Thursday, July 16, 2026

ਤੂੰ ਹੋਵੇਂ ਇਕ ਮੈਂ ਹੋਵਾਂ

ਇਕ ਤੂੰ ਹੋਵੇਂ ਇਕ ਮੈਂ ਹੋਵਾਂ।
ਲੱਖ ਖ਼ੁਸ਼ੀਆਂ ਦੇ ਹਾਰ ਪਰੋਵਾਂ।
ਦੋ ਸਾਹਾਂ ਦਾ ਸਾਹ ਇਕ ਹੋਵੇ
ਮੈਂ  ਤੇਰਾ ਹੀ ਪ੍ਰਛਾਵਾਂ  ਹੋਵਾਂ।

ਗ਼ਮੀਆਂ ਦੇ ਦਰਿਆ ਵਿਚੋਂ ਵੀ,
ਤਾਰੀ ਲਾਈਏ ਖ਼ੁਸ਼ੀਆਂ ਦੀ।
ਛੇੜ ਦਵੇ ਨਾ ਕੋਈ ਕਹਾਣੀ,
‘ਵ੍ਹਾਵਾਂ ਰੁੱਸੀਆਂ-ਰੁੱਸੀਆਂ ਦੀ।

ਦਿਲ-ਦਰਿਆ ਸਮੁੰਦਰੋਂ ਡੂੰਘੇ,
ਇਸ ਵਿਚ ਡੁੱਬ ਕੇ, ਕੀ ਲੈਣਾ।
ਗ਼ਮ ਦੇ ਹੰਝੂ-ਹੌਕਿਆਂ ਨੂੰ ਵੀ,
ਹੱਸ-ਹੱਸ ਰੱਜ਼ ਕੇ ਪੀ ਲੈਣਾ।

ਸੁਭ੍ਹਾ ਦਾ ਭੁੱਲਿਆ ਜੋ ਵੀ ਬੰਦਾ,
ਉਹ ਜੇ ਸ਼ਾਮ ਨੂੰ ਮੁੜ ਆਵੇ।
ਉਹਨੂੰ ਭੁੱਲਾ ਕਹਿਣ ਨਾ ਲੋਕੀਂ,
ਪਰ!ਫਿਰ ਨਾ ਕਿਧਰੇ ਤੁਰ ਜਾਵੇ।

ਇਸ ਜੀਵਨ ਦਾ ਕੀ ਭਰਵਾਸਾ,
ਤੂੰ ਆ ਗਲ ਮੇਰੇ ਲੱਗ ਸੱਜਣਾ।
ਅੱਜ ਮੇਰੇ ਦਿਲ ਦੇ ਸੁੰਨੇ ਵਿਹੜੇ,
ਤੂੰ ਚਾਨਣ ਬਣ ਕੇ ਜਗ ਸੱਜਣਾਂ।

‘ਸੁਹਲ’ ਜੇ ਇਤਬਾਰ ਨਹੀਂ ਤੈਨੂੰ,
ਫਿਰ! ਪਿੱਛੇ ਮੁੜ ਕੇ ਵੇਖੀਂ ਨਾ।
ਅੱਗ ਹਿਜ਼ਰ ਦੀ ਦਿਲ ‘ਚ ਤੜਪੇ
ਇਹ ਸੇਕ ਤੂੰ ਸੱਜਣਾ ਸੇਕੀਂ ਨਾ।
Malkiat Suhal

 

ਮਲਕੀਅਤ ‘ਸੁਹਲ’
ਗੁਰਦਾਸਪੁਰ ।
ਮੋ-9872848610

Check Also

ਸਰਬਜੋਤ ਸਿੰਘ ਧੰਜਲ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਬਣਾਏ ਜਾਣ ‘ਤੇ ਵਰਕਰ ਖੁਸ਼

ਅੰਮ੍ਰਿਤਸਰ, 16 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੀਆਂ …

Leave a Reply