ਸਾਨੂੰ ਅਜਿਹੇ ਧਾਰਮਿਕ ਕਾਰਜ ਮਿਲਜੁੱਲ ਕੇ ਮਨਾਉਣੇ ਚਾਹੀਦੇ ਹਨ- ਗਿੱਲ
ਅੰਮ੍ਰਿਤਸਰ, 21 ਸਤੰਬਰ (ਰਾਜੂ)- ਮਾਂ ਆਰਤੀ ਦੇਵਾ ਸੇਵਕ ਸਭਾ ਵਲੋਂ ਮਾਤਾ ਆਰਤੀ ਦੇਵਾ ਦੀ ਰਹਿਨੁਮਾਈ ਤੇ ਪ੍ਰਧਾਨ ਮਨਜੀਤ ਮਿੰਟਾ ਦੀ ਅਗਵਾਈ ਹੇਂਠ ਮਹਾਂਮਾਈ ਜੀ ਦਾ 8ਵਾਂ ਸਲਾਨਾ ਜਾਗਰਣ ਬੜੀ ਸ਼ਰਧਾਂ ਤੇ ਧੂਮ ਧਾਮ ਨਾਲ਼ ਮਨਾਇਆਂ ਗਿਆ।ਇਸ ਮੋਕੇ ਹਲਕਾ ਪੱਛਮੀ ਇੰਚਾਰਜ ਰਾਕੇਸ਼ ਗਿੱਲ ਤੇ ਕੋਂਸਲਰ ਅਮਰਬੀਰ ਸੰਧੂ ਨੇ ਵਿਸ਼ੇਸ਼ ਤੋਰ ਤੇ ਮਹਾਂਮਾਈ ਜੀ ਦੇ ਚਰਨਾਂ ਵਿਚ ਹਾਜਰੀ ਭਰੀ ਤੇ ਮਾਤਾ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੋਕੇ ਰਾਕੇਸ਼ ਗਿਲ ਨੇ ਕਿਹਾ ਕਿ ਸਾਨੂੰ ਸਭ ਧਰਮਾਂ ਦਾ ਸਤਿਕਾਰ ਕਰਨ ਦੇ ਨਾਲ ਧਾਰਮਿਕ ਕਾਰਜ ਮਿਲਜੁੱਲ ਕੇ ਮਨਾਉਣੇ ਚਾਹੀਦੇ ਹਨ।ਮਾਂ ਆਰਤੀ ਦੇਵਾ ਸੇਵਕ ਸਭਾ ਦੇ ਸਮੂਹ ਮੈਂਬਰਾ ਤੇ ਅਹੁਦੇਦਾਰਾਂ ਨੇ ਹਲਕਾ ਪੱਛਮੀ ਇੰਚਾਰਜ ਰਾਕੇਸ਼ ਗਿੱਲ ਤੇ ਹੋਰਾਂ ਨੂੰ ਸਨਮਾਨ ਚਿੰਨ ਤੇ ਸਿਰਪਾਓ ਦੇ ਕੇ ਸਨਮਾਨਤ ਕੀਤਾ। ਇਸ ਮੋਕੇ ਚਮਨਦੀਪ ਸਿੰਘ ਗੋਲਡੀ, ਸਤੀਸ਼ ਬੱਲੂ, ਸਰਬਜੀਤ ਸਿੰਘ ਸ਼ੱਬਾ, ਠੇਕੇਦਾਰ ਕੁਲਦੀਪ ਸਿੰਘ, ਸੁਖਦੇਵ ਸੋਨੀ, ਮੰਡਲ ਪ੍ਰਧਾਨ ਸੁਭਾਸ਼ ਬਾਬਾ, ਬੀਬੀ ਬਲਵਿੰਦਰ ਕੋਰ ਸੰਧੂ, ਜੁਗਿੰਦਰ ਬਾਵਾ, ਗੋਰਵ ਗਿੱਲ, ਕੁਲਦੀਪ ਰਾਏ ਸ਼ਰਮਾ, ਦੀਪਕ ਖੰਨਾ, ਵਿੱਕੀ ਖੰਨਾਂ, ਆਰਕੇ ਭਗਤ, ਸ਼ਾਂਨੀ ਲਾਲਾ, ਕੁਲਦੀਪ ਸਿੰਘ, ਬਲਬੀਰ ਸਿੰਘ, ਸਤੀਸ਼ ਕੁਮਾਰ, ਸ਼ਾਲੂ, ਸੁਨਿਲ, ਗੁਰਜੀਤ ਸਿੰਘ ਕਾਕਾ, ਸਵਰਣ ਸਿੰਘ ਕੁੱਕੂ, ਰਜਿੰਦਰ ਕੁਮਾਰ, ਬੂਟਾ ਸਿੰਘ ਆਦਿ ਹਾਜਰ ਸਨ।