Saturday, November 23, 2024

ਵਤਨ ਦੀ ਮਿੱਟੀ ਦੇ ਮੋਹ ਦੀ ਮਿਸਾਲ ਬਣੇ, ਵਿਦੇਸ਼ੀ ਧਰਤੀ `ਤੇ ਪੈਦਾ ਹੋਏ ਪੰਜਾਬੀ ਬੱਚੇ

ਇਲਾਕੇ ਦੇ ਸਕੂਲਾਂ ਨੂੰ ਲੈਪਟੋਪ ਦੇ ਕੇ ਸਮੇਂ ਦਾ ਹਾਣੀ ਬਨਾਉਣ ਦੇ ਕਰ ਰਹੇ ਹਨ ਯਤਨ
           PUNJ0411201908ਆਪਣੇ ਦਾਦਕਿਆਂ ਦੇ ਵਤਨਾਂ ਦੀ ਮਿੱਟੀ ਦੇ ਮੋਹ ਦੀ ਮਿਸਾਲ ਬਣੇ ਵਿਦੇਸ਼ੀ ਧਰਤੀ `ਤੇ ਪੈਦਾ ਹੋਏ ਬੱਚੇ ਜਿਨ੍ਹਾਂ ਬੇਸ਼ਕ ਜਨਮ ਅਸਟ੍ਰੇਲੀਆ `ਚ ਲਿਆ ਹੈ।ਪਰ ਉਨ੍ਹਾਂ ਦਾ ਲਗਾਓ ਮੋਹ ਪਿਆਰ ਆਪਣੇ ਮਾਤਾ ਪਿਤਾ ਦੀ ਜਨਮ ਭੂੰਮੀ ਨਾਲ ਵੀ ਅਥਾਹ ਵੇਖਣ ਨੂੰ ਮਿਲਿਆ ਹੈ।ਜਿਨ੍ਹਾਂ ਨੇ ਆਪਣੇ ਦਾਦਕਿਆਂ ਦੇ ਪਿੰਡ ਸੁਜਾਵਲਪੁਰ ਸਮੇਤ ਕਰਾਵਰ, ਗੁੱਲਪੁਰ, ਮਹਿੰਦਪਰ, ਮੰਗੂਪੁਰ, ਨੈਣਵਾਂ ਅਤੇ ਨੂਰਪੁਰ ਵਰਗੇ ਹੋਰ ਵੀ ਕਈ ਗੁਆਂਢੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਅਜੋਕੇ ਸਮੇਂ ਦੇ ਹਾਣੀ ਬਨਾਉਣ ਖਾਤਰ ਲੈਪਟੋਪ ਖੇਡ ਕਿਟਾਂ ਅਤੇ ਹੋਰ ਕਈ ਤਰ੍ਹਾਂ ਦਾ ਸਮਾਨ ਅਸਟ੍ਰੇਲੀਆ ਤੋਂ ਆਪ ਖਰੀਦ ਕੇ ਆਪਣੇ ਦਾਦਾ ਦਾਦੀ ਅਤੇ ਮਾਪਿਆਂ ਪਾਸ ਭੇਜਿਆ।ਇੱਥੋਂ ਪਤਾ ਲਗਦਾ ਹੈ ਕਿ ਸੂਝਵਾਨ ਮਾਪੇ ਆਪਣੇ ਵਿਦੇਸ਼ੀਂ ਜਨਮੇਂ ਬੱਚਿਆਂ ਅੰਦਰ ਆਪਣੀ ਜਨਮ ਭੂਮੀ ਤੋਂ ਇਲਾਵਾ ਆਪਣੇ ਦਾਦਕਿਆਂ ਦੀ ਮਿੱਟੀ ਨਾਲ ਖਿੱਚ ਕਿਵੇਂ ਬਰਕਰਾਰ ਰੱਖ ਸਕਦੇ ਹਨ।ਰਿਸ਼ਤਿਆਂ ਦੀਆਂ ਕਦਰਾਂ ਕੀਮਤਾਂ ਦੀ ਕਦਰ ਪਾਉਣ ਵਾਲੇ ਇਨ੍ਹਾਂ ਵਿਦੇਸ਼ੀ ਧਰਤੀ ਅਸਟ੍ਰੇਲੀਆ ਵਿਖੇ ਪੈਦਾ ਹੋਏ ਬੱਚਿਆਂ ਨੇ ਇਨ੍ਹਾਂ ਰਿਸ਼ਤਿਆਂ ਦੀ ਪਰਪੱਕਤਾ ਨੂੰ ਇੱਕ ਮਿਸਾਲ ਪੈਦਾ ਕਰ ਕੇ ਵਿਖਾਈ ਹੈ ਅਤੇ ਬਾਕੀ ਸਮਾਜ ਨੂੰ ਇੱਕ ਸੁਨੇਹਾ ਵੀ ਦਿੱਤਾ ਹੈ।PUNJ0411201909ਕੁੱਝ ਇਸੇ ਦੀ ਮਿਸ਼ਾਲ ਬਣੇ ਅਸਟ੍ਰੇਲੀਆ `ਚ ਪੈਦਾ ਹੋਏ ਅਸਟ੍ਰੇਲੀਅਨ ਸ਼ਿਟੀਜਨ ਬੱਚੇ ਐਸ਼ਲੀਨ ਕੌਰ, ਅਰਮਾਨ ਸਿੰਘ, ਐਮਰੀਨ ਕੌਰ, ਐਵਲੀਨ ਕੌਰ ਅਤੇ ਅੰਗਦ ਸਿੰਘ।ਇਨ੍ਹਾਂ ਬੱਚਿਆਂ `ਚ ਇਹ ਗੁੜਤੀ ਸਾਡੇ ਇਲਾਕੇ ਦੇ ਨੇੜਲੇ ਪਿੰਡ ਸੁਜਾਵਲਪੁਰ ਤੋਂ ਸੂਝਵਾਨ ਦਾਦਾ ਮਨਮੋਹਨ ਸਿੰਘ ਸੇਵਾ ਮੁਕਤ ਅਧਿਆਪਕ ਪਿੰਡ ਸੁਜਾਵਲਪੁਰ ਦੇ ਸਰਪੰਚ ਦਾਦੀ ਸੁਰਿੰਦਰ ਕੌਰ ਸਮੇਤ ਉਨ੍ਹਾਂ ਬੱਚਿਆਂ ਦੇ ਸੂਝਵਾਨ ਮਾਪਿਆਂ ਅਮਰਜੀਤ ਸਿੰਘ, ਜੈਸਮੀਨ ਕੌਰ, ਬਲਜੀਤ ਸਿੰਘ ਅਤੇ ਮਨਦੀਪ ਕੌਰ ਕੰਗ ਤੋਂ ਮਿਲੀ ਹੋਣ ਕਰਕੇ ਹੀ ਹੈ।”ਅਧਿਆਪਕ ਕਿਸੀ ਵੀ ਕੌਮ ਦਾ ਨਿਰਮਾਤਾ ਹੁੰਦੇ ਹਨ ਅਤੇ ਬੱਚੇ ਕਿਸੀ ਵੀ ਕੌਮ ਦਾ ਭਵਿਖ ਅਤੇ ਸਰਮਾਇਆ ਹੁੰਦੇ ਹਨ।ਇਸ ਨੂੰ ਸਹੀ ਦਿਸ਼ਾ ਵੱਲ਼ ਲਿਜਾਉਣਾ ਸੂਝਵਾਨ ਅਧਿਆਪਕਾਂ ਦਾ ਫਰਜ ਹੁੰਦਾ ਹੈ।ਇਨ੍ਹਾਂ ਸਾਰਿਆਂ ਦਾ ਮਾਣ ਸਤਿਕਾਰ ਕਰਨਾ ਸਾਡਾ ਸਾਰਿਆਂ ਦਾ ਫਰਜ ਬਣਦਾ ਹੈ”।ਇਹ ਸ਼ਬਦ ਅਮਰਜੀਤ ਸਿੰਘ ਨੇ ਆਪਣੇ ਬੱਚਿਆਂ ਵਲੋਂ ਸਿਡਨੀ ਤੋਂ ਆਪ ਖਰੀਦ ਕੇ ਲਿਆਂਦੇ ਸਮਾਨ ਨੂੰ ਸੁਜਾਵਲਪੁਰ ਦੇ ਸਕੂਲ ਦੇ ਬੱਚਿਆਂ ਸਮੇਤ ਸਾਰਕਾਰੀ ਪ੍ਰਾ: ਕਰਾਵਰ, ਗੁੱਲਪੁਰ, ਮਹਿੰਦਪੁਰ, ਮੰਗੂਪੁਰ, ਨੈਨਵਾਂ ਅਤੇ ਸਰਕਾਰੀ ਸਕੂਲ ਨੂਰਪੁਰ ਜਲੰਧਰ ਸਕੂਲਾਂ ਨੂੰ ਭੇਂਟ ਕਰਨ ਵੇਲੇ ਕਹੇ।
             PUNJ0411201910ਪਿਛਲੇ ਇੱਕੀ ਸਾਲਾਂ ਤੋਂ ਅਸਟ੍ਰੇਲੀਆ ਵਸਦੇ ਨੇੜਲੇ ਪਿੰਡ ਸਜਾਵਲਪੁਰ ਦੇ ਇਸ ਪਰਿਵਾਰ ਵਲੋਂ ਪਿਛਲੇ ਸਾਲ ਆਪਣੇ ਪਿੰਡ ਨੂੰ ਅਤਿ ਅਧੂਨਕਿ ਸਹੂਲਤਾਂ ਨਾਲ਼ ਲੈਸ `ਸਮਾਰਟ ਸਕੂਲ` ਬਣਾਉਣ ਵਿਚ ਲੱਖਾਂ ਰੁਪਏ ਦੀ ਰਾਸ਼ੀ ਨਾਲ ਅਹਿਮ ਰੋਲ ਅਦਾ ਕਰਨ ਬਾਅਦ ਬੀਤੇ ਦਿਨੀ ਸਕੂਲ ਦੇ ਬੱਚਿਆਂ ਨੂੰ ਕਰੀਬ ਚਾਰ ਲੱਖ ਰੁਪਏ ਦੇ ਲੈਪਟੌਪ, ਸਟੇਸ਼ਨਰੀ ਬੈਗ, ਖੇਡ ਕਿੱਟਾਂ, ਚਾਕਲੇਟਾਂ, ਨਕਦ ਰਾਸ਼ੀ ਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ।ਢਾਈ ਤਿੰਨ ਲੱਖ ਰੁਪਏ ਦੇ ਕਰੀਬ ਪਰੋਜੈਕਟਰ ਕਿੱਟਾਂ ਵਾਰੇ ਆਰਡਰ ਵੀ ਇਨ੍ਹਾਂ ਵਿਦਿਆਰਥੀਆਂ ਖਾਤਰ ਕੀਤਾ ਗਿਆ ਹੈ।ਇਸ ਤੋਂ ਇਲਾਵਾ ਵਿਦਿਆਰਥੀਆਂ ਦੇ ਨਾਲ਼ ਨਾਲ਼ ਸਕੂਲ਼ ਦੇ ਅਣਥੱਕ ਮਿਹਨਤੀ ਅਧਿਆਪਕਾਂ ਦਾ ਵੀ ਪ੍ਰੀਵਾਰ ਵਲੋਂ ਸਨਮਾਨ ਕੀਤਾ ਗਿਆ।
              ਜਿਕਰਯੋਗ ਹੈ ਕਿ ਆਪਣੇ ਸਮੇ ਦੇ ਸਿਖਿਆ ਵਿਭਾਗ ਵਿੱਚ ਮੰਨੀ ਪ੍ਰਮੰਨੀ ਸ਼ਖਸ਼ੀਅਤ ਸਰੀਰਕ ਸਿਖਿਆ ਅਧਿਆਪਕ ਸਰਦਾਰ ਮੂਲ਼ਾ ਸਿੰਘ ਦੇ ਪੋਤਰਿਆਂ ਅਮਰਜੀਤ ਸਿੰਘ ਤੇ ਬਲਜੀਤ ਸਿੰਘ ਸੁਜਾਵਲਪੁਰ ਦੇ ਡੇਢ ਸਾਲ ਤੋਂ ਲੈ ਕੇ 10 ਸਾਲ ਦੇ ਅਸਟ੍ਰੇਲੀਆ ਜਨਮੇ ਬੇਟੇ ਬੇਟੀਆਂ ਵਲੋਂ ਬਿਨਾ ਕਿਸੇ ਦੇ ਕਹਿਣ ਤੋਂ ਸਿਡਨੀ ਦੇ ਇੱਕ ਸ਼ਾਪਿੰਗ ਮਾਲ ਵਿਚੋਂ ਆਪਣੇ ਜੱਦੀ ਪਿੰਡ ਦੇ ਉਸ ਸਮਾਰਟ ਸਕੂਲ ਨੂੰ ਇਹ ਸਮਾਨ ਭੇਜਿਆ ਗਿਆ ਜਿਸ ਨੂੰ ਉਹਨਾ ਨੇ ਪਿਛਲੇ ਸਾਲ ਆਪਣੀ ਪੰਜਾਬ ਫੇਰੀ ਦੌਰਾਨ ਰੇਨਬੋ ਸਮਾਰਟ ਸਕੂਲ ਦਾ ਨਾਮ ਦਿੱਤਾ ਸੀ।PUNJ0411201911ਅਸਟ੍ਰੇਲੀਆ ਵਿਚ ਜੋ ਕਿਸੇ ਦੀ ਜਾਣ ਪਹਿਚਾਣ ਦੇ ਮਹਿਤਾਜ ਨਹੀਂ ਹੈ ਜੋ ਕਿ ਕਾਰੋਬਾਰੀ ਅਤੇ ਸਮਾਜ ਸੇਵਕ ਵਜੋਂਂ ਜਾਣਿਆਂ ਜਾਂਦਾ ਸਰੀਰਕ ਸਿਖਿਆ ਅਧਿਆਪਕ ਮੂਲਾ ਸਿੰਘ ਜੀ ਦਾ ਪਰਿਵਾਰ ਹੈ।ਸਕੂਲ਼ ਦੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਪ੍ਰੀਵਾਰ ਦੇ ਮੈਂਬਰ ਅਮਰਜੀਤ ਸਿੰਘ ਸੁਜਾਵਲਪਰ ਨੇ ਕਿਹਾ ਕਿ ਉਹ ਹੈਰਾਨ ਹੋਏ ਜਦੋਂ ਉਹਨਾਂ ਦੀ ਸਿਡਨੀ ਤੋਂ ਉਡਾਣ ਦੇ ਦੋ ਦਿਨ ਪਹਿਲਾਂ ਪਰਿਵਾਰ ਦੇ ਬੱਚਿਆਂ ਨੇ ਸ਼ਾਪਿੰਗ ਟਰਾਲੀਆਂ ਨੂੰ ਪਿੰਡ ਦੇ ਸਕੂਲੀ ਬੱਚਿਆਂ ਤੋਂ ਇਲਾਵਾ ਨੇੜਲੇ ਪਿੰਡਾਂ ਦੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਭੇਂਟ ਕਰਨ ਵਾਸਤੇ ਇਸ ਉਪਰੋਕਤ ਸਾਰੇ ਸਮਾਨ ਨਾਲ਼ ਭਰ ਲਿਆ।ਉਹਨਾ ਅੱਗੇ ਕਿਹਾ ਕਿ ਉਹ ਹੋਰ ਵੀ ਹੈਰਾਨ ਹੋਏ ਜਦੋਂ ਬੱਚਿਆਂ ਨੇ ਇਹ ਸਮਾਨ ਪੈਕ ਕਰਨ ਵਾਸਤੇ ਆਪਣੇ ਅਟੈਚੀਆਂ ਵਿਚੋਂ ਆਪੋ-ਆਪਣਾ ਨਿੱਜੀ ਵਰਤੋਂ ਵਾਲ਼ਾ ਸਮਾਨ ਕੱਢ ਕੇ ਸਕੂਲ ਦੇ ਸਮਾਨ ਵਾਸਤੇ ਜਗ੍ਹਾ ਬਣਾ ਕੇ ਇਹ ਸਮਾਨ ਪਿੰਡ ਲੈ ਕੇ ਜਾਣ ਦੀ ਸਾਨੂੰ ਤਾਕੀਦ ਕੀਤੀ।ਪਿੰਡ ਪੁੱਜ ਕੇ 10 ਸਾਲਾਂ ਦੇ ਅਰਮਾਨ ਸਿੰਘ ਤੇ 6 ਸਾਲਾਂ ਦੀ ਐਮਰੀਨ ਕੌਰ ਨੇ ਜਦੋਂ ਆਪਣਾ ਅਟੈਚੀ ਕਾਰ ਵਿਚੋਂ ਉਤਾਰ ਕੇ ਇਹ ਸਮਾਨ ਸਕੂਲੀ ਬੱਚਿਆਂ ਦੇ ਸਪੁਰਦ ਕੀਤਾ ਤਾਂ ਸਕੂਲ ਤਾੜੀਆਂ ਨਾਲ਼ ਗੂੰਜ ਉਠਿਆ।PUNJ0411201912ਸਮਾਗਮ ਵਿੱਚ ਬੋਲਦਿਆਂ ਪ੍ਰੀਵਾਰਕ ਮੈਂਬਰ ਅਮਰਜੀਤ ਨੇ ਕਿਹਾ ਕਿ ਇਹ ਸਾਰਾ ਪ੍ਰਤਾਪ ਇਸ ਪਿੰਡ ਦੀ ਮਿੱਟੀ ਦੇ ਮੋਹ ਤੇ ਸਾਂਝੇ ਪਰਿਵਾਰ ਦੀਆਂ ਪੀੜ੍ਹੀ ਦਰ ਪੀੜ੍ਹੀ ਚੱਲੀਆਂ ਆ ਰਹੀਆਂ ਕਦਰਾਂ ਕੀਮਤਾਂ ਦਾ ਹੀ ਸਿੱਟਾ ਹੈ।ਇਸ ਤੋਂ ਇਲਾਵਾ ਅਮਰਜੀਤ ਨੇ ਕਿਹਾ ਕਿ ਸਾਨੂੰ ਆਪਣੀਆਂ ਜੜਾਂ ਕਦੇ ਨਹੀਂ ਭੁੱਲਣੀਆਂ ਚਾਹੀਦੀਆਂ।ਸਾਨੂੰ ਵਿਆਹਾਂ ਸ਼ਾਂਦੀਆਂ ਤੇ ਫਜੂਲ਼ ਖਰਚੀ ਕਰਨ ਨਾਲੋਂ ਆਪੋ ਆਪਣੇ ਪਿੰਡਾਂ ਦੇ ਸਕੂਲਾਂ ਦੀ ਭਲਾਈ ਵਾਸਤੇ ਖਰਚ ਕਰਨਾ ਚਾਹੀਦਾ ਹੈ ਕਿਉਂ ਕਿ ਸਾਡੇ ਸਾਰਿਆਂ ਦੇ ਬੱਚੇ ਹੀ ਕੌਮ ਦਾ ਭਵਿੱਖ ਹਨ।ਉਹਨਾਂ ਅੱਗੇ ਕਿਹਾ ਕਿ ਸਾਰੇ ਪਿੰਡਾਂ ਦੇ ਵਿਦੇਸ਼ੀਂ ਵਸਦੇ ਲੋਕ ਆਪੋ ਆਪਣੇ ਪਿੰਡਾਂ ਦੇ ਸਕੂਲਾਂ ਵਾਸਤੇ ਸਰਕਾਰ ਨਾਲ਼ ਮਿਲ਼ ਕੇ ਪਿਆਰ ਤੇ ਸਦਭਾਵਨਾਂ ਨਾਲ਼ ਬਹੁਤ ਕੁੱਝ ਕਰ ਸਕਦੇ ਹਨ ਜੋ ਕਿ ਸਾਨੂੰ ਸਾਰਿਆਂ ਨੂੰ ਕਰਨਾ ਚਾਹੀਦਾ ਹੈ।ਉਨ੍ਹਾਂ ਨੇ ਸਕੂਲ਼ ਦੇ ਮਿਹਨਤੀ ਅਧਿਆਪਕਾਂ ਵਾਰੇ ਬਹੁਤ ਤਾਰੀਫ ਕਰਦਿਆਂ ਕਿਹਾ ਕੇ ਅਧਿਆਪਕ ਕੌਮ ਦੇ ਨਿਰਮਾਤਾ ਹੁੰਦੇ ਹਨ।ਇਸ ਦੇ ਨਾਲ ਉਨ੍ਹਾਂ ਨੇ ਬੱਚਿਆਂ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਰਿਸ਼ਤਿਆਂ ਵਿੱਚ ਸੱਚਾਈ, ਪਿਆਰ, ਸਤਿਕਾਰ, ਵਿਸ਼ਵਾਸ,ਪਾਰਦਸ਼ਤਾ ਤੇ ਵਿਸ਼ਵਾਸ਼ ਬਹੁਤ ਜਰੂਰੀ ਹੋਣਾ ਚਾਹੀਦਾ ਹੈ।ਕਾਬਲੇ ਗੌਰ ਹੈ ਕਿPUNJ0411201913 ਇਸ ਪ੍ਰੀਵਾਰ ਵਲੋਂ ਪਹਿਲਾਂ ਵੀ ਆਪਣੇ ਇਲਾਕੇ ਅਤੇ ਆਪਣੇ ਪਿੰਡ ਦੇ ਅਤੇ ਹੋਰ ਸਰਕਾਰੀ ਸਕੂਲਾਂ ਸਮੇਤ ਗੈਰਸਰਕਾਰੀ ਸਕੂਲਾਂ ਵਾਸਤੇ ਲੱਖਾਂ ਰੁਪਏ ਖਰਚ ਕੇ ਸਮਾਜ ਸੁਧਾਰ ਦੇ ਬਹੁਤ ਸਾਰੇ ਕੰਮ ਕੀਤੇ ਗਏ ਹਨ।ਜਿਨ੍ਹਾਂ ਵਿੱਚ ਨਕਦ ਰਾਸ਼ੀ ਤੋਂ ਇਲਾਵਾ ਸਕੂਲ਼ ਵਿਚ ਝੂਲੇ ਲਗਵਾਉਣਾ, ਸਕੂਲ ਦੇ ਕੁੱਝ ਬਿਜਲੀ ਦੇ ਬਿੱਲਾਂ ਦਾ ਭੁਗਤਾਨ ਕਰਨਾ, ਅਪੰਗ ਦਰਜਾ ਚਾਰ ਨੂੰ ਗਾਹੇ ਬਗਾਹੇ ਸੇਵਾ ਫਲ਼ ਦੇਣਾ ਸਮੇਤ ਸਕੂਲੀ ਬੱਚਿਆਂ ਨੂੰ ਸਾਇੰਸ ਸਿਟੀ ਵਰਗੇ ਟੂਰਾਂ ਸਮੇਤ ਹੋਰ ਟੂਰਾਂ ਲਈ ਮਾਇਕ ਯੋਗਦਾਨ ਦੇਣਾ, ਪਿੰਡ ਦੇ ਚੌਗਰਿਦੇ ਬੈਠਣ ਵਾਸਤੇ ਬੈਂਚ ਰੱਖਣੇ, ਸ਼ਮਸ਼ਾਨਘਾਟ ਦੀ ਛੱਤ ਠੀਕ ਕਰਵਾਉਣੀ ਰਿਸ਼ੀ ਬਾਲਮੀਕ ਜੀ ਦੀ ਮੂਰਤੀ ਰੱਖਣ ਲਈ ਕੈਬਿਨ ਦੀ ਸੇਵਾ ਕਰਨਾ ਅਤੇ ਵਾਤਾਵਰਣ ਸਵੱਛਤਾ ਲਈ ਦਰੱਖਤ ਲਗਵਾਉਣੇ, ਹਾਦਸੇ ਰੋਕਣ ਵਾਸਤੇ ਪਿੰਡ ਦੇ ਕੂਹਣੀ ਮੋੜਾਂ ਤੇ ਵੱਡੇ ਸ਼ੀਸ਼ੇ ਲਗਵਾਉਣੇੇ, ਪਿੰਡ ਦੇ ਚੁਫੇਰੇ ਵਾਲੀ ਸੜਕ ਸਮੇਤ ਸਾਰੇ ਵਸੀਲਿਆਂ ਤੱਕ ਦੀਆਂ ਸੜਕਾਂ ਦੇ ਖੱਡੇ ਪੁਰਵਾਉਣੇ ਅਤੇ ਸੀਵਰੇਜ ਦੀ ਸਫਾਈ ਵਰਗੇ ਹੋਰ ਅਣਗਣਿਤ ਕੰਮ ਸ਼ਾਮਿਲ ਹਨ।
            PUNJ0411201914 ਇਸ ਮੌਕੇ ਵਿਸ਼ੇਸ਼ ਮਹਿਮਾਨਾਂ ਵਜੋਂ ਅਸਟ੍ਰੇਲੀਆ ਤੋਂ ਗਿਆਨੀ ਸੰਤੋਖ ਸਿੰਘ, ਲੇਖਕ ਨਿੰਦਰ ਘੁਗਿਆਣਵੀ ਤੇ ਐਸ.ਪੀ ਮਾਨਵਿੰਦਰ ਬੀਰ ਸਿੰਘ ਨੇ ਸ਼ਿਰਕਤ ਕੀਤੀ।ਮੰਚ ਤੋਂ ਬੋਲਦਿਆਂ ਵਿਦਵਾਨ ਗਿਆਨੀ ਸੰਤੋਖ ਸਿੰਘ ਸਿਡਨੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਗੁਰਪੁਰਬ ਸਬੰਧੀ ਬੋਲਦਿਆਂ ਸਮਾਜ ਨੂੰ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਤੇ ਚੱਲਣ ਦੀ ਅਪੀਲ ਕੀਤੀ।ਮਸ਼ਹੂਰ ਪੰਜਾਬੀ ਲੇਖਕ ਨਿੰਦਰ ਘੁਗਿਆਣਵੀ ਪੰਜਾਬ ਕਲਾ ਭਵਨ ਦੇ ਮੀਡੀਆ ਤੇ ਕਲਚਰਲ  ਕੋਆਰਡੀਨੇਟਰ ਨੇ ਸਵਰਗਵਾਸੀ ਮਾਸਟਰ ਮੂਲਾ ਸਿੰਘ ਜੀ ਦੇ ਪਰਿਵਾਰ ਦੇ ਸਮਾਜ ਭਲਾਈ ਉੱਦਮਾਂ ਦੀ ਸ਼ਲਾਘਾ ਕਰਦਿਆਂ ਬੱਚਿਆਂ ਨੂੰ ਸਖਤ ਘਾਲਣਾ ਘਾਲਣ ਦੀ ਤਾਕੀਦ ਕੀਤੀ।ਮਾਨਵਿੰਦਰ ਬੀਰ ਐਸ.ਪੀ ਨੇ ਬੱਚਿਆਂ ਨੂੰ ਝੂਠ, ਚੋਰੀ ਤੇ ਚਲਾਕੀ ਤੋਂ ਦੂਰ ਰਹਿੰਦਿਆਂ ਪੜਾ੍ਹਈ ਤੇ ਧਿਆਨ ਦੇਣ ਵਾਸਤੇ ਕਿਹਾ।PUNJ0411201915
ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਚਰਨ ਸਿੰਘ ਜਿਲਾ੍ਹ ਸਿੱਖਿਆ ਅਫਸਰ (ਸੈਕੰਡਰੀ), ਸਤਿੰਦਰਵੀਰ ਸਿੰਘ ਜਿਲਾ੍ਹ ਸਿੱਖਿਆ ਅਫਸਰ (ਪ੍ਰਾਇਮਰੀ), ਸ਼੍ਰੀ ਛੋਟੂ ਰਾਮ ਉਪ ਜਿਲਾ੍ਹ ਸਿੱਖਿਆ ਅਫਸਰ (ਪ੍ਰਾਇਮਰੀ), ਧਰਮਪਾਲ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸੜੋਆ, ਅਜੀਤ ਰਾਮ ਖੇਤਾਨ ਸਾਬਕਾ ਡੀ.