ਅੰਮ੍ਰਿਤਸਰ, 21 ਸਤੰਬਰ (ਰਾਜੂ)- ਅਮ੍ਰਿਤਸਰ ਵਿਰਸਾ ਵਿਹਾਰ ਵਿਖੇ ਪਿਛਲੇ ਦਿਨੀਂ ਜਿਲ੍ਹਾ ਪੱਧਰੀ ਅਧਿਆਪਕ ਸਨਮਾਨ ਦਿਵਸ ਮਨਾਇਆ ਗਿਆ, ਜਿਸ ਵਿੱਚ ਮੁੱਖ ਮਹਿਮਾਨ ਡਿਪਟੀ ਸਰਕਲ ਸਿੱਖਿਆ ਅਫਸਰ ਜਲਧਰ ਮਡਲ ਛਿਦਰ ਸਿਘ ਸ਼ਾਮਿਲ ਹੋਏ।ਸਮਾਗਮ ਦੀ ਪ੍ਰਧਾਨਗੀ ਜਿਲ੍ਹਾ ਸਿੱਖਿਆ ਅਫਸਰ (ਐ:ਸਿ:,ਅਮ੍ਰਿਤਸਰ) ਜੁਗਰਾਜ ਸਿਘ ਅਤੇ ਡਿਪਟੀ ਜਿਲ੍ਹਾ ਸਿੱਖਿਆ ਅਫਸਰ (ਐ:ਸਿ:, ਅਮ੍ਰਿਤਸਰ) ਭੁਪਿਦਰ ਕੌਰ ਨੇ ਕੀਤੀ।ਇਸ ਮੌਕੇ ਅਮ੍ਰਿਤਸਰ ਜਿਲ੍ਹੇ ਵਿੱਚੋਂ ਸਿੱਖਿਆ ਨੂੰ ਸਮਰਪਿਤ ਬੈਸਟ ਅਧਿਆਪਕਾਂ ਦੀ ਚੋਣ ਕਰਕੇ ਸਿੱਖਿਆ ਦੇ ਖੇਤਰ ਵਿਚ ਪਾਏ ਯੋਗਦਾਨ ਲਈ ਸਨਮਾਨਤ ਕੀਤਾ ਗਿਆ।ਇਸ ਸਮਾਗਮ ਵਿੱਚ ਸਰਕਾਰੀ ਐਲੀਮੈਂਟਰੀ ਸਕੂਲ ਕਾਲਾ ਦੀ ਜੀਵਨ ਜੋਤੀ ਭਾਟੀਆ ਨੂੰ ਵੀ ਡਿਪਟੀ ਸੀ.ਈ.ਓ ਛਿੰਦਰ ਸਿੰਘ, ਡੀ.ਈ.ਓ ਅੰਮ੍ਰਿਤਸਰ ਜੁਗਰਾਜ ਸਿੰਘ ਵਲੋਂ ਸਨਮਾਨਿਤ ਕੀਤਾ ਗਿਆ।ਇਹ ਸਨਮਾਨ ਪੱਤਰ ਮਿਲਣ ਨਾਲ ਸਕੂਲ ਸਟਾਫ ਅਤੇ ਬੱਚਿਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਜੀਵਨ ਜੋਤੀ ਭਾਟੀਆ ਨੂੰ ਮੁਬਾਰਕਬਾਦ ਦਿੱਤੀ।ਮੈਡਮ ਸਵਰਨ ਕੌਰ ਹੈਡ ਟੀਚਰ ਨੂੰ ਵੀ ਸਨਮਾਨਿਤ ਕੀਤਾ ਗਿਆ।ਸਰਕਾਰੀ ਐਲੀਮੈਂਟਰੀ ਸਕੂਲ ਕਾਲਾ ਦੀ ਖਾਸੀਅਤ ਇਹ ਹੈ ਕਿ ਇਸ ਸਕੂਲ ਵਿਚ ਰਹਿ ਚੁੱਕੇ ਹੈਡ ਟੀਚਰ ਰੋਸ਼ਨ ਲਾਲ ਸ਼ਰਮਾ ਸਟੇਟ ਐਵਾਰਡ ਲੈਣ ਉਪਰੰਤ ਭਾਰਤ ਦੇ ਰਾਸ਼ਟਰਪਤੀ ਪਾਸੋਂ ਨੈਸ਼ਨਲ ਐਵਾਰਡ ਹਾਸਲ ਕਰ ਚੁੱਕੇ ਹਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …