ਅੰਮ੍ਰਿਤਸਰ, 25 ਸਤੰਬਰ (ਸਾਜਨ ਮਹਿਰਾ) – ਨਵਰਾਤਰਿਆ ਦੇ ਸ਼ੂਭ ਮੌਕੇ ਤੇ ਮਾਤਾ ਲੋਂਗਹਾ ਵਾਲੀ ਮੰਦਰ ਵਿਖੇ ਮਹੰਤ ਦਿਵਆਮੰਬਰ ਮੂਨੀ ਦੀ ਅਗਵਾਈ ਵਿੱਚ ਦੂਰਗਾ ਸਤੂਤਿ ਦੇ ਪਾਠ ਸ਼ੁਰੂ ਕਰਵਾਏ ਗਏ।ਭਾਰੀ ਇੱਕਠ ਵਿੱਚ ਸੰਗਤਾਂ ਨੇ ਪਹਿਲੇ ਨਵਰਾਤਰੇ ਦੇ ਸ਼ੂਭ ਮੌਕੇ ਤੇ ਦੂਰਗਾ ਸਤੂਤਿ ਦੇ ਪਾਠ ਕੀਤੇ ਅਤੇ ਮੱਥਾ ਟੇਕ ਹਾਜਰਿਆ ਭਰੀਆਂ।ਮੰਦਰ ਦੇ ਬਾਹਰ ਬਜਾਰ ਵਿੱਚ ਵੱਖ ਵੱਖ ਆਇਟਮਾ ਵਿੱਚ ਸਾਮਾਨ ਲਗਾਇਆ ਗਿਆ।ਇਸ ਸ਼ੂਭ ਮੌਕੇ ਤੇ ਮਹੰਤ ਦਿਵਾਅਮੰਬਰ ਮੂਨੀ ਨੇ ਗੱਲਬਾਤ ਕਰਦਿਆ ਕਿਹਾ ਕਿ ਸਾਰੇ ਨਵਰਤਾਰੇ ਸਵੇਰੇ 6 ਵਜੇ ਤੋਂ 8 ਵਜੇ ਤੱਕ ਮਾਤਾ ਦੂਰਗਾ ਸਤੂਤਿ ਦੇ ਪਾਠ ਕੀਤੇ ਜਾਣਗੇ।ਉਨ੍ਹਾਂ ਕਿਹਾ ਕਿ ਨੋਵਮੀ ਨੂੂੰ ਕੰਜਕ ਪੂਜਣ ਕੀਤਾ ਜਾਵੇਗਾ ਅਤੇ ਭੰਡਾਰਾ ਲਗਾਇਆ ਜਾਵੇਗਾ।ਮੰਦਰ ਦੇ ਬਾਹਰ ਲੋਕਾਂ ਨੇ ਖੇਤਰੀਆਂ ਅਤੇ ਹੋਰ ਸਾਮਾਨ ਦੀ ਖਰੀਦ ਕੀਤੀ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …