ਅੰਮ੍ਰਿਤਸਰ, 6 ਮਾਰਚ (ਪ੍ਰੀਤਮ ਸਿੰਘ)- ਬੀ.ਬੀ.ਕੇ.ਡੀ.ਏ.ਵੀ ਕਾਲਜ ਫਾਰ ਵੂਮੈਨ ਦੇ ਜਰਨਲਿਸਮ ਅਤੇ ਮਾਸ ਕਮਿਊਨੀਕੇਸ਼ਨ ਡਿਪਾਰਟਮੈਂਟ ਦੁਆਰਾ ਇਕ ਦਿਨ੍ਹਾ ਮੀਡੀਆ ਫੈਸਟ 4 ਮਾਰਚ 2014 ਨੂੰ ਕਰਵਾਇਆ ਗਿਆ। ਵੱਖ-ਵੱਖ ਕਾਲਜ ਜਿਵੇਂ ਐਸ ਕਾਲਜ, ਖਾਲਸਾ ਕਾਲਜ ਫਾਰ ਵੂਮੈਨ, ਡੀ ਹਾਥੀ ਗੇਟ ਅਤੇ ਹੋਰ ਵੀ ਕਈ ਕਾਲਜਾਂ ਨੇ ਹਿੱਸਾ ਲਿਆ। ਇਹ ਫੈਸਟ ਇਕ ਅਜਿਹਾ ਮੌਕਾ ਸੀ ਜਿਸ ਵਿਚ ਵਿਦਿਆਰਥੀਆਂ ਨੂੰ ਆਪਣੇ ਹੁਨਰ ਨੂੰ ਪ੍ਰਦਰਸ਼ਿਤ ਕਰਨ ਦਾ ਮੌਕਾ ਮਿਲਿਆ।ਵਿਦਿਆਰਥੀਆਂ ਨੂੰ ਵੱਖ-ਵੱਖ ਪ੍ਰਤੀਯੋਗਤਾਵਾ ਜਿਵੇਂ ਰੇਡੀਓ ਜੌਕੀ, ਡੀਬੇਟ, ਪੋਸਟਰ, ਫੋਟੋਗ੍ਰਾਫੀ, ਨੁਕੜ ਨਾਟਕ ਅਤੇ ਹੋਰ ਵੀ ਈਵੈਂਟ ਸੀ।ਵੱਖਰੇ ਹੁਨਰ ਅਤੇ ਲਾਜਵਾਬ ਪੇਸ਼ਕਾਰੀ ਲਈ ਵੱਖ-ਵੱਖ ਇਨਾਮ ਦਿੱਤੇ ਗਏ।ਐਸ਼ਵਰਿਆ ਤਲਵਾਰ ਅਤੇ ਧੀਰੀਕਾ ਸ਼ਰਮਾ ਨੂੰ ”ਸਟਾਰ ਆਫ ਫੈਸਟ” ਘੋਸ਼ਿਤ ਕੀਤਾ ਗਿਆ। ਵਿਦਿਆਰਥੀਆਂ ਨੇ ਉੱਚ ਸਥਾਨ ਪ੍ਰਾਪਤ ਕੀਤੇ ਜਿਵੇਂ ਧੀਰੀਕਾ ਨੇ ਨੁੱਕੜ ਨਾਟਕ, ਨੀਮਿਸ਼ਾ ਨੂੰ ਫੋਟੋਗ੍ਰਾਫੀ, ਅਕਾਂਕਸ਼ਾ ਨੂੰ ਕੈਪਸ਼ਨ ਲੇਖਨ, ਐਸ਼ਵਰਿਆ ਅਤੇ ਜਸਨੀਨ ਨੂੰ ਇੰਟਰਵਿਊ ਵਿਚ ਇਨਾਮ ਮਿਲੇ।ਪ੍ਰਸਿੱਧ ਹਸਤੀਆਂ ਜਿਵੇਂ ਆਰ ਦਿaਲ ਬਿਗ ਐੱਫ ਮਾਲਾ ਚਾਵਲਾ ਪ੍ਰਸਿੱਧ ਕਲਾਕਾਰ, ਆਰ ਮਾਏ ਐਫ਼ ਐਮ ਨੇ ਇਸ ਈਵੈਂਟ ਨੂੰ ਚਾਰ ਚੰਨ ਲਗਾਏ।ਪ੍ਰਿੰਸੀਪਲ (ਡਾ. ਮਿਸ਼ਿਜ ਨੀਲਮ ਕਾਮਰਾ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਆਪਣੇ ਹੁਨਰ ਨੂੰ ਤਰਾਸ਼ਣ ਅਤੇ ਹੋਰ ਨਿਖਾਰਨ ਲਈ ਪ੍ਰੇਰਿਤ ਕੀਤਾ।
Check Also
ਯੂਨੀਵਰਸਿਟੀ ਨੇ ਜਿੱਤੀ 38ਵੇਂ ਅੰਤਰ ਯੂਨੀਵਰਸਿਟੀ ਉਤਰੀ ਜ਼ੋਨ ਯੁਵਕ ਮੇਲੇ 2024-25 ਦੀ ਦੂਜੀ ਰਨਰ-ਅੱਪ ਟਰਾਫੀ
ਅੰਮ੍ਰਿਤਸਰ, 9 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਐਸੋਸੀਏਸ਼ਨ ਆਫ਼ ਇੰਡੀਅਨ ਯੂਨੀਵਰਸਿਟੀਜ਼ (ਏ.ਆਈ.ਯੂ) ਦੀ ਸਰਪ੍ਰਸਤੀ ਹੇਠ …