ਅਮ੍ਰਿਤਸਰ, 29 ਸਤਬਰ (ਪ੍ਰੀਤਮ ਸਿੰਘ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਨਾਲ ਸਬਧਤ ਸਰਕਾਰੀ ਕਾਲਜਾਂ, ਕਾਂਸਟੀਚਿਊਟ ਕਾਲਜਾਂ ਅਤੇ ਐਸੋਸੀਏਟ ਇੰਸਟੀਚਿਊਟਸ ਦਾ ਜ਼ੋਨਲ ਯੁਵਕ ਮੇਲਾ ਅੱਜ ਇਥੇ ਯੂਨੀਵਰਸਿਟੀ ਦੇ ਦਸਮੇਸ਼ ਆਡੀਟੋਰੀਅਮ ਵਿਖੇ ਸ਼ੁਰੂ ਹੋਇਆ। ਇਸ 4-ਦਿਨਾਂ ਮੇਲੇ ਵਿਚ 500 ਤੋਂ ਵੱਧ ਵਿਦਿਆਰਥੀ-ਕਲਾਕਾਰ ਵੱਖ-ਵੱਖ ਸਭਿਆਚਾਰਕ ਆਈਟਮਾਂ ਵਿਚ ਭਾਗ ਲੈਣਗੇ। ਇਹ ਮੇਲਾ 02 ਅਕਤੂਬਰ ਤਕ ਚੱਲੇਗਾ।
ਮੇਲੇ ਦਾ ਰਸਮੀ ਉਦਘਾਟਨ ਸਥਾਨਕ ਅਮਨਦੀਪ ਹਸਪਤਾਲ ਦੀ ਐਮ. ਡੀ. ਡਾ. ਅਮਨਦੀਪ ਕੌਰ ਨੇ ਸਮ੍ਹਾਂ ਰੌਸ਼ਨ ਕਰਕੇ ਕੀਤਾ। ਪ੍ਰੋਫੈਸਰ, ਆਰ. ਕੇ. ਮਹਾਜਨ, ਡੀਨ ਕਾਲਜ ਵਿਕਾਸ ਕੌਂਸਲ ਇਸ ਮੌਕੇ ਵਿਸ਼ੇਸ਼ ਮਹਿਮਾਨ ਸਨ। ਡਾ. ਜਗਜੀਤ ਕੌਰ, ਡਾਇਰੈਕਟਰ ਯੁਵਕ ਭਲਾਈ ਵਿਭਾਗ ਨੇ ਮੁਖ ਮਹਿਮਾਨ ਅਤੇ ਹੋਰਨ੍ਹਾਂ ਨੂੰ ਜੀ-ਆਇਆਂ ਆਖਦਿਆਂ ਵਿਭਾਗ ਦੀ ਕਾਰਗੁਜ਼ਾਰੀ ਬਾਰੇ ਵਿਸਥਾਰ-ਪੂਰਵਕ ਦੱਸਿਆ।
ਡਾ. ਅਮਨਦੀਪ ਕੌਰ ਨੇ ਵਿਦਿਆਰਥੀਆਂ ਨੂੰ ਆਸ਼ੀਰਵਾਦ ਦਿੰਦੀਆਂ ਕਿਹਾ ਕਿ ਉਹ ਅਜਿਹੇ ਯੁਵਕ ਮੇਲਿਆਂ ਵਿਚ ਵਧ ਚੜ ਕੇ ਹਿੱਸਾ ਲੈਣ ਤਾਂ ਜੋ ਆਪਣੀ ਵਡਮੁੱਲੀ ਵਿਰਾਸਤ ਨਾਲ ਰੂ-ਬਰੂ ਹੋ ਸਕਣ। ਉਹਨਾਂ ਅਜੋਕੇ ਪੱਛਮੀ ਪ੍ਰਭਾਵ ਅਧੀਨ ਵਿਗੜ ਰਹੇ ਸੱਭਿਆਚਰਕ ਮਹੋਲ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਉਹਨਾਂ ਵਿਦਿਆਰਥੀਆਂ ਨੂੰ ਆਪਣੇ ਸੱਭਿਆਚਾਰ ਨੂੰ ਸਜੀਵ ਰੱਖਣ ਲਈ ਅਪੀਲ ਕੀਤੀ। ਡਾ. ਮਹਾਜਨ ਨੇ ਕਿਹਾ ਕਿ ਯੂਨੀਵਰਸਿਟੀ ਵਲੋਂ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਵਖਾਉਣ ਲਈ ਇਕ ਵਧੀਆ ਮਚ ਮੁਹਈਆਂ ਕਰਵਾਇਆ ਗਿਆ ਹੈ ਅਤੇ ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਪੜ੍ਹਾਈ ਦੇ ਨਾਲ-ਨਾਲ ਆਪਣੀ ਸਖ਼ਸ਼ੀਅਤ ਨੂੰ ਨਿਖਾਰਨ ਲਈ ਇਨ੍ਹਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ।
ਇਸ ਮੌਕੇ ਡਾਇਰੈਕਟਰ, ਯੁਵਕ ਭਲਾਈ, ਡਾ. ਜਗਜੀਤ ਕੌਰ ਨੇ ਡਾ. ਅਮਨਦੀਪ ਕੌਰ ਅਤੇ ਡਾ. ਮਹਾਜਨ ਨੂੰ ਮੀਮੈਂਟੋ ਦੇ ਕੇ ਸਨਮਾਨਿਤ ਕੀਤਾ। ਮੇਲੇ ਦੀ ਸ਼ੁਰੂਆਤ ਭੰਗੜੇ ਦੇ ਬਾਅਦ ਗਰੁੱਪ ਸ਼ਬਦਫ਼ਭਜਨ, ਸਮੂਹ ਗਾਇਨ ਭਾਰਤੀ, ਅਤੇ ਫਾਈਨ ਆਰਟਸ, ਮਾਈਮ, ਵਾਰ ਗਾਇਨ, ਕਵਿਸ਼ਰੀ ਭਾਰਤੀ ਪਹਿਰਾਵਾ ਪ੍ਰਦਰਸ਼ਨੀ ਦੇ ਮੁਕਾਬਲੇ ਕਰਵਾਏ ਪਕਖ। ਇਸੇ ਤਰ੍ਹਾਂ ਕੱਲ 30 ਸਤਬਰ ਨੂੰ, ਸਕਿੱਟ, ਇਕਾਂਗੀ, ਲੋਕ-ਗੀਤ, ਗੀਤਫ਼ਗਜ਼ਲ, ਕਲਾਸੀਕਲ ਇੰਸ(ਪਰਕਸ਼ਨ) ਅਤੇ ਕਲਾਸੀਕਲ ਵੋਕਲ ਦੇ ਮੁਕਾਬਲੇ ਹੋਣਗੇ ਅਤੇ ਇਸੇ ਤਰ੍ਹਾਂ 01 ਅਕਤੂਬਰ ਨੂੰ ਇਕਾਂਗੀ, ਮਮਿੱਕਰੀ, ਐਲੋਕਿਊਸ਼ਨ, ਪੋਈਟੀਕਲ ਸਿੰਪੋਜ਼ੀਅਮ, ਡਿਬੇਟ, ਰੰਗੋਲੀ ਅਤੇ ਫੁਲਕਾਰੀ ਦੇ ਮੁਕਾਬਲੇ ਕਰਵਾਏ ਜਾਣਗੇ।ਮੇਲੇ ਦੇ ਅਤਿਮ ਦਿਨ 2 ਅਕਤੂਬਰ ਨੂੰ ਗਰੁੱਪ ਡਾਂਸ, ਕਿਊਜ਼ ਅਤੇ ਗਿੱਧਾ ਦੇ ਮੁਕਾਬਲਿਆਂ ਤੋਂ ਇਲਾਵਾ ਜੇਤੂਆਂ ਨੂੰ ਇਨਾਮ ਦਿੱਤੇ ਜਾਣਗੇ।
Check Also
ਗਵਰਨਮੈਂਟ ਆਈ.ਟੀ.ਆਈ ਰਣਜੀਤ ਐਵਨਿਊ ‘ਚ ਗਣਤੰਤਰ ਦਿਵਸ ਸਮਾਗਮ ਆਯੋਜਿਤ
ਅੰਮ੍ਰਿਤਸਰ, 24 ਜਨਵਰੀ (ਸੁਖਬੀਰ ਸਿੰਘ) – ਗਵਰਨਮੈਂਟ ਆਈ.ਟੀ.ਆਈ ਰਣਜੀਤ ਐਵੇਨਿਊਞ ‘ਚ ਅੱਜ ਗਣਤੰਤਰ ਦਿਵਸ ਦੇ …