ਭੀਖੀ, 8 ਸਤੰਬਰ (ਪੰਜਾਬ ਪੋਸਟ – ਕਮਲ ਕਾਂਤ) – ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਜਿਲ੍ਹਾ ਮਾਨਸਾ ਦਾ ਇੱਕ ਰੋਜਾ ਅਜਲਾਸ ਵਿਸ਼ਵਕਰਮਾ ਭਵਨ ਵਿੱਚ ਜਿਲ੍ਹਾ ਪ੍ਰਧਾਨ ਸ਼੍ਰੀਮਤੀ ਜਸਵਿੰਦਰ ਕੌਰ ਦੀ ਪ੍ਰਧਾਨਗੀ ਹੇਠ ਸੰਪੰਨ ਹੋਇਆ।
ਇਸ ਇਜਲਾਸ ਵਿੱਚ ਪੰਜਾਬ ਸੂਬੇ ਦੇ ਪ੍ਰਧਾਨ ਸ਼੍ਰੀਮਤੀ ਹਰਜੀਤ ਕੌਰ ਜਨਰਲ ਸਕੱਤਰ ਸੁਭਾਸ਼ ਰਾਣੀ ਤੋਂ ਇਲਾਵਾ 92 ਡੈਮੀਗੇਟਾਂ ਨੇ ਭਾਗ ਲਿਆ। ਜਨਰਲ ਸਕੱਤਰ ਸ਼੍ਰੀਮਤੀ ਚਰਨਜੀਤ ਕੌਰ ਵਲੋਂ ਚਾਰ ਸਾਲਾਂ `ਚ ਕੀਤੇ ਸੰਘਰਸ਼ਾਂ ਵਿਚੋਂ ਹਾਸਲ ਕੀਤੀਆਂ ਪ੍ਰਾਪਤੀਆਂ ਦੀ ਰਿਪੋਰਟ ਪੇਸ਼ ਕੀਤੀ ਗਈ। ਜਿਲ੍ਹੇ ਦੀ ਵਿੱਤ ਸਕੱਤਰ ਅਮਨਦੀਪ ਕੌਰ ਵਲੋਂ ਚਾਰ ਸਾਲਾਂ ਦਾ ਲੇਖਾ-ਜੋਖਾ ਪੇਸ਼ ਕੀਤਾ ਗਿਆ।ਇਨ੍ਹਾਂ ਦੋਨਾਂ ਰਿਪੋਰਟਾਂ `ਤੇ 20 ਡੈਲੀਗੇਟਾਂ ਨੇ ਚਰਚਾ ਵਿਚ ਭਾਗ ਲਿਆ।ਸੂਬੇ ਦੀ ਪ੍ਰਧਾਨ ਹਰਜੀਤ ਕੌਰ, ਜਨਰਲ ਸਕੱਤਰ ਸੁਭਾਸ਼ ਰਾਣੀ ਨੇ ਕਿਹਾ ਕਿ ਸਕੀਮ ਨੂੰ ਤਹਿਤ 2 ਅਕਤੂਬਰ ਸੇਵਾਵਾਂ ਪੂਰਕ ਪੋਸਟਿਕ ਖੁਰਾਕ, ਸਿਹਤ ਜਾਂਚ, ਟੀਕਾਕਰਨ, ਪ੍ਰੀ ਸਕੂਲ ਸਿੱਖਿਆ ਸਿਹਤ ਅਤੇ ਖੁਰਾਕ ਸੰਬੰਧੀ ਆਦਿ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ।
ਇਸ ਤਹਿਤ ਪ੍ਰੀ-ਪ੍ਰਾਇਮਰੀ ਜਮਾਤਾ ਸਰਕਾਰੀ ਪ੍ਰਾਇਮਰੀ ਸਕੂਲਾਂ ਨੂੰ ਦੇ ਦਿੱਤੀਆਂ ਗਈਆਂ ਹਨ ਅਤੇ ਫੈਸਲਾ ਵੀ ਕੀਤਾ ਗਿਆ ਸੀ ਕਿ ਸਿੱਖਿਆ ਵਿਭਾਗ ਅਤੇ ਸਮਾਜਿਕ ਸੁਰੱਖਿਆ ਅਤੇ ਬਾਲ ਵਿਕਾਸ ਵਿਭਾਗ ਮਿਲ ਕੇ ਪ੍ਰੀ-ਸਕੂਲ ਸਿੱਖਿਆ ਦੇਣਗੇ ਅਤੇ ਬੱਚਆਂ ਦੀ ਦੇਖਭਾਲ ਕਰਨਗੇ। ਇਸ ਫੈਸਲੇ ਤਹਿਤ ਪ੍ਰੀ-ਸਕੂਲ ਸਿੱਖਿਆ ਅਤੇ ਦੇਖਭਾਲ ਦੇ ਨਾਂ ਤੇ ਇਸ ਨੂੰ ਦੋ ਭਾਗਾਂ ਵਿੱਚ ਵੰਡ ਦਿੱਤਾ ਗਿਆ। ਨਤੀਜੇ ਵਜੋਂ 3-6 ਸਾਲ ਦੇ ਬੱਚਿਆ ਦੇ ਵਿਕਾਸ ਉਪਰ ਅਸਰ ਪੈ ਰਿਹਾ ਹੈ।ਉਹਨਾਂ ਨੇ ਮੰਗ ਕੀਤੀ ਹੈ ਕਿ 3-6 ਸਾਲ ਦੇ ਬੱਚਿਆਂ ਦਾ ਦਾਖਲਾ ਆਂਗਣਵਾੜੀ ਸੈਂਟਰਾਂ ਵਿੱਚ ਯਕੀਨੀ ਬਣਾਉਂਦੇ ਹੋਏ ਪ੍ਰੀ-ਸਕੂਲ ਸਿੱਖਿਆ ਆਂਗਣਵਾੜੀ ਕੇਂਦਰਾਂ ਵਿੱਚ ਦਿੱਤੀ ਜਾਵੇ।
ਆਗੂਆਂ ਨੇ ਕਿਹਾ ਕਿ ਆਂਗਣਵਾੜੀ ਕੇਂਦਰਾਂ ਲਈ ਬਿਲਡਿੰਗ, ਬਿਜਲੀ ਪਾਣੀ ਦਾ ਪ੍ਰਬੰਧ ਕੀਤਾ ਜਾਵੇ, ਗੈਰ ਵਿਗਿਆਨਿਕ ਢੰਗ ਨਾਲ ਚੱਲ ਰਹੇ ਅਦਾਰੇ ਬੰਦ ਕੀਤੇ ਜਾਣ।ਆਂਗਣਵਾੜੀ ਵਰਕਰਜ ਅਤੇ ਹੈਲਪਰਜ ਨੂੰ ਬਣਦਾ ਸਨਮਾਨ ਦਿੱਤਾ ਜਾਵੇ। ਆਂਗਣਵਾੜੀ ਵਰਕਰਜ ਅਤੇ ਹੈਲਪਰਜ ਦੇ ਮਾਣ ਭੱਤੇ ਵਿੱਚ ਕੇਂਦਰ ਵਲੋਂ ਜੋ ਵਾਧਾ ਕੀਤਾ ਗਿਆ ਸੀ ਜਿਸ ਵਿੱਚ ਪੰਜਾਬ ਸਰਕਾਰ ਨੇ ਆਪਣਾ ਬਣਦਾ ਹਿੱਸਾ 40% ਕੱਟ ਲਿਆ ਹੈ। ਉਹ ਜਲਦੀ ਤੋਂ ਜਲਦੀ ਬਹਾਲ ਕਰੇ ਅਤੇ ਮਿੰਨੀ ਆਂਗਣਵਾੜੀ ਸੈਂਟਰਾਂ ਨੂੰ ਪੂਰਾ ਕੀਤਾ ਜਾਵੇ। ਉਹਨਾਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਰਕਾਰਾਂ ਨੇ ਉਹਨਾਂ ਦੀਆਂ ਮੰਗਾਂ ਤੇ ਧਿਆਨ ਨਾ ਦਿੱਤਾ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਜਿਲ੍ਹੇ ਦੀ ਨਵੀਂ ਚੁਣੀ ਹੋਈ ਪ੍ਰਧਾਨ ਨੇ ਸਾਰੇ ਡੈਲੀਗੇਟਾਂ ਦਾ ਧੰਨਵਾਦ ਕੀਤਾ।
ਜ਼ਿਲ੍ਹੇ ਦੇ ਚੁਣੇ ਅਹੁੱਦੇਦਾਰਾਂ ਵਿੱਚ ਜਿਲ੍ਹਾ ਪ੍ਰਧਾਨ ਜਸਵਿੰਦਰ ਕੌਰ ਜਿਲਾ ਸਕੱਤਰ ਚਰਨਜੀਤ ਕੌਰ, ਜਿਲ੍ਹਾ ਕੈਸ਼ੀਅਰ ਅਮਨਦੀਪ ਕੌਰ, ਕਾਰਜਕਾਰ ਪ੍ਰਧਾਨ ਰਣਜੀਤ ਕੌਰ, ਜੁਆਇੰਟ ਸੈਕਟਰੀ ਮੀਨੂੰ ਰਾਣੀ, ਸਹਾਇਕ ਕੈਸ਼ੀਅਰ ਅਵਿਨਾਸ਼ ਕੌਰ, ਮੀਤ ਪ੍ਰਧਾਨ ਗੁਰਮੀਤ ਕੌਰ, ਮੀਤ ਪ੍ਰਧਾਨ ਕਰਮਜੀਤ ਕੌਰ, ਦਿਲਜੀਤ ਕੌਰ, ਸਕੱਤਰ ਬਿੰਦਰ ਕੌਰ, ਸਕੱਤਰ ਸੁਮਨ ਲਤਾ, ਸਕੱਤਰ ਹਰਪ੍ਰੀਤ ਕੌਰ ਮਾਨਸਾ, ਸਹਾਇਕ ਵਰਕਰ ਰਜਨੀ ਕੌਰ ਆਦਿ ਸ਼ਾਮਲ ਹਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …