ਬਹੁਤੀ ਲੰਘੀ, ਥੋੜ੍ਹੀ ਰਹਿੰਦੀ।
ਜ਼ਿੰਦ ਨਿਮਾਣੀ ਸੋਚਣ ਬਹਿੰਦੀ।
ਖੱਟਿਆ ਕੁੱਝ ਨਹੀਂ ਬਹੁਤ ਗਵਾਇਆ,
ਮੰਜ਼ੀ ਡਿਓੜੀ ਦੇ ਵਿੱਚ ਡਹਿੰਦੀ।
ਬਚਪਨ ਜਵਾਨੀ ਨਹੀਓਂ ਲੱਭਣੇ,
ਧੌਲੀ ਦਾੜ੍ਹੀ ਇਹੋ ਕਹਿੰਦੀ।
ਸੁਖਬੀਰ! ਕੱਚੀ ਕੋਠੜੀ ਵਾਂਗਰ,
ਢਹਿੰਦੀ ਢਹਿੰਦੀ ਆਖ਼ਰ ਢਹਿੰਦੀ।

ਸੁਖਬੀਰ ਸਿੰਘ ਖੁਰਮਣੀਆਂ
ਮੋ – 98555 12677
Punjab Post Daily Online Newspaper & Print Media