Sunday, November 10, 2024

ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ ਹੈਲਥ ਸਾਇੰਜ ਨੇ ਕਾਰਗਿਲ ਦਿਵਸ ਮਨਾਇਆ

PUNJ0108201916 ਅੰਮ੍ਰਿਤਸਰ, 1 ਅਗਸਤ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਵਿਖੇ ਕਾਰਗਿਲ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਕਾਰਗਿਲ ਵਿਜੇ ਦਿਵਸ ਦੀ 20ਵੀਂ ਵਰ੍ਹੇਗੰਢ ਮਨਾਈ ਗਈ।
ਕਰਨਲ ਅਨਿਲ ਵਾਸੁਦੇਵਾ ਨੇ ਮੇਜਰ ਜਰਨਲ ਕੇ.ਐਸ ਬਰਾੜ, ਜਰਨਲ ਆਫਿ਼ਸਰ ਕਮਾਂਡਿੰਗ 15 ਇੰਨਫੈਂਟਰੀ ਡਵੀਜਨ ਵੱਲੋਂ ਯੂਨੀਵਰਸਿਟੀ `ਚ ਪੜ੍ਹਾਈ ਕਰ ਰਹੇ ਐਮ.ਬੀ.ਬੀ.ਐਸ ਦੇ ਵਿਦਿਆਰਥੀਆਂ ਨੂੰ ਇਸ ਜਿੱਤ ਦੀ ਵਧਾਈ ਦਿੱਤੀ। ਉਨ੍ਹਾਂ ਨੇ ਕਾਰਗਿਲ ਦੀ ਲੜਾਈ ਦੀ ਵੀਡਿਓ ਦਿਖਾਉਦਿਆਂ ਦੱਸਿਆ ਕਿ ਕਿਸ ਤਰ੍ਹਾਂ ਉਸ ਸਮੇਂ ਦੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ ਸ਼ਰੀਫ਼ ਨੇ ਦੋਸਤੀ ਦੀ ਆੜ ਵਿੱਚ ਪਾਕਿ ਸੈਨਾ ਨਾਲ ਮਿਲ ਕੇ ਭਾਰਤ-ਪਾਕਿ ਦੀ ਕੰਟਰੋਲ ਰੇਖਾ ਨੂੰ ਧੋਖੇ ਨਾਲ ਪਾਰ ਕਰਕੇ ਭਾਰਤ ਦੇ ਵੱਖ-ਵੱਖ ਸਥਾਨਾ ਕਾਰਗਿਲ, ਦਰਾਸ, ਮੁਸ਼ਕੋ, ਬਟਾਲਿਕ `ਤੇ ਹਮਲਾ ਕਰ ਦਿੱਤਾ।ਬਹਾਦਰ ਸੈਨਿਕਾਂ ਨੇ ਯੁੱਧ ਦੌਰਾਨ ਆਪਣੇ ਦੇਸ਼ ਦੇ ਸਨਮਾਨ ਨੂੰ ਬਰਕਰਾਰ ਰੱਖਣ ਲਈ ਆਪਣੀਆਂ ਜਾਨਾਂ ਤੱਕ ਦੀ ਪ੍ਰਵਾਹ ਨਹੀਂ ਕੀਤੀ ਤੇ ਜਿਹੜੇ ਇਸ ਯੁੱਧ ਦੌਰਾਨ ਸ਼ਹੀਦ ਹੋ ਗਏ।PUNJ0108201917
ਕਰਨਲ ਵਾਸੁਦੇਵਾ ਜੋ ਕਿ ਖੁਦ ਸਰਕਾਰੀ ਮੈਡੀਕਲ ਕਾਲਜ ਦੇ ਵਿਦਿਆਰਥੀ ਰਹਿ ਚੁੱਕੇ ਹਨ, ਨੇ ਮੈਡੀਕਲ ਦੀ ਪੜ੍ਹਾਈ ਕਰ ਰਹੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਆਰਮੀ ਵਿੱਚ ਭਰਤੀ ਹੋਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਆਰਮੀ ਉਨ੍ਹਾਂ ਨੂੰ ਮੈਡੀਸਨ ਤੋਂ ਲੇ ਕੇ ਆਰਮੀ ਅਫ਼ਸਰ ਤੱਕ ਪਹੁੰਚਣ ਤੋਂ ਇਲਾਵਾ ਵਿਕਾਸ ਦੇ ਸਾਰੇ ਮੌਕੇ ਜਿਵੇਂ ਕਿ ਸਪੈਸ਼ਲਾਈਜੇਸ਼ਨ, ਸੁਪਰ ਸਪੈਸ਼ਲਾਈਜੇਸ਼ਨ, ਵਿਦੇਸ਼ੀ ਮਿਸ਼ਨ ਅਡਵੈਂਚਰ ਅਤੇ ਜੀਵਨ ਸ਼ੈਲੀ ਨੂੰ ਬਿਹਤਰ ਬਣਾਉਣ `ਚ ਮਦਦ ਕਰਦਾ ਹੈ।
ਉਨ੍ਹਾਂ ਨੇ ਦਫਤਰੀ ਸਿਖਲਾਈ ਕਾਲਜ, ਆਰਮੀ ਮੈਡੀਕਲ ਕਾਰਪੋਰੇਸ਼ਨ, ਸੈਂਟਰ ਐਂਡ ਕਾਲਜ, ਲਖਨਊ ਵਿਖੇ ਮੈਡੀਕੋ ਅਫ਼ਸਰਾਂ ਨੂੰ ਮੈਡੀਕਲ ਦੀ ਸਿਖਲਾਈ ਬਾਰੇ ਸਮਝਾਇਆ ਤੇ ਦਿਖਾਇਆ।
ਇਸ ਮੌਕੇ ਤੇ ਡਾ. ਬੀ.ਸੀ ਸਰੀਨ, ਐਡੀਸ਼ਨਲ ਮੈਡੀਕਲ ਸੁਪ੍ਰਿਟੈਂਡੈਂਟ, ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਨੇ ਕਰਨਲ ਅਨਿਲ ਵਾਸੁਦੇਵਾ ਅਤੇ ਕੈਪਟਨ ਜੋਬਨਪ੍ਰੀਤ ਸਿੰਘ ਨੂੰ ਸੋਵੀਨੀਅਰ ਦੇ ਕੇ ਸਨਮਾਨਿਤ ਕੀਤਾ।
 

Check Also

ਖ਼ਾਲਸਾ ਕਾਲਜ ਇੰਟਰਨੈਸ਼ਨਲ ਸਕੂਲ ਵਿਖੇ ‘ਲਿਖ ਨੀ ਕਲਮੇ ਮੇਰੀਏ’ ਪੁਸਤਕ ਲੋਕ ਅਰਪਿਤ

ਅੰਮ੍ਰਿਤਸਰ, 9 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਰਣਜੀਤ ਐਵੀਨਿਊ ਵਿਖੇ …

Leave a Reply