ਅੰਮ੍ਰਿਤਸਰ, 21 ਸਤੰਬਰ (ਰਾਜੂ)- ਸਥਾਨਕ ਸੰਧੂ ਕਲੋਨੀ ਏ-ਬਲਾਕ ਵਿਖੇ ਕੰਪਲੀਟ ਕੇਅਰ ਆਯੂਰਵੈਦਿਕ ਮੈਡੀਸਨ ਫਿਜੀਓਥਰੈਪੀ ਪੰਚਕਰਮਾ ਇਲਾਜ ਕੇਂਦਰ ਵਲੋਂ ਵੱਖ ਵੱਖ ਬਿਮਾਰੀਆਂ ਦਾ ਫ੍ਰੀ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਡਾਕਟਰ ਤਜਿੰਦਰਪਾਲ ਸਿੰਘ ਤੇ ਉਨਾਂ ਦੀ ਟੀਮ ਵਲੋਂ ਕਰੀਬ 200 ਤੋਂ ਵੱਧ ਲੋਕਾਂ ਦੇ ਗੁਰਦੇ ਦੀ ਪੱਥਰੀ, ਬਵਾਸੀਰ, ਪੀਲੀਆ, ਜੌੜਾਂ ਦੇ ਦਰਦ, ਮਾਇਗਰੇਨ, ਸਰਵਾਇਕਲ, ਸ਼ੁਗਰ, ਸ਼ਰੀਰਕ ਕਮਜੌਰੀ, ਬਾਲਾਂ ਦਾ ਟੱਟਣਾ, ਚਮੜੀ ਦੇ ਰੌਗ, ਦਿਲ ਦੇ ਰੌਗ ਤੇ ਅੋਰਤਾਂ ਦੇ ਰੌਗਾਂ ਦਾ ਇਲਾਜ ਦੀ ਜਾਂਚ ਕੀਤੀ ਗਈ ਤੇ ਉਨਾਂ ਨੂੰ ਫ੍ਰੀ ਦਵਾਈਆਂ ਵੰਡੀਆਂ ਗਈਆਂ।ਡਾਕਟਰ ਤਜਿੰਦਰਪਾਲ ਸਿੰਘ ਨੇ ਇਸ ਮੌਕੇ ਕਿਹਾ ਕਿ ਉਨਾਂ ਵਲੋਂ ਸਮੇਂ ਸਮੇਂ ਤੇ ਲੋਕਾਂ ਸਿਹਤ ਨੂੰ ਧਿਆਨ ਵਿਚ ਰੱਖਦੇ ਹੋਏ ਥਾਂ ਥਾਂ ਤੇ ਕੈਂਪਾਂ ਦਾ ਆਂਯੋਜਨ ਕੀਤਾ ਜਾ ਰਿਹਾ ਹੈ ਤੇ ਅਗਾਂਹ ਵੀ ਇਹ ਸਿਲਸਿਲਾ ਜਾਰੀ ਰਹੇਗਾ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਅਜਿਹੇ ਕੈਂਪਾਂ ਤੋਂ ਲੋਕਾਂ ਨੂੰ ਲਾਹਾ ਲੈਣਾ ਚਾਹੀਦਾ ਹੈ ਤਾਂ ਜੋ ਨਿਰੋਏ ਸਮਾਜ ਦੀ ਸਦੀਵੀ ਰਹਿ ਸਕੇ।ਇਸ ਮੋਕੇ ਕੁਲਵਿੰਦਰ ਸਿੰਘ, ਬਲਜੀਤ ਸਿੰਘ, ਕਾਜਲ, ਸਰਬਜੀਤ ਸਿੰਘ, ਨਿਰਮਲ ਸਿੰਘ ਆਦਿ ਹਾਜਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …