ਕਿਹਾ ਕਾਰਗਿਲ ਜੰਗ `ਚ ਹਿੱਸਾ ਲੈਣ ਵਾਲੇ ਸਿੱਖ ਰੈਜੀਮੈਂਟ ਦੇ ਜਵਾਨਾਂ ਦੇ ਸਨਮਾਨ ਨੂੰ ਲੱਗਾ ਧੱਕਾ
ਅੰਮ੍ਰਿਤਸਰ, 31 ਜੁਲਾਈ (ਪੰਜਾਬ ਪੋਸਟ ਬਿਊਰੋ) – ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਾਰਗਿਲ ਵਿਜੈ ਦਿਵਸ ਨੂੰ ਸਮਰਪਿਤ ਬਣਾਈ ਡਾਕੂਮੈਂਟਰੀ ਫਿਲਮ ਵਿੱਚ ਕਾਰਗਿਲ ਜੰਗ ਵਿੱਚ ਅਹਿਲ ਰੋਲ ਨਿਭਾਉਣ ਵਾਲੀ 8 ਸਿੱਖ ਰੈਜੀਮੈਂਟ ਦਾ ਮੁੱਦਾ ਸੰਸਦ ਵਿੱਚ ਉਠਾਉਂਦਿਆਂ ਜਿੰਮੇਂਵਾਰ ਵਿਅਕਤੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।
ਸੰਸਦ ਵਿੱਚ ਬੋਲਦਿਆਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਕਾਰਗਿਲ ਦੀ ਜੰਗ ਦੌਰਾਨ ਟਾਈਗਰ ਹਿੱਲ ਤੇ ਜਿੱਤ ਹਾਸਲ ਕਰਨ ਵਾਲੇ 18 ਗ੍ਰੇਨੇਡੀਅਰ ਤੇ 8 ਸਿੱਖ ਰੈਜੀਮੈਂਟ ਦੇ ਜਵਾਨਾਂ ਨੇ ਅਹਿਮ ਰੋਲ ਨਿਭਾਇਆ ਸੀ।ਜਿਸ ਲਈ ਦੋਹਾਂ ਰੈਜੀਮੈਂਟਾਂ ਨੂੰ ਵਿਸੇਸ਼ ਤੌਰ `ਤੇ ਸਨਮਾਨਿਤ ਕੀਤਾ ਗਿਆ ਸੀ। ਉਨਾਂ ਕਿਹਾ ਕਿ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਕਾਰਗਿਲ ਵਿਜੈ ਦਿਵਸ ਨੂੰ ਸਮਰਪਿਤ ਸਰਕਾਰੀ ਤੌਰ `ਤੇ ਬਣਾਈ ਗਈ 9 ਮਿੰਟ ਦੀ ਡਾਕੂਮੈਂਟਰੀ ਫਿਲਮ ਵਿੱਚ ਸਿਰਫ 18 ਗ੍ਰੇਨੇਡੀਅਰ ਰੈਜੀਮੈਂਟ ਨੂੰ ਹੀ ਜਿੱਤ ਦਾ ਹੀਰੋ ਦਰਸਾਇਆ ਗਿਆ ਹੈ, ਜਦਕਿ ਇਸ ਫਿਲਮ ਵਿੱਚ 8 ਸਿੱਖ ਰੈਜੀਮੈਂਟ ਦੇ ਕਾਰਨਾਮਿਆਂ ਨੂੰ ਕਿਸੇ ਸਾਜਿਸ ਤਹਿਤ ਅਣਗੌਲਿਆ ਕੀਤਾ ਗਿਆ ਹੈ ਅਤੇ ਇਸ ਫਿਲਮ ਵਿੱਚ 8 ਸਿੱਖ ਰੈਜੀਮੈਂਟ ਦਾ ਕੋਈ ਨਾਮ ਨਹੀਂ ਹੈ, ਜਿਸ ਕਾਰਨ ਕਾਰਗਿਲ ਦੀ ਜਿੱਤ ਵਿੱਚ ਹਿੱਸਾ ਲੈ ਕੇ ਬਹਾਦਰੀ ਦਾ ਬੇਮਿਸਾਲ ਪ੍ਰਦਰਸ਼ਨ ਕਰਨ ਵਾਲੇ 8 ਸਿੱਖ ਰੈਜੀਮੈਂਟ ਦੇ ਜਵਾਨਾਂ ਨੂੰ ਠੇਸ ਪੁੱਜੀ ਹੈ ਅਤੇ ਜੰਗ ਦੌਰਾਨ ਦੇਸ਼ ਦੀ ਖਾਤਿਰ ਜਾਨਾਂ ਨਿਛਾਵਰ ਕਰਨ ਵਾਲੇ ਜਵਾਨਾਂ ਦੇ ਪਰਿਵਾਰਾਂ ਦੇ ਸਨਮਾਨ ਨੂੰ ਧੱਕਾ ਲੱਗਾ ਹੈ।ਔਜਲਾ ਨੇ ਸਦਨ ਤੋਂ ਮੰਗ ਕੀਤੀ ਕਿ ਇਸ ਦੀ ਜਾਂਚ ਕਰਵਾ ਕੇ ਦੋਸ਼ੀ ਵਿਅਕਤੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਏ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …