Saturday, December 21, 2024

ਪੰਜਾਬ ਕਿਸਾਨ ਯੂਨੀਅਨ ਦਾ ਬਲਾਕ ਭੀਖੀ ਦੀ ਮੀਟਿੰਗ ਹੋਈ

ਭੀਖੀ, 8 ਸਤੰਬਰ (ਪੰਜਾਬ ਪੋਸਟ – ਕਮਲ ਕਾਂਤ) – ਪੰਜਾਬ ਕਿਸਾਨ ਯੂਨੀਅਨ ਦਾ ਬਲਾਕ ਭੀਖੀ ਦਾ ਡੈਲੀਗੇਟ ਇਜਲਾਸ ਹੋਇਆ।ਜਿਸ ਵਿੱਚ ਗੋਰਾ ਸਿੰਘ PUNJ0809201906ਭੈਣੀਬਾਘਾ, ਸਵਰਨ ਸਿੰਘ ਬੋੜਾਵਾਲ, ਸੁਰਜੀਤ ਸਿੰਘ ਕੋਟਧਰਮੂ, ਹਾਕਮ ਸਿੰਘ ਝੁਨੀਰ ਅਤੇ ਰੁਲਦੂ ਸਿੰਘ ਮਾਨਸਾ ਵਿਸੇਸ਼ ਤੌਰ ਤੇ ਸ਼ਾਮਲ ਹੋਏ।ਜਥੇਬੰਦੀ ਦੇ ਪਿਛਲੇ ਦੋ ਸਾਲ ਦੀਆਂ ਪ੍ਰਾਪਤੀਆਂ ਅਤੇ ਕੀਤੇ ਕੰਮਾਂ ਨੂੰ ਜਿਲਾ ਪ੍ਰਧਾਨ ਭੋਲਾ ਸਿੰਘ ਸਮਾਓਂ, ਬਲਾਕ ਪ੍ਰਧਾਨ ਕਰਨੈਲ ਸਿੰਘ ਖੀਵਾ ਨੇ ਪੇਸ਼ ਕੀਤਾ।ਡੇਲੀਗੇਟਾਂ ਨੂੰ ਵਿਸ਼ਵਾਸ਼ ਵਿੱਚ ਲੈਂਦੇ ਹੋਏ ਖਾਸ ਤੌਰ `ਤੇ ਬੇਨਤੀ ਕੀਤੀ ਕਿ ਕਿਸਾਨੀ ਦੀ ਸੇਵਾ ਲਈ ਭੱਖਦੇ ਮਸਲਿਆਂ `ਤੇ ਤਨ ਮਨ ਧਨ ਨਾਲ ਅੱਗੇ ਆਉਣ ਲਈ ਆਬਜ਼ਰਬਰਾਂ ਵਲੋਂ ਪੇਸ਼ ਕੀਤੇ ਹੋਏ ਪੈਨਲ ਨੂੰ ਸਮੁੱਚੇ ਡੇਲੀਗੇਟਾਂ ਨੇ ਸਰਬਸੰਮਤੀ ਨਾਲ ਪੇਸ਼ ਕੀਤਾ।ਜਿਸ ਵਿੱਚ ਪ੍ਰਧਾਨ ਅਮੋਲਕ ਸਿੰਘ ਖੀਵਾ, ਸੀਨੀਅਰ ਮੀਤ ਪ੍ਰਧਾਨ ਗੁਰਜੰਟ ਸਿੰਘ ਅਲੀਸ਼ੇਰ, ਮੀਤ ਪ੍ਰਧਾਨ ਹੇਮ ਰਾਜ ਬੀਰ, ਸਕੱਤਰ ਬਲਦੇਵ ਸਿੰਘ ਸਮਾਓ, ਵਿੱਤ ਸਕੱਤਰ ਬੱਲਾ ਸਿੰਘ ਰੱਲਾ, ਪ੍ਰੈਸ ਸਕੱਤਰ ਰਾਮ ਸਿੰਘ ਸਮਾਓਂ ਨੂੰ ਸਰਬਸੰਮਤੀ ਨਾਲ ਸਮੁੱਚੀ ਟੀਮ ਬਿੰਦਰ ਭੀਖੀ, ਬਿੰਦਰ ਮੌਜੋ, ਭੋਲਾ ਸਿੰਘ ਸਮਾਓ, ਗੁਰਨਾਮ ਸਿੰਘ ਭੀਖੀ, ਹਰਨੇਕ ਜੋਗਾ, ਇਕਬਾਲ ਸਿੰਘ ਫਫੜੇ ਚੁਣੀ ਗਈ।ਮੈਡੀਕਲ ਪ੍ਰੈਕਟੀਸ਼ਨਰ ਦੇ ਬਲਾਕ ਪ੍ਰਧਾਨ ਡਾ. ਸਤਵੰਤ ਭੀਖੀ, ਮਜਦੂਰ ਮੁਕਤੀ ਮੋਰਚਾ ਦੇ ਜਿਲਾ ਪ੍ਰਧਾਨ ਨਿੱਕਾ ਸਿੰਘ ਬਹਾਦਰਪੁਰ, ਪੰਚਾਇਤ ਯੂਨੀਅਨ ਦੇ ਬਲਾਕ ਪ੍ਰਧਾਨ ਰਾਏ ਸਿੰਘ ਚੋਣ ਇਜਲਾਸ ਨੂੰ ਸੰਬੋਧਨ ਕਰਨ ਆਏ।

            ਕੁੱਲ ਹਿੰਦ ਕਿਸਾਨ ਮਹਾਂ ਸਭਾ ਦੇ ਕੇਂਦਰੀ ਕਮੇਟੀ ਮੈਂਬਰ ਹਾਕਮ ਸਿੰਘ ਝੁਨੀਰ ਨੇ ਇਜਲਾਸ ਵਿੱਚ ਪਹੁੰਚੇ ਸਮੁੱਚੇ ਵਰਕਰਾਂ ਅਤੇ ਭਰਾਤਰੀ ਜਥੇਬੰਦੀਆਂ ਦਾ ਨਿੱਘਾ ਸਵਾਗਤ ਕੀਤਾ ਹੈ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply