ਮਾਛੀਵਾੜਾ ਸਾਹਿਬ, 2 ਸਤੰਬਰ (ਪੰਜਾਬ ਪੋਸਟ – ਬਲਬੀਰ ਸਿੰਘ ਬੱਬੀ) – ਪੰਜਾਬੀ ਮਾਂ ਬੋਲੀ ਦੀ ਚੜ੍ਹਦੀਕਲਾ ਲਈ ਹੋਰ ਸੰਸਥਾਵਾਂ ਤੋਂ ਇਲਾਵਾ ਇਲਾਕੇ ਦੀਆਂ ਸਾਹਿਤ ਸਭਾਵਾਂ ਦਾ ਵੱਡਾ ਯੋਗਦਾਨ ਹੈ।ਇਸੇ ਲੜੀ ਤਹਿਤ ਜੀਵਨਜੋਤ ਪੰਜਾਬੀ ਸਾਹਿਤ ਸਭਾ ਸਾਹਨੇਵਾਲ ਨੇ ਇੱਕ ਵਿਸ਼ਾਲ ਮੀਟਿੰਗ ਕੀਤੀ।ਜਿਸ ਵਿੱਚ ਬਲਕੌਰ ਸਿੰਘ ਗਿੱਲ ਮੁੱਖ ਮਹਿਮਾਨ ਵਜੋਂ ਪਹੁੰਚੇ।ਸਭਾ ਦੀ ਪ੍ਰਧਾਨ ਬੀਬੀ ਜਤਿੰਦਰ ਕੌਰ ਸੰਧੂ ਤੇ ਸਾਥੀਆਂ ਨੇ ਮੁੱਖ ਮਹਿਮਾਨ ਦਾ ਗੁਲਦਸਤੇ ਭੇਂਟ ਕਰਕੇ ਸਵਾਗਤ ਕੀਤਾ।ਸਭ ਲਈ ਸਵਾਗਤੀ ਸ਼ਬਦ ਸਾਹਿਤ ਸਭਾ ਭੈਣੀ ਸਾਹਿਬ ਦੇ ਪ੍ਰਧਾਨ ਗੁਰਸੇਵਕ ਸਿੰਘ ਨੇ ਕਹੇ।ਉਪਰੰਤ ਕਵੀ ਦਰਬਾਰ ਦੀ ਸ਼ੁਰੂਆਤ ਹੋਈ।
ਸਭ ਤੋਂ ਪਹਿਲਾਂ ਦਲਬੀਰ ਕਲੇਰ ਨੇ ਗੀਤ, ਰਜਿੰਦਰ ਸ਼ਰਮਾ ਨੇ ਅਣਖੀ ਪੁੱਤ, ਸੰਪੂਰਨ ਨੇ ਭਾਰਤੀ ਦੀ ਨਾਰੀ, ਰਵੀ ਮਹਿਮੀ ਨੇ ਬਚਪਨ, ਅਮਰੀਕ ਨੇ ਨਸ਼ੇ, ਹਰਬੰਸ ਰਾਏ ਸੜਕ ਦੇ ਕੁੱਤੇ, ਪਰਮਜੀਤ ਰਾਏ ਨੇ ਪੌਣ ਪੁਰੇ ਦੀ, ਨੇਤਰ ਸਿੰਘ ਮੁੱਤੋਂ ਨੇ ਮਾਂ ਬੋਲੀ, ਲੋਕ ਗਾਇਕ ਜਗਤਾਰ ਰਾਈਆਂ ਨੇ ਚੰਨ ਮੱਖਣਾ, ਗੀਤ ਗੁਰਜੀਤ ਨੇ ਮਾਂ, ਜਗਵੀਰ ਵਿੱਕੀ ਨੇ ਸਰਦਾਰੀ, ਸੁਖਵਿੰਦਰ ਅਨਹਦ ਨੇ ਮੁਹੱਬਤ, ਗੁਰਪ੍ਰੀਤ ਮਾਦਪੁਰੀ ਨੇ ਇਟਲੀ ਯਾਤਰਾ, ਅਮਰੀਕ ਧਰੋਡਵੀ ਨੇ ਭਗਵਾਨ ਚੋਰੀ ਹੋ ਗਿਆ, ਗੀਤਕਾਰ ਅਨਿਲ ਨੇ ਜੁਗਨੀ, ਗੁਰਸੇਵਕ ਸਿੰਘ ਢਿੱਲੋਂ ਨੇ ਚਿੜੀਏ ਮੇਰੇ ਸ਼ਹਿਰ ਦੀਏ, ਜਤਿੰਦਰ ਕੌਰ ਸੰਧੂ ਨੇ ਕਵਿਤਾ ਭਿਆਨਕ ਔਰਤ ਅਤੇ ਬਲਬੀਰ ਸਿੰਘ ਬੱਬੀ (ਤੱਖਰਾਂ) ਨੇ ਜ਼ਿੰਦਗੀ ਗ਼ਜ਼ਲ ਪੇਸ਼ ਕੀਤੀ।
ਬਲਕੌਰ ਸਿੰਘ ਗਿੱਲ ਨੇ ਪੁਰਾਤਨ ਪੰਜਾਬ ਤੇ ਪੁਰਾਣੇ ਸਭਿਆਚਾਰ ਦੀ ਗੱਲ ਕੀਤੀ ਤੇ ਆਪਣੇ ਜੀਵਨ ਬਿਰਤਾਂਤ ਬਾਰੇ ਦੱਸਿਆ।ਇਸ ਸਮੇਂ ਜੀਵਨ ਜੋਤ ਸਾਹਿਤ ਸਭਾ ਦੇ ਕੁੱਝ ਨਵੇਂ ਅਹੁੱਦੇਦਾਰਾਂ ਦੀ ਚੋਣ ਵੀ ਹੋਈ।ਬਲਕੌਰ ਸਿੰਘ ਗਿੱਲ ਤੇ ਸਭਾ ਦੀ ਪ੍ਰਧਾਨ ਜਤਿੰਦਰ ਕੌਰ ਸੰਧੂ ਨੇ ਆਏ ਹੋਏ ਕਵੀਆਂ ਸਨਮਾਨਿਤ ਕੀਤਾ।
ਇਸ ਮੌਕੇ ਟਿੰਕੂ ਸਾਹਨੇਵਾਲ, ਵਿਜੇ ਕੁਮਾਰ, ਦਵਿੰਦਰਪਾਲ ਸ਼ਰਮਾ ਤੇ ਨਗਰ ਨਿਵਾਸੀ ਸ਼ਾਮਲ ਹੋਏ।ਪੰਜਾਬੀ ਸਾਹਿਤ ਦੀ ਗੱਲ ਕਰਦੀ ਇਹ ਮੀਟਿੰਗ ਯਾਦਗਾਰੀ ਹੋ ਨਿੱਬੜੀ।
Check Also
ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ
ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …