ਫਾਜਿਲਕਾ, 5 ਮਾਰਚ (ਵਿਨੀਤ ਅਰੋੜਾ)- ਆਸ਼ਾ ਵਰਕਰਾਂ ਦੀ ਇੱਕ ਮੀਟਿੰਗ ਪ੍ਰਤਾਪ ਬਾਗ ਵਿੱਚ ਬਿਮਲਾ ਰਾਣੀ ਦੀ ਪ੍ਰਧਾਨਗੀ ਵਿੱਚ ਹੋਈ ਜਿਸ ਵਿੱਚ ਆਸ਼ਾ ਵਰਕਰਾਂ ਨੇ ਦੱਸਿਆ ਕਿ ਉਹ ਪਿਛਲੇ 6 ਸਾਲਾਂ ਤੋਂ ਕੰਮ ਕਰ ਰਹੀਆਂ ਹਨ।ਜਿਸ ਵਿਚ ਗਰਭਵਤੀ ਔਰਤਾਂ ਦੀ ਦੇਖਭਾਲ ਅਤੇ ਟੀਕਾਕਰਨ ਬੱਚੇ ਨੂੰ ਕਰਾਂਦੀ ਹੈ ਅਤੇ ਮੌਤ ਅਤੇ ਜਨਮ ਸਰਟਿਫਿਕੇਟ ਘਰਾਂ ਵਿੱਚ ਜਨਮ ਸਰਟੀਫਿਕੇਟ ਵੀ ਵੰਡਦੀ ਹੈ । ਸਰਕਾਰੀ ਹਸਪਤਾਲਾਂ ਵਿੱਚ ਜਨੇਪਾ ਵੀ ਸਿਹਤ ਕੇਂਦਰਾਂ ਵਿੱਚ ਕਰਵਾਂਦੀ ਹੈ ਅਤੇ 42 ਟੀਮ ਸਹਿਤ ਜੱਚਾ ਔਰਤ ਬੱਚਾ ਦੇਖਭਾਲ ਕਰਦੀ ਹੈ ਅਤੇ ਟੀਬੀ ਦੇ ਮਰੀਜਾਂ ਨੂੰ ਦਵਾਈ ਖਵਾਉਂਦੀ ਹੈ । ਕਈ ਤਰਾਂ ਦੇ ਸਰਵੇ ਵੀ ਆਸ ਵਰਕਰਾਂ ਵਲੋਂ ਕਰਵਾਏ ਜਾਂਦੇ ਹਨ ਉੱਤੇ ਪੰਜਾਬ ਸਰਕਾਰ ਆਸ ਵਰਕਰਾਂ ਵਲੋਂ ਮਤ੍ਰੇਈ ਮਾਂ ਵਰਗਾ ਸਲੂਕ ਕਰ ਰਹੀ ਹੈ ਪਰ ਆਸ਼ਾ ਵਰਕਰਾਂ ਨੂੰ ਪੰਜਾਬ ਸਰਕਾਰ ਧਰਨੇਬਾਜੀ ਕਰਵਾਉਣ ਉੱਤੇ ਮਜਬੂਰ ਕਰ ਰਹੀ ਹੈ । ਉਨਾਂ ਨੇ ਦੱਸਿਆ ਕਿ ਪੰਜਾਬ ਨੇ 1000 ਰੁਪਏ ਦਾ ਭੱਤੇ ਦੀ ਘੋਸ਼ਣਾ ਕੀਤੀ ਸੀ ਪਰ ਕੋਈ ਨੋਟਿਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ।ਉਨਾਂ ਨੇ ਚਿਤਾਵਨੀ ਦਿੰਦੇ ਕਿਹਾ ਕਿ ਵਿਰੋਧ ਵੱਜੋਂ 10 ਮਾਰਚ ਨੂੰ ਕਟੈਹੜਾ ਵਿੱਚ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਦੇ ਨਿਵਾਸ ਸਥਾਨ ਉੱਤੇ ਜਾਕੇ ਧਰਨਾ ਦਿੱਤਾ ਜਾਵੇਗਾ । ਬੈਠਕ ਵਿੱਚ ਬਿਮਲਾ ਰਾਣੀ, ਪਰੋਮਿਲਾ ਦੇਵੀ, ਹਰਜਿੰਦਰ ਕੌਰ, ਪੁਸ਼ਪਾ ਰਾਣੀ, ਰਜਿੰਦਰ ਕੌਰ, ਸਰੋਜ ਰਾਣੀ, ਮਨਦੀਪ ਕੌਰ ਆਦਿ ਮੌਜੂਦ ਸੀ ।
Check Also
ਸਫਾਈ ਮੁਹਿੰਮ ‘ਚ ਲੋਕਾਂ ਦੀ ਭਾਗੀਦਾਰੀ ਜਰੂਰੀ – ਵਿਧਾਇਕ ਡਾ: ਜਸਬੀਰ ਸਿੰਘ ਸੰਧੂ
ਅੰਮ੍ਰਿਤਸਰ, 6 ਮਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਦੇ ਹਰ ਖੇਤਰ ਨੂੰ ਸਾਫ …