ਜਡਿਆਲਾ ਗੁਰੂ, 30 ਸਤੰਬਰ (ਹਰਿੰਦਰਪਾਲ ਸਿੰਘ) – ਸਿੱਖ ਕੌਮ ਦੇ ਮਹਾਨ ਯੋਧੇ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਦੀ 22ਵੀ ਬਰਸੀ ਭਾਈ ਜਿੰਦਾ ਦੇ ਪਿੰਡ ਗਦਲੀ ਵਿੱਖੇ 9-10 ਅਕਤੂਬਰ ਨੂੰ ਪਰਿਵਾਰ ਅਤੇ ਸਮੂਹ ਪੰਥ ਵਲੋਂ ਮਨਾਈ ਜਾ ਰਹੀ ਹੈ।ਜਿਸ ਵਿੱਚ ਸਮੂਹ ਸਿੱਖ ਕੌਮ ਨੂੰ ਹੁੰਮ-ਹੁੰਮਾ ਕੇ ਪਹੂੰਚਣ ਦਾ ਸੱਦਾ ਦਿੱਤਾ ਜਾਦਾ ਹੈ।ਇੱਸ ਮੌਕੇ 9 ਅਕਤੂਬਰ ਨੂੰ 12 ਵਜੇ ਅਮ੍ਰਿਤ ਸੰਚਾਰ ਕੀਤਾ ਜਾਵੇਗਾ ਅਤੇ 10 ਅਕਤੂਬਰ ਨੂੰ ਅਖੰਡ ਪਾਠ ਦੇ ਭੋਗ ਪਾਏ ਜਾਣਗੇ ਉਪ੍ਰੰਤ ਸ਼ਹੀਦਾ ਨੂੰ ਸ਼ਰਧਾਜਲੀਆਂ ਭੇਟ ਕੀਤੀਆਂ ਜਾਣਗੀਆਂ।ਜਿਸ ਵਿੱਚ ਸਾਰੀਆਂ ਹੀ ਪੰਥਕ ਦਰਦੀ ਸਿੱਖ ਜੱਥੇਬੰਦੀਆਂ ਵੱਧ-ਚੜ੍ਹ ਕੇ ਹਿੱਸਾ ਲੈ ਰਹੀਆਂ ਹਨ।ਇਹ ਜਾਣਕਾਰੀ ਸ਼ਹੀਦਾਂ ਦੇ ਪਰਿਵਾਰਾਂ ਅਤੇ ਮੌਕੇ ਮੌਜੂਦ ਕੁੱਝ ਪੰਥਕ ਜੱਥੇਬੰਦੀਆਂ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਦਿੱਤੀ।ਇਸ ਮੌਕੇ ਭਾਈ ਜਿੰਦਾ ਦੀ ਭੈਣ ਬੀਬੀ ਬਲਵਿੰਦਰ ਕੌਰ ਨੇ ਕਿਹਾ ਕਿ ਬਰਸੀ ਮੌਕੇ ਸਿੱਖ ਸੰਘਰਸ਼ ਵਿੱਚ ਸ਼ਹੀਦ ਹੋਏ ਭਾਈ ਜਿੰਦਾ ਦੇ ਸਾਥੀਆਂ ਜਨਰਲ ਲਾਭ ਸਿੰਘ, ਭਾਈ ਮਥਰਾ ਸਿੰਘ, ਸਤਨਾਮ ਸਿੰਘ ਬਾਵਾ, ਚਰਨਜੀਤ ਸਿੰਘ ਚੰਨੀ, ਬਲਵਿੰਦਰ ਸਿੰਘ ਰਾਜੂ, ਸੁਖਵਿੰਦਰ ਸਿੰਘ ਕੇ. ਸੀ ਸ਼ਰਮਾਂ, ਦਿਲਜੀਤ ਸਿੰਘ ਬੋਦੂ ਅਤੇ ਹੋਰ ਸਿੰਘਾਂ ਨੂੰ ਵੀ ਸ਼ਰਧਾਜਲੀਆਂ ਭੇਂਟ ਕੀਤੀਆਂ ਜਾਣਗੀਆਂ ਅਤੇ ਉਨਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਈ ਗੁਰਜਿੰਦਰ ਸਿੰਘ ਖਾਲਸਾ ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ, ਭਾਈ ਨਿਰਭੈਲ ਸਿੰਘ, ਭਾਈ ਭੂਪਿੰਦਰ ਸਿੰਘ ਦੋਵੇਂ ਭਰਾਤਾ ਭਾਈ ਜਿੰਦਾ, ਭਾਈ ਰਾਜਬੀਰ ਸਿੰਘ, ਮਨਦੀਪ ਸਿੰਘ, ਭਾਈ ਇੰਦਰਜੀਤ ਸਿੰਘ ਜੀਜਾ, ਭੂਪਿੰਦਰ ਸਿੰਘ ਖੱਬੇ ਰਾਜਪੂਤਾਂ ਮਨਦੀਪ ਸਿੰਘ, ਲਵਤੇਜ ਸਿੰਘ ਆਦਿ ਹਾਜ਼ਰ ਸਨ।
Check Also
ਖਾਲਸਾ ਕਾਲਜ ਵੁਮੈਨ ਵਿਖੇ ਅੱਖਾਂ ਦੀ ਦੇਖਭਾਲ ’ਤੇ ਲੈਕਚਰ ਕਰਵਾਇਆ ਗਿਆ
ਅੰਮ੍ਰਿਤਸਰ, 13 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖਾਲਸਾ ਕਾਲਜ ਫਾਰ ਵੁਮੈਨ ਵਿਖੇ ਰੋਟਰੈਕਟ ਕਲੱਬ …