Monday, December 23, 2024

ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਤਹਿਸੀਲ ਪੱਧਰੀ ਕਬੱਡੀ ਟੂਰਨਾਮੈਂਟ ਦੀ ਸ਼ੁਰੂਆਤ

ਸਮਰਾਲਾ 18 ਜੁਲਾਈ (ਪੰਜਾਬ ਪੋਸਟ – ਇੰਦਰਜੀਤ ਕੰਗ) – ਖੇਡ ਵਿਭਾਗ ਪੰਜਾਬ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਵਸ ਦੇ ਸਬੰਧ ਵਿੱਚ ਸਕੂਲ PUNJ1807201903ਖੇਡਾਂ ਅੰਡਰ 14, 18 ਅਤੇ 25 ਵਰਗ ਅਧੀਨ ਜੋ 18 ਅਤੇ 19 ਜੁਲਾਈ ਨੂੰ ਕਰਵਾਈਆਂ ਜਾ ਰਹੀਆਂ ਹਨ।ਸਮਰਾਲਾ ਤਹਿਸੀਲ ਅਧੀਨ ਪੈਂਦੇ ਸਕੂਲਾਂ ਦੇ ਮੁਕਾਬਲੇ ਸਥਾਨਕ ਸਰਕਾਰੀ ਕੰਨਿਆ ਸੀਨੀ: ਸੈਕੰ: ਸਕੂਲ ਵਿਖੇ ਸ਼ੁਰੂ ਕਰਵਾਏ ਗਏ। ਇਹ  ਖੇਡਾਂ ਸਕੂਲਾਂ ਅਤੇ ਕਲੱਬਾਂ ਵਿਚਕਾਰ ਕਰਵਾਈਆਂ ਗਈਆਂ, ਜਿਸ ਵਿੱਚ 385 ਦੇ ਕਰੀਬ ਲੜਕੇ ਅਤੇ ਲੜਕੀਆਂ ਨੇ ਭਾਗ ਲਿਆ। ਅੱਜ ਦੀਆਂ ਖੇਡਾਂ ਵਿੱਚ ਬਤੌਰ ਮੁੱਖ ਮਹਿਮਾਨ ਦੇਵੀ ਦਿਆਲ ਸ਼ਰਮਾ ਉੱਘੇ ਕਬੱਡੀ ਕੋਚ ਅਤੇ ਖਿਡਾਰੀ, ਹਰਬੰਸ ਸਿੰਘ ਸਾਬਕਾ ਡੀ.ਐਸ.ਓ ਅਤੇ ਕਬੱਡੀ ਕੋਚ  ਸ਼ਾਮਲ ਹੋਏ। ਜਿਨ੍ਹਾਂ ਨੇ ਇੱਥੇ ਪਹੰੁਚ ਕੇ ਵੱਖ ਵੱਖ ਖਿਡਾਰੀਆਂ ਨੂੰ ਆਪਣਾ ਅਸ਼ੀਰਵਾਦ ਦਿੱਤਾ।
 ਅੱਜ ਸੈਮੀਫਾਈਨਲ ਹੋਏ ਮੁਕਾਬਲਿਆਂ ਵਿੱਚ ਅੰਡਰ 18 ਲੜਕਿਆਂ ਵਿੱਚ ਸਸਸ ਸਕੂਲ ਕੋਟਾਲਾ, ਖਾਲਸਾ ਸਸਸ ਸਕੂਲ ਮਾਦਪੁਰ, ਸਸਸਸ ਮਾਣਕੀ ਅਤੇ ਪਿੰਡ ਹੇਡੋਂ ਅਤੇ ਅੰਡਰ 14 ਲੜਕਿਆਂ ਵਿੱਚ ਸਰਕਾਰੀ ਮਿਡਲ ਸਕੂਲ ਝਾੜ ਸਾਹਿਬ, ਸਮਿਸ ਹੇਡੋਂ, ਸਹਸ ਘੁਲਾਲ ਅਤੇ ਪਿੰਡ ਹੇਡੋਂ, ਅੰਡਰ 14 ਲੜਕੀਆਂ ਵਿੱਚ ਸਮਿਸ ਹੇਡੋਂ, ਸਮਿਸ ਝਾੜ ਸਾਹਿਬ, ਸਹਸ ਘੁਲਾਲ, ਸਹਸ ਕੋਟਲਾ ਸਮਸ਼ਪੁਰ ਦੀਆਂ ਟੀਮਾਂ ਨੇ ਮੁਕਾਬਲੇ ਜਿੱਤੇ।
            ਇਨ੍ਹਾਂ ਖੇਡਾਂ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਲਈ ਸਕੂਲ ਅਧਿਆਪਕ ਲੈਕ: ਰਸ਼ਪਾਲ ਸਿੰਘ ਕੰਗ, ਵੀਰਪਾਲ ਸਿੰਘ, ਰੂਪ ਸਿੰਘ, ਜਸਵੀਰ ਸਿੰਘ, ਚਰਨਜੀਤ ਸਿੰਘ , ਗੁਰਸੇਵਕ ਸਿੰਘ, ਅਮਰਜੀਤ ਸਿੰਘ, ਗੁਰਇਕਬਾਲ ਸਿੰਘ, ਹਰਜਿੰਦਰ ਸਿੰਘ, ਮੈਡਮ ਰਾਜ ਦੁਲਾਰੀ, ਹਰਮੇਸ਼ ਕੌਰ, ਸੁਰਜੀਤ ਕੌਰ, ਜਗਦੀਸ਼ ਕੌਰ ਅਤੇ ਅਰਵਿੰਦਰ ਕੌਰ ਨੇ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਈ।ਖੇਡਾਂ ਵਿੱਚ ਜਸਪਾਲ ਸਿੰਘ ਡੀ. ਪੀ. ਈ. ਨੇ ਵਿਸ਼ੇਸ਼ ਸਹਿਯੋਗ ਦਿੱਤਾ। ਇਹ ਖੇਡਾਂ ਖੇਡ ਵਿਭਾਗ ਵੱਲੋਂ ਭੁਪਿੰਦਰ ਸਿੰਘ ਸਾਬਕਾ ਜ਼ਿਲ੍ਹਾ ਖੇਡ ਅਫਸਰ ਅਤੇ ਬੈਡਮਿੰਟਨ ਕੋਚ ਗੁਰਮੁੱਖ ਸਿੰਘ ਦੇ ਸਹਿਯੋਗ ਨਾਲ ਨੇਪਰੇ ਚਾੜੀਆਂ ਗਈਆਂ।
 

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply