Friday, September 20, 2024

ਯੂਨੀਵਰਸਿਟੀ ਦੀ ਗੋਲਡਨ ਜੁਬਲੀ ਕਾਨਵੋਕੇਸ਼ਨ `ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਹੋਣਗੇ ਮੁੱਖ ਮਹਿਮਾਨ

ਰਾਜਾ ਰਣਧੀਰ ਸਿੰਘ ਤੇ ਡਾ. ਗੁਰਤੇਜ ਸਿੰਘ ਸੰਧੂੂ ਨੂੰ ਮਿਲਣਗੀਆਂ ਆਨਰਜ਼ ਕਾਜ਼ਾ ਡਿਗਰੀਆਂ
 ਅੰਮ੍ਰਿਤਸਰ, 18 ਜੁਲਾਈ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਕੱਲ੍ਹ ਹੋਣ ਵਾਲੀ ਗੋਲਡਨ ਜੁਬਲੀ ਯੀਅਰ Captain Amrinderਕਾਨਵੋਕੇਸ਼ਨ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਭਾਗ ਲੈਣ ਵਾਲੇ ਵਿਦਿਆਰਥੀਆਂ ਅਤੇ ਖੋਜਾਰਥੀਆਂ ਦੀ ਰਸਮੀ ਰਿਹਰਸਲ ਤੋਂ ਇਲਾਵਾ ਸ਼ਾਮਿਆਨੇ, ਬੈਠਣ ਦਾ ਪ੍ਰਬੰਧ, ਸਾਊਂਡ ਸਿਸਟਮ ਤਕ ਹਰ ਨੁਕਤਿਆਂ ਨੂੰ ਵਾਈਸ-ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਨੇ ਬਰੀਕੀ ਨਾਲ ਵਾਚਿਆ।ਉਨ੍ਹਾਂ ਦਾ ਇਹ ਉਪਰਾਲਾ ਚੰਗੀ ਕਾਰਗੁਜ਼ਾਰੀ ਦੀ ਇਕ ਕੋਸ਼ਿਸ਼ ਹੈ।ਇਸ ਕਨਵੋਕੇਸ਼ਨ ਮੌਕੇ ਪ੍ਰਸਿੱਧ ਵਿਦਵਾਨ ਤੇ ਖਿਡਾਰੀ ਰਾਜਾ ਰਣਧੀਰ ਸਿੰਘ, ਲਾਈਫ ਟਾਈਮ ਵਾਈਸ ਪ੍ਰੈਜ਼ੀਡੈਂਟ ਆਫ ਓਲੰਪਿਕ ਕੌਂਸਲ ਆਫ ਏਸ਼ੀਆ ਅਤੇ ਡਾ. ਗੁਰਤੇਜ ਸਿੰਘ ਸੰਧੂ ਸੀਨੀਅਰ ਫੈਲੋ ਐਂਡ ਵਾਈਸ ਪ੍ਰੈਜ਼ੀਡੈਂਟ ਮਾਈਕਰੋਨ ਟੈਕਨਾਲੋਜੀ ਨੂੰ ਉਨ੍ਹਾਂ ਵੱਲੋਂ ਆਪਣੇ ਆਪਣੇ ਖੇਤਰ ਵਿਚ ਪਾਏ ਅਹਿਮ ਯੋਗਦਾਨ ਸਦਕਾ ਆਨਰਜ਼ ਕਾਜ਼ਾ ਡਿਗਰੀਆਂ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਇਸ ਮੌਕੇ 173 ਗੋਲਡ ਮੈਡਲ, 15 ਮੈਮੋਰੀਅਲ ਮੈਡਲ, ਸ਼੍ਰੀ ਸ਼ਾਮ ਸੁੰਦਰ ਮੈਮੋਰੀਅਲ ਟਰਾਫੀ, 179 ਪੀ.ਐੱਚ.ਡੀ, 21 ਐੱਮ. ਫਿਲ, 256 ਮਾਸਟਰ ਅਤੇ 256 ਬੈਚਲਰ ਡਿਗਰੀਆਂ ਨੂੰ ਵਿਦਿਆਰਥੀਆਂ-ਖੋਜਾਰਥੀਆਂ ਨੂੰ ਪ੍ਰਦਾਨ ਕੀਤੀਆਂ ਜਾਣਗੀਆਂ।
       PUNJ1807201904ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਕਰਨਜੀਤ ਸਿੰਘ ਕਾਹਲੋਂ ਨੇ ਦੱਸਿਆ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ, ਕੈਪਟਨ ਅਮਰਿੰਦਰ ਸਿੰਘ ਇਸ ਕਾਨਵੋਕੇਸ਼ਨ ਮੌਕੇ ਮੁੱਖ ਮਹਿਮਾਨ ਹੋਣਗੇ। ਇਸ ਤੋਂ ਇਲਾਵਾ ਵੱਡੀ ਗਿਣਤੀ ਵਿਚ ਕੈਬਨਿਟ ਮੰਤਰੀ ਅਤੇ ਹੋਰ ਪਤਵੰਤੇ ਸੱਜਣ ਇਸ ਇਤਿਹਾਸਕ ਦਿਹਾੜੇ ਮੌਕੇ ਸ਼ਿਰਕਤ ਕਰਨਗੇ। ਮੁੱਖ ਮੰਤਰੀ ਵੱਲੋਂ ਯੂਨੀਵਰਸਿਟੀ ਆਫ ਟੈਕਨਾਲੋਜੀ ਅਤੇ ਯੂਜੀਸੀ ਫੈਕਲਟੀ ਡਿਵੈਲਪਮੈਂਟ ਸੈਂਟਰ ਦਾ ਡਿਜ਼ੀਟਲ ਉਦਘਾਟਨ ਵੀ ਕੀਤਾ ਜਾਵੇਗਾ। ਇਸ ਤੋਂ ਇਲਾਵਾ ਗੁਰੂ ਨਾਨਕ ਦੇਵ ਗੋਲਡਨ ਜੁਬਲੀ ਕਨਵੈਨਸ਼ਨ ਸੈਂਟਰ, ਸਕੂਲ ਆਫ ਐਜੂਕੇਸ਼ਨ ਅਤੇ ਫੈਕਲਟੀ ਆਫ ਐਗਰੀਕਲਚਰ ਬਿਲਡਿੰਗ ਦੇ ਨੀਂਹ ਪੱਥਰ ਰੱਖੇ ਜਾਣਗੇ।
       ਇਸ ਕਾਨਵੋਕੇਸ਼ਨ ਵਿਚ ਸਨਮਾਨਤ ਕੀਤੇ ਜਾਣ ਵਾਲੇ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਖਿਡਾਰੀ, ਰਾਜਾ ਰਣਧੀਰ ਸਿੰਘ, ਨਿਸ਼ਾਨੇਬਾਜ਼ੀ (ਫੈਂਪ ਅਤੇ ਸਕਿਟ), ਗੋਲਫ, ਤੈਰਾਕੀ, ਸਕਵੈਸ਼, ਕ੍ਰਿਕਟ ਦੇ ਪ੍ਰਸਿੱਧ ਖਿਡਾਰੀ ਹਨ। ਉਹ ਭਾਰਤ ਦੀ ਓਲੰਪਿਕ ਖੇਡਾਂ (ਟੋਕੀਓ 1964 (ਰਿਜ਼ਰਵ ਸ਼ੂਟਰ), ਮੈਕਸੀਕੋ 1968, ਮ੍ਯੂਨਿਚ 1972, ਮੌਂਟ੍ਰੀਆਲ 1976, ਮਾਸਕੋ 1980 ਅਤੇ ਲੌਸ ਏਂਜਲਸ 1984) ਵਿੱਚ ਏਸ਼ੀਅਨ ਖੇਡਾਂ (ਬੈਂਕਾਕ 1978, ਨਵੀਂ ਦਿੱਲੀ 1982, ਸਿਓਲ 1986 ਅਤੇ ਹਿਰੋਸ਼ਿਮਾ 1994) ਅਤੇ ਰਾਸ਼ਟਰਮੰਡਲ ਖੇਡਾਂ (ਐਡਮੰਟਨ 1978) ਵਿੱਚ ਹਿੱਸਾ ਲੈ ਚੁੱਕੇ ਹਨ। ਉਨ੍ਹਾਂ ਨੇ ਬੈਂਕਾਕ ਏਸ਼ੀਆਈ ਖੇਡਾਂ ਵਿਚ ਗੋਲਡ ਅਤੇ ਕਾਂਸੀ (ਵਿਅਕਤੀਗਤ) ਅਤੇ ਨਵੀ ਦਿੱਲੀ ਵਿਚ ਹੋਈਆਂ ਏਸ਼ੀਅਨ ਖੇਡਾਂ ਵਿਚ ਸਿਲਵਰ (ਟੀਮ) ਵਿਚ ਮੈਡਲ ਹਾਸਲ ਕੀਤੇ।
     GNDU VC Prof. Jaspal S Sandhu  ਉਹ ਵੱਖ-ਵੱਖ ਅਹਿਮ ਅਹੁਦਿਆਂ ਉਪਰ ਕਾਰਜਸ਼ੀਲ ਰਹੇ ਹਨ ਜਿਨ੍ਹਾਂ ਵਿਚ ਲਾਈਫ ਟਾਈਮ ਵਾਈਸ ਪ੍ਰੈਜ਼ੀਡੈਂਟ ਆਫ ਓਲੰਪਿਕ ਕੌਂਸਲ ਆਫ਼ ਏਸ਼ੀਆ; ਇੰਡੀਅਨ ਓਲੰਪਿਕ ਐਸੋਸੀਏਸ਼ਨ ਦੇ ਆਨਰੇਰੀ ਸਕੱਤਰ-ਜਨਰਲ (ਆਈਓਏ) (1987-2014), ਭਾਰਤੀ ਖੇਡ ਅਥਾਰਟੀ (1987-2010) ਦੇ ਗਵਰਨਿੰਗ ਬਾਡੀ ਦੇ ਮੈਂਬਰ; ਏਸ਼ੀਆ ਦੀ ਓਲੰਪਿਕ ਕੌਂਸਲ ਦੇ ਜਨਰਲ ਸਕੱਤਰ (1991-2015); ਅਫਰੋ-ਏਸ਼ੀਅਨ ਗੇਮਜ਼ ਕੌਂਸਲ ਦੇ ਸੰਸਥਾਪਕ ਸਕੱਤਰ-ਜਨਰਲ (1998-2007); ਐੱਨ ਓ ਸੀ ਕਾਰਜਕਾਰੀ ਕੌਂਸਲ ਦੇ ਮੈਂਬਰ (2002);  ਵਰਲਡ ਐਂਟੀ ਡੋਪਿੰਗ ਏਜੰਸੀ ਫਾਉਂਡੇਸ਼ਨ ਬੋਰਡ ਦੇ ਨੁਮਾਇੰਦੇ (2003-2005); ਵਾਡਾ ਦੀ ਵਿੱਤ ਅਤੇ ਪ੍ਰਸ਼ਾਸਨ ਕਮੇਟੀ ਦੇ ਮੈਂਬਰ (2005); ਖੇਡਾਂ ਦੇ ਖੇਤਰ ਵਿੱਚ ਉਨ੍ਹਾਂ ਦੀਆਂ ਪ੍ਰਾਪਤੀਆਂ ਸਦਕਾ ਉਨ੍ਹਾਂ ਨੂੰ ਅਰਜੁਨ ਪੁਰਸਕਾਰ (ਭਾਰਤ ਦਾ ਸਰਵਉੱਚ ਸਪੋਰਟਸ ਅਵਾਰਡ) (1979) ਦਿੱਤਾ ਗਿਆ ਸੀ। ਮਹਾਰਾਜਾ ਰਣਜੀਤ ਸਿੰਘ ਅਵਾਰਡ (ਸਟੇਟ ਸਪੋਰਟਸ ਅਵਾਰਡ) (1979);  ਓ.ਸੀ.ਏ. ਤੋਂ ਮੈਰਿਟ ਐਵਾਰਡ (2005); ਏ.ਐਨ.ਓ.ਸੀ ਤੋਂ ਮੈਰਿਟ ਐਵਾਰਡ (2006); ਓਲੰਪਿਕ ਆਰਡਰ, ਸਿਲਵਰ (2014); ਲਕਸ਼ਮੀਬਾਈ ਨੈਸ਼ਨਲ ਇੰਸਟੀਚਿਊਟ ਆਫ ਫਿਜ਼ੀਕਲ ਐਜੂਕੇਸ਼ਨ, ਭਾਰਤ ਸਰਕਾਰ ਤੋਂ ਆਨਰੇਰੀ ਡਾਕਟਰੇਟ ਪ੍ਰਦਾਨ ਕੀਤੀ ਗਈ ਹੈ।
       ਡਾ. ਗੁਰਤੇਜ ਸਿੰਘ ਸੰਧੂ ਨੇ ਇੰਡੀਅਨ ਇੰਸਟੀਚਿਊਟ ਆਫ ਟੈਕਨੋਲਾਜੀ ਦਿੱਲੀ ਵਿਖੇ ਇਲੈਕਟ੍ਰੀਕਲ ਇੰਜੀਨੀਅਰਿੰਗ ਡਿਗਰੀ ਹਾਸਲ ਕੀਤੀ ਅਤੇ ਚੈਪਲ ਹਿਲ ਵਿਚ ਉੱਤਰੀ ਕੈਰੋਲੀਨਾ ਯੂਨੀਵਰਸਿਟੀ ਵਿਚ ਭੌਤਿਕ ਵਿਗਿਆਨ ਵਿਚ ਪੀ.ਐਚ.ਡੀ  ਪ੍ਰਾਪਤ ਕੀਤੀ। ਡਾ. ਸੰਧੂ ਨੇ ਬਰੀਕ ਪਰਤ ਵਾਲੀਆਂ ਫਿਲਮਾਂ ਦੀਆਂ ਪ੍ਰਕਿਰਿਆਵਾਂ ਅਤੇ ਸਮੱਗਰੀ, ਵੀਐਲਐਸਆਈ ਅਤੇ ਸੈਮੀਕੰਡਕਟਰ ਉਪਕਰਣਾਂ ਦੇ ਖੇਤਰਾਂ ਵਿੱਚ ਇੱਕ ਭਾਰਤੀ ਖੋਜ ਕਰਤਾ ਹੈ। ਡਾ. ਸੰਧੂ ਨੂੰ ਅਮਰੀਕਾ ਦੇ ਯੂਟੈਲਟੀ ਪੇਟੈਂਟ ਅਨੁਸਾਰ ਉਨ੍ਹਾਂ ਨੂੰ ਪ੍ਰਮੁੱਖ ਖੋਜਕਰਤਾ ਵਜੋਂ ਮੰਨਿਆ ਜਾਂਦਾ ਹੈ। ਡਾ. ਗੁਰਤੇਜ ਸਿੰਘ ਵੱਲੋਂ 1,315 ਅਮਰੀਕੀ ਉਪਯੋਗਤਾ ਪੇਟੈਂਟ ਰਜਿਸਟਰਡ ਕਰਵਾਏ ਗਏ ਹਨ। ਵਰਤਮਾਨ ਸਮੇਂ ਵਿੱਚ ਉਹ ਅਮਰੀਕਾ ਦੀ ਮਾਈਕਰੋਨ ਤਕਨਾਲੋਜੀਵਿਖੇ ਸੀਨੀਅਰ ਫੈਲੋ ਅਤੇ ਤਕਨਾਲੋਜੀ ਦੇ ਵਿਕਾਸ ਦੇ ਡਾਇਰੈਕਟਰ ਹਨ। ਪ੍ਰਕਾਸ਼ਨ ਕੀਪਲਿੰਗਰ ਦੀਆਂ ਰਿਪੋਰਟਾਂ ਮੁਤਾਬਿਕ, “ਡਾ. ਸੰਧੂ ਨੇ ਮੈਟ੍ਰੋਚਿਪਾਂ ਨੇ ਅਹਿਮ ਖੋਜ ਕੀਤੀ ਜੋ ਕਿ ਬਹੁਤ ਲਾਹੇਵੰਦ ਸਾਬਤ ਹੋਈ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply