ਸ੍ਰੀ ਮੋਦੀ ਹੋਣਗੇ ਦੇਸ਼ ਅਗਲੇ ਪ੍ਰਧਾਨ ਮੰਤਰੀ : ਸ: ਛੀਨਾ
ਅੰਮ੍ਰਿਤਸਰ, 5 ਮਾਰਚ (ਪ੍ਰੀਤਮ ਸਿੰਘ)- ਭਾਜਪਾ ਦੇ ਸੂਬਾਈ ਮੀਤ ਪ੍ਰਧਾਨ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਅੱਜ ਲੋਕ ਸਭਾ ਦੀਆਂ ਚੋਣਾਂ ਦੇ ਐਲਾਨ ਤੋਂ ਬਾਅਦ ਕਿਹਾ ਕਿ ਦੇਸ਼ ਦੇ ਅਗਲੇ ਪ੍ਰਧਾਨ ਸ੍ਰੀ ਨਰਿੰਦਰ ਮੋਦੀ ਹੋਣਗੇ। ਉਨ੍ਹਾਂ ਕਿਹਾ ਕਿ ਇਸ ਵੇਲੇ ਭਾਜਪਾ ਦੇ ਪੱਖ ‘ਚ ਦੇਸ਼ਵਿਆਪੀ ਲਹਿਰ ਚਲ ਰਹੀ ਹੈ ਅਤੇ ਲੋਕ ਕਾਂਗਰਸ ਨੂੰ ਬਾਹਰ ਦਾ ਰਸਤਾ ਵਿਖਾਉਣ ਲਈ ਫ਼ਤਵਾ ਦੇਣ ਲਈ ਤਿਆਰ ਹਨ।ਪਾਰਟੀ ਦੀਆਂ ਚੋਣਾਂ ਸਬੰਧੀ ਤਿਆਰੀਆਂ ਤੇ ਸੰਤੁਸ਼ਟੀ ਜਿਤਾਉਂਦਿਆ ਸ: ਛੀਨਾ ਨੇ ਕਿਹਾ ਕਿ ਪੂਰੇ ਦੇਸ਼ ਭਰ ‘ਚ ਕਾਂਗਰਸ ਦੀ ਯੂ. ਪੀ. ਏ. ਸਰਕਾਰ ਦੇ ਖਿਲਾਫ਼ ਇਕ ਲਾਵਾ ਫੁੱਟਿਆ ਨਜ਼ਰ ਆ ਰਿਹਾ ਹੈ, ਜਿਸ ਨੂੰ ਲੋਕ ੨੦੧੪ ਦੀਆਂ ਚੋਣਾਂ ਜਾਹਿਰ ਕਰਨਗੇ। ਉਨ੍ਹਾਂ ਕਿਹਾ ਕਿ ੩ ਮਹੀਨੇ ਪਹਿਲਾਂ ਦੇਸ਼ ਦੇ ਵੱਖ¬-ਵੱਖ ਸੂਬਿਆਂ ਰਾਜਸਥਾਨ, ਦਿੱਲੀ, ਮੱਧ ਪ੍ਰਦੇਸ਼ ਅਤੇ ਛਤੀਸਗੜ ‘ਚ ਹੋਈਆਂ ਚੋਣਾਂ ਦੌਰਾਨ ਵੀ ਕਾਂਗਰਸ ਨੂੰ ਨਾਮੋਸ਼ੀਜਨਕ ਹਾਰ ਦਾ ਮੂੰਹ ਵੇਖਣਾ ਪਿਆ ਸੀ ।ਸ: ਛੀਨਾ ਨੇ ਕਿਹਾ ਕਿ ਭਾਜਪਾ ਦੇ ਪ੍ਰਧਾਨ ਮੰਤਰੀ ਉਮੀਦਵਾਰ ਸ੍ਰੀ ਨਰਿੰਦਰ ਮੋਦੀ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਸ੍ਰੀ ਰਾਜਨਾਥ ਸਿੰਘ ਦੀ ਅਗਵਾਈ ‘ਚ ਚਲੀ ਚੋਣ ਮੁਹਿੰਮ ਨੂੰ ਲੋਕ ਵੱਲੋਂ ਭਰਵਾ ਹੁੰਗਾਰਾ ਮਿਲ ਰਿਹਾ ਹੈ ਅਤੇ ਦੇਸ਼ ਦੀ ਜਨਤਾ ਕਾਂਗਰਸ ਦਾ ਬਿਸਤਰਾ ਗੋਲ ਕਰਨ ਲਈ ਬੇਸਬਰੀ ਨਾਲ ੩੦ ਅਪ੍ਰੈਲ ਦੇ ਦਿਨ ਦਾ ਇਜ਼ਹਾਰ ਕਰ ਰਹੇ ਹਨ। ਉਨ੍ਹਾਂ ਨੇ ਕਾਂਗਰਸ ਨੂੰ ਘਪਲਿਆਂ ਅਤੇ ਭ੍ਰਿਸ਼ਟਾਚਾਰ ਲਿਪਤ ਪਾਰਟੀ ਦੱਸਦਿਆਂ ਇਸਦੇ ਹੰਕਾਰ ‘ਤੇ ਲੱਗੀ ਇਕ ਸੱਟ ਦਾ ਹਵਾਲਾ ਦਿੰਦਿਆ ਕਿਹਾ ਕਿ ਲੋਕ ਕਾਂਗਰਸ ਦੀਆਂ ਦੋਗਲੀਆਂ ਨੀਤੀਆਂ ਤੋਂ ਭਲੀਭਾਂਤ ਜਾਣੂ ਹਨ। ਉਨ੍ਹਾਂ ਕਿਹਾ ਕਿ ਲੋਕ ਵਿਕਾਸ ਚਾਹੁੰਦੇ ਹਨ ਤਾਂ ਕਿ ਦੇਸ਼ ਨੂੰ ਤਰੱਕੀ ਦੀਆਂ ਰਾਹਾਂ ‘ਤੇ ਲੈ ਕੇ ਜਾਇਆ ਜਾ ਸਕੇ, ਪਰ ਕਾਂਗਰਸ ਦੇ ਆਗੂ ਅਜੇ ਵੀ ਆਪਣੀ ਸੌੜੀ ਰਾਜਨੀਤੀ ‘ਚ ਰੁਝੇ ਹੋਏ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਆਗੂ ਸਿਰਫ਼ ਆਪਣੇ ਪਰਿਵਾਰ ਅਤੇ ਘਰ ਨੂੰ ਖੁਸ਼ਹਾਲ ਕਰਨਾ ਜਾਣਦੇ ਹਨ ਅਤੇ ਲੋਕ ਹਿੱਤ ਲਈ ਕੰਮ ਕਰਨਾ ਉਹ ਭੁੱਲ ਚੁੱਕੇ ਹਨ ਜਿਸਦਾ ਖਮਿਆਜਾ ਅੱਜ ਪਾਰਟੀ ਨੇ ਭੁਗਤਿਆਂ ਹੈ। ਉਨ੍ਹਾਂ ਕਿਹਾ ਭਾਜਪਾ ਦੇਸ਼ ਨੂੰ ਇਕ ਸੁਹਿਰਦ ਅਤੇ ਲੋਕ ਸੇਵਾ ਅਰਪਿਤ ਵਿਕਲਪ ਦੇਣ ਲਈ ਵਚਨਬੱਧ ਹੈ।