਹਨ।ਇਹ ਖੇਡ ਮੁਕਾਬਲੇ ਸਬ ਡਵੀਜਨ ਬਾਬਾ ਬਕਾਲਾ ਅਧੀਨ ਸ:ਸੀ:ਸੈਕੰ:ਸਕੂਲ ਖਿਲਚੀਆ ਵਿਖੇ ਕਰਵਾਏ ਜਾ ਰਹੇ ਹਨ।
         PUNJ1707201918    ਜਿਲ੍ਹਾ ਸਪੋਰਟਸ ਅਫਸਰ ਅੰਮ੍ਰਿਤਸਰ ਗੁਰਲਾਲ ਸਿੰਘ ਰਿਆੜ ਅਤੇ ਕਬੱਡੀ ਕੋਚ ਸ੍ਰੀਮਤੀ ਕੁਲਦੀਪ ਕੌਰ ਜੋ ਕਿ ਇਸ ਡਵੀਜਨ ਦੀ ਨੋਡਲ ਅਫਸਰ ਹੈ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆ ਵਿੱਚ 22 ਟੀਮਾਂ ਨੇ ਹਿੱਸਾ ਲਿਆ। ਟੂਰਨਾਂਮੈਂਟ ਦੀ ਸ਼ਰੂਆਤ ਵਰਿੰਦਰ ਸਿੰਘ, ਪ੍ਰਿਸੀਪਲ ਸ:ਸੀ:ਸੈਕੰ: ਸਕੂਲ ਖਿਲਚੀਆਂ ਅਤੇ ਐਸ.ਐਚ.ਓ ਖਿਲਚੀਆਂ ਪਰਮਜੀਤ ਸਿੰਘ ਵਿਰਦੀ ਨੇ ਕੀਤੀ।ਉਨ੍ਹਾਂ ਨੇ ਖਿਡਾਰੀਆਂ ਨੂੰ ਖੇਡਾਂ ਦੇ ਨਾਲ-ਨਾਲ ਆਪਣੀ ਪੜ੍ਹਾਈ ਵਿੱਚ ਧਿਆਨ ਦੇਣ ਅਤੇ ਆਪਣੇ ਆਲੇ ਦੁਆਲੇ ਤੇ ਵੱਧ ਤੋਂ ਵੱਧ ਬੂਟੇ ਲਾਉਣ ਅਤੇ ਨਸ਼ਿਆਂ ਜਿਹੀਆਂ ਬੁਰਾਈਆਂ ਤੋਂ ਦੂਰ ਰਹਿਣ ਲਈ ਕਿਹਾ।
          ਪਹਿਲਾ ਮੈਚ ਅੰ: 14 ਸਾਲ ਉਮਰ ਲੜਕਿਆ ਦਾ ਸ:ਹਾਈ: ਸਕੂਲ ਭੀਲੋਵਾਲ ਅਤੇ ਸ:ਸੈਕੰ:ਸਕੂਲ ਫੇਰੂਮਾਨ ਵਿੱਚਕਾਰ ਹੋਇਆ ਸ:ਹਾਈ ਸਕੂਲ ਭੀਲੋਵਾਲ ਦੀ ਟੀਮ 44-06 ਅੰਕਾਂ ਨਾਲ ਜੇਤੂ ਰਹੀ। ਦੂਸਰਾ ਮੈਚ ਅੰ: 14 ਸਾਲ ਉਮਰ ਵਰਗ ਲੜਕਿਆ ਦਾ ਦੋਲੇ ਨੰਗਲ ਅਤੇ ਡਿਪਸ ਸਕੂਲ ਬੁਤਾਲਾ ਵਿਚੱਕਾਰ ਹੋਇਆ ਜਿਸ ਵਿੱਚੋ ਦੋਲੇ ਨੰਗਲ ਦੀ ਟੀਮ 41-16 ਅੰਕਾ ਨਾਲ ਜੇਤੂ ਰਹੀ। ਤੀਜਾ ਮੈਚ ਅਕਾਲ ਅਕੈਡਮੀ ਸੇਰੋ ਬਾਘਾ ਅਤੇ ਸ:ਹਾਈ:ਸਕੂਲ ਭੀਲੋਵਾਲ ਵਿੱਚਕਾਰ ਹੋਇਆ ਜਿਸ ਵਿੱਚੋ ਸ:ਹਾਈ:ਸਕੂਲ ਭੀਲੋਵਾਲ 43-13 ਅੰਕਾਂ ਨਾਲ ਜੇਤੂ ਰਹੀ। ਚੌਥਾ ਮੈਚ ਅੰਡਰ 18 ਸਾਲ ਉਮਰ ਵਰਗ ਲੜਕੀਆ ਦਾ ਸ:ਸੈਕੰ:ਸਕੂਲ (ਕੰ) ਰਈਆ ਅਤੇ ਸ:ਸੈਕੰ:ਸਕੂਲ ਫੇਰੂਮਾਨ ਵਿੱਚਕਾਰ ਹੋਇਆ। ਜਿਸ ਵਿੱਚੋ ਸ:ਸੈਕੰ:ਸਕੂਲ (ਕੰ) ਰਈਆ ਦੀ ਟੀਮ 49-10 ਅੰਕਾ ਨਾਲ ਜੇਤੂ ਰਹੀ। ਪੰਜਵਾ ਮੈਚ ਅੰ:18 ਉਮਰ ਵਰਗ ਲੜਕਿਆ ਦਾ ਸ:ਸੈਕੰ:ਸਕੂਲ  ਚੌਗਾਵਾਂ ਸਾਧਪੁਰ ਅਤੇ ਸ:ਸੈਕੰ:ਸਕੂਲ ਫੇਰੂਮਾਨ ਵਿੱਚਕਾਰ ਹੋਇਆ। ਜਿਸ ਵਿੱਚੋ ਸ:ਸੈਕੰ:ਸਕੂਲ  ਚੌਗਾਵਾਂ ਸਾਧਪੁਰ ਦੀ ਟੀਮ 42-40 ਅੰਕਾ ਨਾਲ ਜੇਤੂ ਰਹੀ। ਛੇਵਾ ਮੈਚ ਅੰ:25 ਸਾਲ ਉਮਰ ਵਰਗ ਦੇ ਲੜਕਿਆ ਦਾ ਸ:ਸੈਕੰ:ਸਕੂਲ ਚੌਗਾਵਾਂ ਸਾਧਪੁਰ ਅਤੇ ਗੁਰੂ ਤੇਗ ਬਹਾਦਰ ਸਪੋਰਟਸ ਕਲੱਬ ਫੇਰੂਮਾਨ ਵਿਚਕਾਰ ਹੋਇਆ ਜਿਸ ਵਿੱਚੋ ਗੁਰੂ ਤੇਗ ਬਹਾਦੁਰ ਫੇਰੂਮਾਨ ਦੀ ਟੀਮ 46-26 ਅੰਕਾ ਨਾਲ ਜੇਤੂ ਰਹੀ।ਇਸ ਤਰ੍ਹਾਂ ਹੀ ਸੱਤਵਾ ਮੈਚ ਅੰ: 14 ਸਾਲ ਉਮਰ ਵਰਗ ਲੜਕੀਆਂ ਦਾ ਸ:ਸੈਕ:ਸਕੂ ਰਈਆ (ਕੰ) ਅਤੇ ਸ:ਹਾਈ:ਸਕੂਲ ਭੀਲੋਵਾਲ ਵਿਚਕਾਰ ਹੋਇਆ । ਜਿਸ ਵਿੱਚਸ:ਸੈਕ:ਸਕੂ ਰਈਆ (ਕੰ)  ਦੀ ਟੀਮ 33-10 ਅੰਕਾ ਨਾਲ ਜੇਤੂ ਰਹੀ।
   ਕਰਮਜੀਤ ਸਿੰਘ ਜੂਡੋ ਕੋਚ ਜੋ ਕਿ ਇਸ ਡਵੀਜਨ ਦੀ ਸੁਪਰਵੀਜਨ ਕਰ ਰਹੇ ਹਨ ਤੋਂ ਇਲਾਵਾ ਕਾਬਲ ਸਿੰਘ, ਪੀ.ਟੀ.ਆਈ ਸ:ਸੀ:ਸੈਕੰ:ਸਕੂਲ ਖਿਲਚੀਆਂ, ਸੁਖਦੀਪ ਸਿੰਘ, ਪੀ.ਟੀ.ਆਈ ਹਾਈ ਸਕੂਲ ਬਾਬਾ ਬਕਾਲਾ, ਸ੍ਰੀਮਤੀ ਸਤਵੰਤ ਕੌਰ, ਪੀ.ਟੀ.ਆਈ ਸ:ਸੀ: ਸੈਕੰ:ਸਕੂਲ ਫੇਰੂਮਾਨ, ਸ੍ਰੀਮਤੀ ਸੁਖਬੀਰ ਕੌਰ, ਪੀ.ਟੀ.ਆਈ ਸ:ਮਿਡਲ ਸਕੂਲ ਜਾਣੀਆਂ, ਸ੍ਰੀਮਤੀ ਸਰਬਜੀਤ ਕੌਰ, ਪੀ.ਟੀ.ਆਈ ਸ:ਮਿਡਲ ਸਕੂਲ ਗੁਰੂ ਨਾਨਕ ਪੁਰਾ, ਨਵਦੀਪ ਸਿੰਘ, ਪੀ.ਟੀ.ਆਈ ਸ:ਮਿਡਲ ਸਕੂਲ ਮੁੱਛਲ ਵਰਿੰਦਰ ਸਿੰਘ, ਪੀ.ਟੀ.ਆਈ ਸ:ਸੀ:ਸਕੈ ਸਕੂਲ ਰਈਆ, ਸ੍ਰੀਮਤੀ ਵਰਿੰਦਰ ਕੌਰ, ਪੀ.ਟੀ.ਆਈ ਸ:ਮਿਡਲ ਸਕੂਲ ਮੁੱਛਲ, ਫਰਮਿੰਦਰ ਸਿੰਘ, ਪੀ.ਟੀ.ਆਈ ਸ:ਸੀ:ਸੈਕੰ: ਸਕੂਲ ਛੱਜਲਵੱਡੀ, ਵਿਕਰਮਜੀਤ ਸਿੰਘ ਪੀ.ਟੀ.ਆਈ, ਸ:ਹਾਈ ਸ:ਪੈਲੋਵਾਲ ਹਾਜਰ ਸਨ।    

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply