Sunday, December 22, 2024

350 ਸਾਲਾ ਸਥਾਪਨਾ ਦਿਵਸ ਨੂੰ ਸਰਮਪਿਤ ਵਿਸ਼ਾਲ ਨਗਰ ਕੀਰਤਨ ਦਾ ਰਈਆ ਵਿਖੇ ਸਵਾਗਤ

PPN26091422

ਰਈਆ, 26 ਸਤੰਬਰ (ਬਲਵਿੰਦਰ ਸੰਧੂ) – ਸ੍ਰੀ ਅਨੰਦਪੁਰ ਸਾਹਿਬ ਜੀ ਦੇ 19 ਜੂਨ 2014 ਆ ਰਹੇ 350 ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਅਕਾਲ ਤਖਤ ਸਾਹਿਬ ਚੱਲ ਕੇ ਅਨੰਦਪੁਰ ਸਾਹਿਬ ਨੂੰ ਜਾ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਜਾ ਵਿਸ਼ਾਲ ਨਗਰ ਕੀਰਤਨ ਦਾ ਰਈਆ ਵਿਖੇ ਭਰਵਾਂ ਸਵਾਗਤ ਕੀਤਾ ਗਿਆ ।ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੁਰਜੀਤ ਸਿੰਘ ਕੰਗ ਅਤੇ ਪਾਰਟੀ ਵਲੰਟੀਅਰਾਂ ਵੱਲੋ ਪੰਜ ਪਿਆਰਿਆਂ ਨੂੰ ਸਿਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ ਅਤੇ ਸੰਗਤਾਂ ਨੂੰ ਕੇਲਿਆਂ ਦਾ ਪ੍ਰਸ਼ਾਦ ਵਰਤਾਇਆ ਗਿਆ ।ਗੁਰੂ ਸਾਹਿਬ ਦੀ ਪਾਲਕੀ, ਪੰਜ ਪਿਆਰੇ ਅਤੇ ਬੱਸਾਂ, ਗੱਡੀਆਂ ਵਿੱਚ ਹਜਾਰਾਂ ਦੀ ਸੰਗਤ ਨਗਰ ਕੀਰਤਨ ਵਿੱਚ ਸ਼ਾਮਲ ਹੋ ਕੇ ਸ੍ਰੀ ਅਨੰਦਪੁਰ ਸਾਹਿਬ ਨੂੰ ਗੁਰੂ ਘਰ ਦੀਆਂ ਬਖਸਿਸ਼ਾਂ ਪ੍ਰਾਪਤ ਕਰਨ ਲਈ ਰਵਾਨਾ ਹੋਈ । ਇਸ ਮੌਕੇ ਦਲਬੀਰ ਸਿੰਘ ਟੋਗ, ਰਵਿੰਦਰ ਸਿੰਘ ਭੱਟੀ, ਹੈਪੀ ਭਿੰਡਰ, ਗੁਰਦੇਵ ਸਿੰਘ ਵਿੱਚ, ਅਨਿਲ ਸਰਮਾਂ, ਅਮਿਤ ਕੁਮਾਰ ਧੁੰਨਾ, ਭੀਮ ਸੈਨ ਬਹਿਲ, ਦੀਪਕ, ਗੁਰਕੀਤਰ ਸਿੰਘ, ਰਣਜੀਤ ਸਿੰਘ ਕੰਗ, ਸੁਖਬੀਰ ਸਿੰਘ ਬਾਜਵਾ, ਬਜਿੰਦਰ ਸਿੰਘ, ਸਤਨਾਮ ਸਿੰਘ ਸੇਰੋ ਬਲਜੀਤ ਸਿੰਘ ਤੇ ਬਲਦੇਵ ਸਿੰਘ ਹਾਜਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply