ਲੌਂਗੋਵਾਲ, 19 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸਥਾਨਕ ਇੰਟਰਨੈਸ਼ਨਲ ਆਕਸਫੋਰਡ ਸਕੂਲ ਦੇ ਸੱਤਵੀਂ ਜਮਾਤ ਦੇ
ਵਿਦਿਆਰਥੀ ਲਵਲੀਨ ਜੋਸ਼ਨ ਦੁਆਰਾ ਬੰਗਲਾ ਦੇਸ਼ ਦੇ ਢਾਕਾ `ੱਚ 11 ਜੁਲਾਈ ਤੋਂ 16 ਜੁਲਾਈ ਤੱਕ ਹੋਈ ਸਾਲ 2019-20 ਅੰਤਰਰਾਸ਼ਟਰੀ ਪੱਧਰ ਦੀ ਦੂਜੀ ਏਸ਼ੀਆ ਵੂਸ਼ੁ ਚੈਂਪੀਅਨਸ਼ਿਪ ਵਿੱਚ ਸਿਲਵਰ ਮੈਡਲ ਜਿੱਿਤਆ ਹੈ।ਸੁਨਾਮ ਪਹੁੰਚਣ `ਤੇ ਸਕੂਲ ਦੇ ਚੇਅਰਮੈਨ ਰਾਜਿੰਦਰ ਗੋਇਲ ਅਤੇ ਪ੍ਰਿੰਸੀਪਲ ਜੋਤੀ ਸ਼ਰਮਾ ਵਲੋਂ ਸਥਾਨਕ ਰੇਲਵੇ ਸਟੇਸ਼ਨ `ਤੇ ਉਸ ਦਾ ਭਰਵਾਂ ਸਵਾਗਤ ਕੀਤਾ ਗਿਆ।ਚੇਅਰਮੈਨ ਰਾਜਿੰਦਰ ਗੋਇਲ ਨੇ ਇਸ ਸਮੇਂ ਕਿਹਾ ਕਿ ਇਹ ਇਹ ਪੂਰੇ ਸ਼ਹਿਰ ਲਈ ਮਾਣ ਦੀ ਗੱਲ ਹੈ ਕਿ ਲਵਲੀਨ ਜੋਸ਼ਨ ਨੇ ਦੂਜੀ ਏਸ਼ੀਆ ਵੂਸ਼ੁ ਚੈਂਪੀਅਨਸ਼ਿਪ ਵਿੱਚ ਸਿਲਵਰ ਮੈਡਲ ਜਿੱਤ ਕੇ ਦੇਸ਼, ਸੂਬੇ, ਸਕੂਲ, ਸ਼ਹਿਰ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ।ਇਸ ਮੌਕੇ ਲਵਲੀਨ ਜੋਸ਼ਨ ਨੇ ਕਿਹਾ ਕਿ ਉਸ ਦੀ ਇਸ ਕਾਮਯਾਬੀ ਵਿੱਚ ਕੋਚ, ਮਾਤਾ-ਪਿਤਾ ਅਤੇ ਸਕੂਲ ਵਲੋਂ ਪੂਰਾ ਸਹਿਯੋਗ ਮਿਲਿਆ ਹੈ ਅਤੇ ਅੱਗੇ ਉਹ ਇਸ ਤੋਂ ਵੀ ਜ਼ਿਆਦਾ ਮਿਹਨਤ ਕਰਕੇ ਆਪਣੇ ਦੇਸ਼ ਲਈ ਗੋਲਡ ਮੈਡਲ ਜਿੱਤੇਗਾ।ਇਸ ਮੌਕੇ ਲਵਲੀਨ ਜੋਸ਼ਨ ਦੇ ਪਿਤਾ ਜਸਵੀਰ ਸਿੰਘ ਵੀ ਮੌਜੂਦ ਸਨ ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ
ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media