Wednesday, August 6, 2025
Breaking News

ਆਈਈਵੀ ਵਾਲੰਟਿਅਰਾਂ ਨੇ ਫੂਕਿਆ ਸਰਕਾਰ ਦਾ ਪੁਤਲਾ

PPN26091415

ਫਾਜਿਲਕਾ, 26 ਸਤੰਬਰ (ਵਿਨੀਤ ਅਰੋੜਾ) – ਆਈਈਵੀ ਯੂਨੀਅਨ ਦੀ ਇੱਕ ਬੈਠਕ ਸਥਾਨਕ ਪ੍ਰਤਾਪ ਬਾਗ ਵਿੱਚ ਹੋਈ ਜਿਸਦੀ ਪ੍ਰਧਾਨਗੀ ਸਟੇਟ ਪ੍ਰਧਾਨ ਸ. ਦਲਜੀਤ ਸਿੰਘ  ਨੇ ਕੀਤੀ। ਇਸ ਮੀਟਿੰਗ ਵਿੱਚ ਸਮੂਹ ਆਈਈਵੀ ਦਾ ਕਹਿਣਾ ਹੈ ਕਿ ਪਿਛਲੇ 6 ਮਹੀਨੀਆਂ ਤੋਂ ਉਨ੍ਹਾਂਨੂੰ ਤਨਖਾਹ ਨਹੀਂ ਮਿਲਣ ਦੇ ਕਾਰਨ ਭਾਰੀ ਰੋਸ਼ ਪਾਇਆ ਜਾ ਰਿਹਾ ਹੈ ।ਪਿਛਲੇ ਦਿਨਾਂ ਆਰਥਕ ਤੰਗੀ ਦੇ ਕਾਰਨ ਬਲਾਕ ਜਿਲਾ ਸੰਗਰੂਰ ਦੇ ਆਈਈਵੀ ਵਾਲੰਟਿਅਰ ਬਲਵਿੰਦਰ ਸਿੰਘ ਦੀ 6-7 ਮਹੀਨੇ ਦੀ ਲੜਕੀ ਬੀਮਾਰ ਸੀ।ਆਰਥਿਕ ਤੰਗੀ ਦੇ ਕਾਰਨ ਉਹ ਆਪਣੀ ਬੱਚੀ ਦਾ ਇਲਾਜ ਨਹੀਂ ਕਰਵਾ ਸਕਿਆ।ਜਿਸ ਕਾਰਨ ਬੱਚੀ ਦੀ ਮੌਤ ਹੋ ਗਈ।ਪੰਜਾਬ ਸਰਕਾਰ ਦੀ ਮਾਰੂ ਨੀਤੀਆਂ ਦੇ ਕਾਰਨ ਆਈਈਵੀ ਵਾਲੰਟਿਅਰ ਵਿੱਚ ਭਾਰੀ ਰੋਸ਼ ਪਾਇਆ ਜਾ ਰਿਹਾ ਹੈ।ਇਸ ਸੰਬੰਧ ਵਿੱਚ ਫਾਜਿਲਕਾ ਜਿਲ੍ਹੇ ਦੇ ਸਮੂਹ ਵਾਲੰਟਿਅਰਾਂ ਨੇ ਅੱਜ ਸਥਾਨਕਡਿਪਟੀ ਕਮਿਸ਼ਨਰ ਦਫ਼ਤਰ  ਦੇ ਸਮੂਹ ਰੋਸ਼ ਪ੍ਰਦਰਸ਼ਨ ਕੀਤਾ ਅਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ ।ਬੁਲਾਰਿਆਂ ਨੇ ਦੱਸਿਆ ਕਿ ਰੋਸ਼ ਪ੍ਰਦਰਸ਼ਨ ਨੂੰ ਜਾਰੀ ਰੱਖਦੇ ਹੋਏ ਇੱਕ ਅਕਤੂਬਰ ਨੂੰ ਮੋਹਾਲੀ ਵਿੱਚ ਰਾਜ ਪੱਧਰ ਤੇ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਫਾਜਿਲਕਾ ਜਿਲ੍ਹੇ  ਦੇ ਆਈਈਵੀ ਵਾਲੰਟਿਅਰ ਮੌਜੂਦ ਸਨ।ਇਸ ਮੌਕੇ ਪ੍ਰਧਾਨ ਸਰਵਨ ਸਿੰਘ, ਉਪ ਪ੍ਰਧਾਨ ਸੁਖਜਿੰਦਰ ਸਿੰਘ, ਜਨਬਲ ਸਕੱਤਰ ਬੂਟਾ ਸਿੰਘ, ਖ਼ਜ਼ਾਨਚੀ ਮਨਦੀਪ ਕੁਮਾਰ, ਜਵਾਇੰਟ ਸੇਕੇਟਰੀ ਸ਼ਰਨਦੀਪਕੌਰ, ਜਵਾਇੰਟ ਸੇਕੇਟਰੀ ਜਸ਼ਨਦੀਪ, ਪ੍ਰੈਸ ਸਕੱਤਰ ਲਖਵਿੰਦਰ ਸਿੰਘ, ਐੇਡਵਾਇਜਰ ਸੁਮਿਤਰਾ ਬਾਈ ਦੇ ਇਲਾਵਾ ਕਈ ਵਾਲੰਟਿਅਰ ਮੌਜੂਦ ਸਨ ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply