Thursday, November 21, 2024

ਸਰਨੇ ਖਿਲਾਫ ਅਕਾਲੀ ਦਲ ਉਪ-ਰਾਜਪਾਲ ਨੂੰ ਮਿਲੇਗਾ – ਭੋਗਲ

PPN050307
ਨਵੀਂ ਦਿੱਲੀ, 5 ਮਾਰਚ ( ਅੰਮਿਤ੍ਰ ਲਾਲ ਮੰਨਣ)-  ਦਿੱਲੀ ਦੇ ਉਪ-ਰਾਜਪਾਲ ਨਜੀਬ ਜੰਗ ਵਲੋਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ ਜਨਰਲ ਹਰਵਿੰਦਰ ਸਿੰਘ ਸਰਨਾ ਨੂੰ ਦਿੱਲੀ ਘੱਟ ਗਿਣਤੀ ਕਮੀਸ਼ਨ ਦਾ ਮੈਂਬਰ ਥਾਪਣ ਕਰਕੇ ਅਕਾਲੀ ਦਲ ਨੇ ਸਰਨਾ ਭਰਾਵਾਂ ਖਿਲਾਫ ਮੋਰਚਾ ਖੋਲਦੇ ਹੋਏ ਸ਼੍ਰੋਮਣੀ ਅਕਾਲੀ ਦਲ ਦਿੱਲੀ ਪ੍ਰਦੇਸ਼ ਦੇ ਸਕੱਤਰ ਜਰਨਲ ਕੁਲਦੀਪ ਸਿੰਘ ਭੋਗਲ ਨੇ ਦੂਜਿਆਂ ਦੀਆਂ ਜ਼ਮੀਨਾਂ ਤੇ ਕਬਜ਼ਾ ਕਰਨ ਦੇ ਦੋਸ਼ਾਂ ਵਿਚ ਮੁਕੱਦਮੇ ਦਾ ਸਾਹਮਣਾ ਕਰ ਰਹੇ ਇਨਸਾਨ ਨੂੰ ਇਸ ਸੰਵਿਧਾਨਿਕ ਪਦ ਤੇ ਬਿਠਾਉਣ ਨਾਲ ਉਸ ਪਦ ਦੀ ਅਹਿਮੀਅਤ ਨੂੰ ਠੇਸ ਪਹੁੰਚਣ ਦਾ ਦੋਸ਼ ਅੱਜ ਪਾਰਟੀ ਦਫਤਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਲਾਇਆ ਹੈ। ਦਿੱਲੀ ਦੇ ਉਪ-ਰਾਜਪਾਲ ਨੂੰ ਇਸ ਮਸਲੇ ਤੇ ਅਕਾਲੀ ਦਲ ਵਲੋਂ ਆਪਣਾ ਪੱਖ ਇਕ ਵਫਦ ਦੇ ਰੂਪ ਵਿਚ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਅਗਵਾਈ ਹੇਠ ਛੇਤੀ ਜਾ ਕੇ ਰੱਖਣ ਦੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਇਕ ਦਾਗੀ ਇਨਸਾਨ ਨੂੰ ਸੰਵਿਧਾਨਿਕ ਅਹੁਦੇ ਤੇ ਥਾਪਣ ਨੂੰ ਵੀ ਮੰਦਭਾਗਾ ਕਰਾਰ ਦਿੱਤਾ ਹੈ। 1984 ਸਿੱਖ ਕਤਲੇਆਮ ਦੇ ਮੁੱਖ ਦੋਸ਼ੀ ਸੱਜਣ ਕੁਮਾਰ ਤੇ ਜਗਦੀਸ਼ ਟਾਈਟਲਰ ਨੂੰ ਸਰਨਾ ਭਰਾਵਾਂ ਵਲੋਂ ਗੁਰਦੁਆਰਾ ਕਮੇਟੀ ਦੇ ਆਪਣੇ ਕਾਰਜਕਾਲ ਦੌਰਾਨ ਸਿਆਸੀ ਪਨਾਹ ਦਿੰਦੇ ਹੋਏ ਉਨ੍ਹਾਂ ਦਾ ਪੱਖ ਲੈਣ ਦੇ ਬਦਲੇ ਕਾਂਗਰਸ ਸਰਕਾਰ ਵਲੋਂ ਇਸ ਸੰਵਿਧਾਨਿਕ ਪਦ ਤੇ ਸਰਨਾ ਨੂੰ ਥਾਪਣ ਨੂੰ ਕਾਂਗਰਸ ਵਲੋਂ ਇਨਾਮ ਵਜੋਂ ਇਹ ਅਹੁਦਾ ਦੇਣ ਦਾ ਵੀ ਦੋਸ਼ ਭੋਗਲ ਨੇ ਲਾਇਆ ਹੈ। ਹਰਵਿੰਦਰ ਸਿੰਘ ਸਰਨਾ ‘ਤੇ ਪੰਜਾਬੀ ਬਾਗ ਥਾਣੇ ਵਿਚ ਸੋਸਾਇਟੀ ਦੀ ਜ਼ਮੀਨਾ ਤੇ ਕਬਜਾ ਕਰਨ ਅਤੇ ਉਨ੍ਹਾਂ ਦੇ ਭਰਾਂ ਪਰਮਜੀਤ ਸਿੰਘ ਸਰਨਾ ਤੇ ਦਿੱਲੀ ਦੀ ਸਾਕੇਤ ਕੋਰਟ ਵਲੋਂ ਬਾਲਾ ਸਾਹਿਬ ਹਸਪਤਾਲ ਨੂੰ ਵੇਚਣ ਦੇ ਕਾਰਣ ਧੋਖਾ-ਧੜੀ ਦੇ ਥਾਣਾ ਸਨਲਾਈਟ ਕਲੌਨੀ ਅਤੇ ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ ਵਿਚ ਚਲ ਰਹੇ ਮੁਕੱਦਮਿਆਂ ਦਾ ਜ਼ਿਕਰ ਕਰਦੇ ਹੋਏ ਭੋਗਲ ਨੇ ਪਟਿਆਲਾ ਹਾਉਸ ਕੋਰਟ ਵਲੋਂ ਦੋਵਾਂ ਭਰਾਵਾਂ ਦੇ ਅਧੀਨ ਚਲ ਰਹੇ ਗੁਰੂ ਹਰਿਕ੍ਰਿਸ਼ਨ ਟ੍ਰਸਟ ਨੂੰ ਗੈਰ ਕਾਨੂੰਨੀ ਕਰਾਰ ਦੇਣ ਤੋਂ ਬਾਅਦ ਹਰਵਿੰਦਰ ਸਰਨਾ ਵਲੋਂ ਦਾਖਲ ਕੀਤੀ ਗਈ ਅਪੀਲ ਨੂੰ ਠੁਕਰਾਉਂਦੇ ਹੋਏ ਉੱਚੀ ਅਦਾਲਤ ਵਲੋਂ ਨਿਚਲੀ ਅਦਾਲਤ ਦੇ ਦਿੱਤੇ ਗਏ ਫੈਸਲੇ ਨੂੰ ਕਾਯਮ ਰੱਖਣ ਦਾ ਵੀ ਹਵਾਲਾ ਦਿੱਤਾ।
ਅਦਾਲਤਾਂ ਵਿਚ ਧੋਖਾ-ਧੜੀ ਅਤੇ ਗੈਰ ਕਾਨੂੰਨੀ ਕਾਰਜ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਵਿਅਕਤੀ ਨੂੰ ਕਾਂਗਰਸ ਵਲੋਂ ਸੰਵਿਧਾਨਿਕ ਪਦ ਤੇ ਬਿਠਾਉਣ ਨੂੰ ਗਲਤ ਦੱਸਦੇ ਹੋਏ ਭੋਗਲ ਨੇ ਕਿਹਾ ਕਿ ਉਪ-ਰਾਜਪਾਲ ਨੇ ਕਾਂਗਰਸ ਸਰਕਾਰ ਦੇ ਇਸ਼ਾਰੇ ਤੇ ਸਿਆਸੀ ਬੇਰੋਜ਼ਗਾਰ ਅਤੇ ਸਿੱਖਾਂ ਵਲੋਂ ਠੁਕਰਾਏ ਹੋਏ ਸਰਨਾ ਦਾ ਸਿਆਸੀ ਮੁੜ੍ਹ ਵਸੇਬਾ ਕਰਨ ਦੀ ਨਾਕਾਮ ਕੋਸ਼ਿਸ਼ ਕੀਤੀ ਹੈ। ਦੋਵਾਂ ਭਰਾਵਾਂ ਤੇ ਸਮਾਜਕ ਸੰਗਠਨਾਂ ਦੀ ਜ਼ਮੀਨਾਂ ਨੂੰ ਹੜਪਣ ਦਾ ਵੀ ਭੋਗਲ ਨੇ ਦੋਸ਼ ਲਾਇਆ ਹੈ। ਅਹੁਦੇ ਦੀ ਲਾਲਸਾ ਵਿਚ ਡੁਬੇ ਸਰਨਾ ਵਲੋਂ ਆਪਣੇ ਦਲ ਨੂੰ ਬਿਨਾ ਛੱਡਿਆ ਸੰਵਿਧਾਨਿਕ ਅਹੁਦੇ ਨੂੰ ਸੰਭਾਲਣ ਤੇ ਵੀ ਭੋਗਲ ਨੇ ਸਵਾਲ ਖੜ੍ਹੇ ਕੀਤੇ। ਇਸ ਮੌਕੇ ਅਕਾਲੀ ਦਲ ਦੇ ਮੀਡੀਆ ਇੰਚਾਰਜ ਪਰਮਿੰਦਰ ਪਾਲ ਸਿੰਘ ਅਤੇ ਆਫਿਸ ਸਕੱਤਰ ਜਸਵੰਤ ਸਿੰਘ ਗੁਲਾਟੀ ਮੌਜੂਦ ਸਨ।

Check Also

ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ

ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …

Leave a Reply