Wednesday, November 13, 2024

ਪਿੰਗਲਵਾੜਾ ਵਿਖੇ ਵਾਤਾਵਰਣ ਵਿਸ਼ੇ `ਤੇ ਆਧਾਰਿਤ ਬੱਚਿਆਂ ਦੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ

PUNJ0108201914 ਅੰਮ੍ਰਿਤਸਰ, 1 ਅਗਸਤ (ਪੰਜਾਬ ਪੋਸਟ – ਜਗਦੀਪ ਸਿੰਘ) – ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ (ਰਜਿ:) ਵੱਲੋਂ ਭਗਤ ਪੂਰਨ ਸਿੰਘ ਜੀ ਦੀ 27ਵੀਂ ਬਰਸੀ ਨੂੰ ਸਮਰਪਿਤ ਵਾਤਾਵਰਣ ਵਿਸ਼ੇ `ਤੇ ਆਧਾਰਿਤ ਬੱਚਿਆਂ ਦੇ ਪੋਸਟਰ ਮੇਕਿੰਗ ਮੁਕਾਬਲੇ ਪਿੰਗਲਵਾੜਾ ਸੰਸਥਾ ਦੀ ਮਾਨਾਂਵਾਲਾ ਬ੍ਰਾਂਚ ਵਿਖੇ ਕਰਵਾਏ ਗਏ। ਇਸ ਵਿੱਚ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਨਾਰਮਲ, ਡੈੱਫ ਅਤੇ ਸਪੈਸ਼ਲ ਸਕੂਲ ਦੇ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ।ਪਿੰਗਲਵਾੜਾ ਸੰਸਥਾ ਦੇ ਮੁਖੀ ਡਾ: ਇੰਦਰਜੀਤ ਕੌਰ ਨੇ ਦੱਸਿਆ ਕਿ ਵੱਖ-ਵੱਖ ਜ਼ਿਲ੍ਹਿਆਂ ਤੋਂ ਕਈ ਸਕੂਲਾਂ ਦੇ ਵਿਦਿਆਰਥੀਆਂ ਨੇ ਬੜੀਆਂ ਹੀ ਖੂਬਸੂਰਤ ਤਰੀਕੇ ਨਾਲ ਵਾਤਾਵਰਣ `ਤੇ ਆਧਾਰਿਤ ਪੇਟਿੰਗਾਂ ਆਦਿ ਬਹੁਤ ਵਧੀਆ ਢੰਗ ਨਾਲ ਬਣਾਈਆਂ। ਇਸ ਮੌਕੇ ਆਰਟਿਸਟ ਕੁਲਵੰਤ ਸਿੰਘ ਗਿੱਲ, ਬ੍ਰਿਜੇਸ਼ ਜੋਲੀ, ਸੰਜੇ ਕੁਮਾਰ, ਧਰਮਿੰਦਰ ਸ਼ਰਮਾ ਅਤੇ ਮੈਡਮ ਆਦਰਸ਼ ਸ਼ਰਮਾ ਬਤੌਰ ਜੱਜ ਪੁੱਜੇ।ਮੁੱਖ ਮਹਿਮਾਨ ਵੱਜੋਂ ਪੁੱਜੇ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਬੱਚਿਆਂ ਨੂੰ ਇਨਾਮ ਵੰਡੇ।
ਇਸ ਮੌਕੇ ਡਾ: ਜਗਦੀਪਕ ਸਿੰਘ, ਮੁਖਤਾਰ ਸਿੰਘ ਗੁਰਾਇਆ, ਰਾਜਬੀਰ ਸਿੰਘ ਟਰੱਸਟੀ ਮੈਂਬਰ ਕਰਨਲ ਦਰਸ਼ਨ ਸਿੰਘ ਬਾਵਾ, ਜੈ ਸਿੰਘ, ਆਰ.ਪੀ. ਸਿੰਘ, ਯੋਗੇਸ਼ ਸੂਰੀ, ਸ੍ਰੀ ਤਿਲਕ ਰਾਜ, ਅਮਰਜੀਤ ਸਿੰਘ ਆਨੰਦ, ਅਸ਼ੋਕ ਕੁਮਾਰ ਅਰੋੜਾ, ਡਾ: ਨਿਰਮਲ ਸਿੰਘ ਅਤੇ ਵੱਖ-ਵੱਖ ਸਕੂਲਾਂ ਤੋਂ ਆਏ ਬੱਚੇ ਅਤੇ ਅਧਿਆਪਕ ਆਦਿ ਹਾਜ਼ਰ ਸਨ।PUNJ0108201915
ਇਨ੍ਹਾਂ ਮੁਕਾਬਲਿਆਂ ਵਿੱਚ ਦਿੱਲੀ ਪਬਲਿਕ ਸਕੂਲ, ਮਾਨਾਂਵਾਲਾ ਅੰਮ੍ਰਿਤਸਰ ਦੀ ਵਿਦਿਆਰਥਣ ਵੈਦਿਕਾ ਰੌਟੇਲਾ ਨੇ ਪਹਿਲਾ ਸਥਾਨ, ਖੋਸਲਾ ਸਕੂਲ ਫਾਰ ਦੀ ਡੈੱਫ ਦੀ ਵਿਦਿਆਰਥਣ ਰਮਨਦੀਪ ਨੇ ਦੂਜਾ ਸਥਾਨ, ਡੀ.ਏ.ਵੀ ਸੀ: ਸੈ: ਸਕੂਲ ਦੇ ਭਾਰਤ ਕੁਮਾਰ ਅਤੇ ਖੋਸਲਾ ਸਕੂਲ ਫਾਰ ਦੀ ਡੈਫ ਦੇ ਇਰਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਭਵਨ ਮੁਸਕਾਨ ਸਪੈਸ਼ਲ ਸਕੂਲ, ਅੰਮ੍ਰਿਤਸਰ ਦੇ ਰਮਨ ਨੇ ਪਹਿਲਾ ਸਥਾਨ, ਭਗਤ ਪੂਰਨ ਸਿੰਘ ਸਪੈਸ਼ਲ ਸਕੂਲ, ਮਾਨਾਂਵਾਲਾ ਦੀ ਅਨੀਸ਼ਾ ਰਾਜ ਨੇ ਦੂਜਾ ਅਤੇ ਸਪਨਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਜੇਤੂ ਬੱਚਿਆਂ ਅਤੇ ਹਰੇਕ ਭਾਗ ਲੈਣ ਵਾਲੇ ਬੱਚਿਆਂ ਨੂੰ ਨਕਦ ਰਾਸ਼ੀ ਆਦਿ ਇਨਾਮ ਵਜੋਂ ਦਿੱਤੇ ਗਏ।

 

Check Also

ਖ਼ਾਲਸਾ ਕਾਲਜ ਵਿਖੇ ਟੈਕ ਫੈਸਟ-2024 ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 12 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਵਿਦਿਆਰਥੀਆਂ ਦੀ ਕਲਾ ਨੂੰ ਉਭਾਰਣ …

Leave a Reply