ਈ.ਓ, ਅਜੈ ਚੌਧਰੀ ਮਗੂੰਪੁਰ ਫਰਜ਼ੰਦ ਵਿਧਾਇਕ ਦਰਸ਼ਨ ਲਾਲ ਮੰਗੂੰਪੁਰ, ਇੰਦਰਜੀਤ ਲੁੱਡੀ, ਹਰਅਮਰਿੰਦਰ ਸਿੰਘ ਚਾਂਦਪੁਰੀ ਸਾਬਕਾ ਬਲਾਕ ਸੰਮਤੀ ਚੇਅਰਮੈਨ ਸਣੇ ਗਰਾਮ ਪੰਚਾਇਤ, ਪਿੰਡ ਅਤੇ ਇਲਾਕੇ ਦੇ ਅਨੇਕਾਂ ਪਤਵੰਤਿਆਂ, ਇਲਾਕੇ ਦੇ ਸਮੂਹ ਮੀਡੀਆ ਅਧਿਕਾਰੀਆਂ, ਅਧਿਆਪਕਾਂ, ਬੱਚਿਆਂ ਤੇ ਪਿੰਡ ਵਾਸੀਆਂ ਨੇ ਸ਼ਿਰਕਤ ਕੀਤੀ।ਮੁੱਖ ਅਧਿਆਪਕ ਪਰਮਾਨੰਦ ਬ੍ਰਹਮਪੁਰੀ ਜਿਨ੍ਹਾਂ ਦਾ ਸਕੂਲ ਨੂੰ ਇਸ ਮੁਕਾਮ ਤੱਕ ਪਹੁਚਾਉਣ ਦਾ ਮੁੱਖ ਰੋਲ ਹੈ ਨੇ ਸਰਪੰਚ ਸਾਹਿਬ ਸੇਵਾ ਮੁਕਤ ਅਧਿਆਪਕ ਮਨਮੋਹਨ ਸਿੰਘ ਖੇਲਾ ਹੋਰਾਂ ਦੇ ਐਨ.ਆਰ.ਆਈ ਪ੍ਰੀਵਾਰ ਸਮੇਤ ਜਿਲ੍ਹਾ ਹੈਡਕੁਆਟਰ ਤੋਂ ਪਹੁੰਚੇ ਹੋਏ ਸਿਖਿਆ ਅਫਸਰ ਸਾਹਿਵਾਨ ਸਮੇਤ ਮੁੱਖ ਮਹਿਮਾਨਾਂ ਸਮੇਤ ਬੱਚਿਆਂ ਅਤੇ ਅਧਿਆਪਕ ਵਰਗ ਅਤੇ ਸਮੂਹ ਹਾਜਿਰ ਪਿੰਡ ਵਾਸੀਆਂ `ਤੇ ਬਾਹਰਲੇ ਹਾਜ਼ਰੀਨ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ।
Giani Santokh S
ਵਿਸ਼ੇਸ਼ ਰਿਪੋਰਟ –
ਗਿਆਨੀ ਸੰਤੋਖ ਸਿੰਘ
ਸਿਡਨੀ (ਆਸਟਰੇਲੀਆ)

Check Also

ਸੂਬੇ ਦਾ ਵਿਕਾਸ ਕਰਨਾ ਮੇਰੀ ਪਹਿਲੀ ਤਰਜ਼ੀਹ – ਡਾ. ਰਵਜੋਤ ਸਿੰਘ

ਵਾਲਡ ਸਿਟੀ ਦੇ ਸੀਵਰੇਜ ਨੂੰ ਬਦਲਣ ਦੀ ਬਣਾਓ ਤਜਵੀਜ਼ ਅੰਮ੍ਰਿਤਸਰ, 23 ਨਵੰਬਰ (ਸੁਖਬੀਰ ਸਿੰਘ) – …

Leave a Reply